ਗ਼ਾਜ਼ੀਆਬਾਦ: ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਦੇ ਮੁਰਾਦਨਗਰ ਸ਼ਹਿਰ ਦੇ ਇੱਕ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਕਾਰਨ ਕੱਲ ਵਾਪਰੇ ਹਾਦਸੇ ’ਚ ਮੌਤਾਂ ਦੀ ਗਿਣਤੀ ਹੁਣ 25 ਹੋ ਗਈ ਹੈ। ਕਈ ਜ਼ਖ਼ਮੀਆਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਦੁਖਦਾਈ ਘਟਨਾ ਦਾ ਨੋਟਿਸ ਲੈਂਦਿਆਂ ਤੁਰੰਤ ਰਾਹਤ ਪਹੁੰਚਾਉਣ ਤੇ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਹੈ।
ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ (ਈਓ) ਸਮੇਤ ਕਈ ਜਣਿਆਂ ਵਿਰੁੱਧ ਐਫ਼ਆਈਆਰ ਦਰਜ ਹੋ ਚੁੱਕੀ ਹੈ। ਇਸ ਮਾਮਲੇ ’ਚ ਈਓ, ਇੰਜਨੀਅਰ ਤੇ ਸੁਪਰਵਾਈਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ; ਜਦ ਕਿ ਠੇਕੇਦਾਰ ਫ਼ਰਾਰ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਮਸ਼ਾਨਘਾਟ ਦੇ ਜਿਹੜੇ ਸ਼ੈੱਡ ਦੀ ਛੱਤ ਡਿੱਗੀ ਹੈ, ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਬਣਵਾਇਆ ਗਿਆ ਸੀ। ਐਫ਼ਆਈਆਰ ’ਚ ਜੂਨੀਅਰ ਇੰਜੀਨੀਅਰ ਚੰਦਰਪਾਲ, ਆਬਜ਼ਰਵਰ ਆਸ਼ੀਸ਼ ਤੇ ਠੇਕੇਦਾਰ ਅਜੇ ਤਿਆਗੀ ਦਾ ਨਾਂ ਲਿਖਿਆ ਹੈ।
ਮੁੱਖ ਮੰਤਰੀ ਨੇ ਗ਼ਾਜ਼ੀਆਬਾਦ ਪ੍ਰਸ਼ਾਸਨ ਤੋਂ ਇਸ ਹਾਦਸੇ ਦੀ ਪੂਰੀ ਰਿਪੋਰਟ ਮੰਗੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਮੀਂਹ ਪੈ ਰਿਹਾ ਸੀ ਕਿ ਇੱਕ ਬਜ਼ੁਰਗ ਦਾ ਸਸਕਾਰ ਕਰਨ ਪੁੱਜੇ ਪਰਿਵਾਰਕ ਮੈਂਬਰ ਤੇ ਹੋਰ ਰਿਸ਼ਤੇਦਾਰ ਮੀਂਹ ਤੋਂ ਬਚਣ ਲਈ ਸ਼ੈੱਡ ਹੇਠਾਂ ਆ ਕੇ ਖਲੋ ਗਏ ਪਰ ਤਦ ਹੀ ਉਸ ਸ਼ੈੱਡ ਦੀ ਛੱਤ ਢਹਿ ਗਈ। ਇੱਕ ਦਰਜਨ ਤੋਂ ਵੱਧ ਵਿਅਕਤੀ ਇਸ ਘਟਨਾ ’ਚ ਜ਼ਖ਼ਮੀ ਹਨ।
ਭ੍ਰਿਸ਼ਟਾਚਾਰ ਦਾ ਕਹਿਰ! ਕੁਝ ਮਹੀਨੇ ਪਹਿਲਾਂ ਹੀ ਬਣਾਇਆ ਸ਼ੈੱਡ ਢਹਿ-ਢੇਰੀ, 25 ਮੌਤਾਂ ਮਗਰੋਂ ਸਰਕਾਰ ਦਾ ਐਕਸ਼ਨ
ਏਬੀਪੀ ਸਾਂਝਾ
Updated at:
04 Jan 2021 12:43 PM (IST)
ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਦੇ ਮੁਰਾਦਨਗਰ ਸ਼ਹਿਰ ਦੇ ਇੱਕ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਕਾਰਨ ਕੱਲ ਵਾਪਰੇ ਹਾਦਸੇ ’ਚ ਮੌਤਾਂ ਦੀ ਗਿਣਤੀ ਹੁਣ 25 ਹੋ ਗਈ ਹੈ।
- - - - - - - - - Advertisement - - - - - - - - -