ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਧਣ ਦੀ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਫਿਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਪੈਟਰੋਲ ਦੀ ਕੀਮਤ 39 ਪੈਸੇ ਪ੍ਰਤੀ ਲੀਡਰ ਤੇ ਡੀਜ਼ਲ ਦੀ ਕੀਮਤ ਵਿੱਚ 44 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ ਵਿੱਚ ਤੇਲ ਦੀਆਂ ਕੀਮਤਾਂ 80 ਦੇ ਪਾਰ ਚਲੀਆਂ ਗਈਆਂ ਹਨ। ਪੰਜਾਬ ਵਿੱਚ ਵੀ ਪੈਟਰੋਲ 86.19 ਰੁਪਏ ਪ੍ਰਤੀ ਲੀਟਰ ਤਕ ਵਿਕ ਰਿਹਾ ਹੈ ਜਦਕਿ ਇੱਕ ਲੀਟਰ ਡੀਜ਼ਲ ਦੀ ਕੀਮਤ 72.66 ਰੁਪਏ ਤਕ ਹੋ ਚੁੱਕੀ ਹੈ।
ਮੁੰਬਈ ਵਿੱਚ ਪੈਟਰੋਲ 87 ਰੁਪਏ 77 ਪੈਸੇ ਤੇ ਡੀਜ਼ਲ 76 ਰੁਪਏ 90 ਪੈਸੇ ਪ੍ਰਤੀ ਲੀਟਰ ਦੀ ਕੀਮਤ ’ਤੇ ਵਿਕ ਰਿਹਾ ਹੈ। ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕਾਂਗਰਸ ਨੇ ਪਰਸੋਂ ਸੋਮਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਬੰਦ ਤੋਂ ਪਹਿਲਾਂ ਕਾਂਗਰਸ ਕੱਲ੍ਹ ਦੇਸ਼ ਵਿੱਚ 100 ਥਾਈਂ ਪ੍ਰੈਸ ਕਾਨਫਰੰਸ ਕਰੇਗੀ। RJD ਲੀਡਰ ਤੇਜੱਸਵੀ ਯਾਦਵ ਨੇ 10 ਸਤੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਗਠਜੋੜ ’ਚ ਹਿੱਸੇਦਾਰ ਪਾਰਟੀਆਂ ਤੇ ਬਿਹਾਰਵਾਸੀਆਂ ਨੂੰ ਅਪੀਲ ਕੀਤੀ ਹੈ।
ਕੱਲ੍ਹ ਭਾਰਤ ਤੇ ਅਮਰੀਕਾ ਵਿਚਾਲੇ 2+2 ਵਾਰਤਾ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤੇਲ ਦੀਆਂ ਕੀਮਤਾਂ ਦਾ ਮੁੱਦਾ ਵੀ ਚੁੱਕਿਆ। ਰੁਪਏ ਦੀ ਡਿੱਗਦੀ ਕੀਮਤ ਦਾ ਵੀ ਤੇਲ ਕੀਮਤਾਂ ਦੀਆਂ ਕੀਮਤਾਂ ਵਧਣ ’ਚ ਹੱਥ ਹੈ।