VIDEO: ਭਾਰਤ ਲਈ ਕਿਵੇਂ ਦਾ ਰਿਹਾ ਪਿਛਲਾ ਸਾਲ ? ਸਾਡੀ ਨਵੀਂ ਪੀੜ੍ਹੀ ਨੇ ਦੇਸ਼ ਦੇ ਮਹਾਨ ਨਾਇਕਾਂ ਨੂੰ ਯਾਦ ਕਰਦਿਆਂ 2023 ਨੂੰ ਕੀਤਾ ਅਲਵਿਦਾ
Happy New Year 2024:
Happy New Year 2024: ਸਾਲ 2023 ਕੁਝ ਖੱਟੀਆਂ-ਮਿੱਠੀਆਂ ਯਾਦਾਂ ਨਾਲ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ। ਪਿਛਲੇ ਸਾਲ ਭਾਰਤ ਨੇ ਅਜਿਹੀਆਂ ਕਈ ਉਪਲਬਧੀਆਂ ਹਾਸਲ ਕੀਤੀਆਂ ਜਿਨ੍ਹਾਂ 'ਤੇ ਹਰ ਭਾਰਤੀ ਨੂੰ ਹਮੇਸ਼ਾ ਮਾਣ ਰਹੇਗਾ। ਚੰਦ ਤੋਂ ਲੈ ਕੇ ਧਰਤੀ ਤੱਕ ਭਾਰਤ ਦੇਸ਼ ਦਾ ਦਬਦਬਾ ਕਾਇਮ ਰਿਹਾ। ਭਾਰਤ 2023 ਵਿੱਚ ਜੀ-20 ਸਮੂਹ ਦੀ ਅਗਵਾਈ ਵੀ ਕਰ ਗਿਆ ਸੀ। ਦੇਸ਼ ਨੂੰ ਨਵੀਂ ਸੰਸਦ ਮਿਲੀ। ਇਸਰੋ ਨੇ ਚੰਦਰਯਾਨ ਨੂੰ ਪੁਲਾੜ ਵਿੱਚ ਭੇਜ ਕੇ ਦੁਨੀਆ ਸਾਹਮਣੇ ਭਾਰਤ ਦੀ ਸਮਰੱਥਾ ਦਾ ਪ੍ਰਸ਼ੰਸਾਯੋਗ ਪ੍ਰਦਰਸ਼ਨ ਕੀਤਾ।
ਇਨ੍ਹਾਂ ਕੁਝ ਗੱਲਾਂ ਨੂੰ ਲੈ ਕੇ Megh Updates ਵੱਲੋਂ ਸੋਸ਼ਲ ਪਲੇਟਫਾਰਮ 'ਐਕਸ' 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਸਾਡੀ ਆਉਣ ਵਾਲੀ ਪੀੜ੍ਹੀ ਨੇ ਯਾਨੀ ਬੱਚਿਆਂ ਨੇ ਦੇਸ਼ ਦੇ ਮਹਾਨ ਪੁਰਸ਼ਾਂ ਨੂੰ ਯਾਦ ਕਰਕੇ ਬੀਤੇ 2023 ਦੀਆਂ ਕਹਾਣੀਆਂ ਅਤੇ ਭਵਿੱਖ ਦੇ ਭਾਰਤ ਦੇ ਸੁਪਨਿਆਂ ਨੂੰ ਪੇਸ਼ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਕਾਇਰਲ ਹੋ ਰਹੀ ਹੈ।
ਕੁੱਲ 2 ਮਿੰਟ 41 ਸੈਕਿੰਡ ਦੇ ਇਸ ਵੀਡੀਓ ਵਿੱਚ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਵੀਰ ਸਾਵਰਕਰ, ਏਪੀਜੇ ਅਬਦੁਲ ਕਲਾਮ ਵਰਗੀਆਂ ਸ਼ਖ਼ਸੀਅਤਾਂ ਨਾਲ ਉਭਰੀ ਭਾਰਤ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਬਹੁਤ ਹੀ ਪ੍ਰੇਰਨਾਦਾਇਕ ਵੀਡੀਓ ਨੂੰ X 'ਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਵੀਡੀਓ 'ਚ ਦੱਸਿਆ ਗਿਆ ਹੈ ਕਿ ਇਸ ਸਾਲ ਭਾਰਤ ਨੇ ਕਿਹੜੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਉਦਾਹਰਣ ਵਜੋਂ ਅੰਡੇਮਾਨ ਦੇ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਂ 'ਤੇ ਰੱਖਣਾ, ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨਾ, ਸੰਸਦ 'ਚ ਔਰਤਾਂ ਲਈ ਰਾਖਵਾਂਕਰਨ ਆਦਿ ਬਾਰੇ ਗੱਲ ਕੀਤੀ ਗਈ ਹੈ। ਵੀਡੀਓ ਵਿੱਚ ਰਾਜਪਥ ਨੂੰ ਦੁਤਵਾ ਮਾਰਗ ਵਿੱਚ ਬਦਲਣ ਵਰਗੇ ਕਈ ਹੋਰ ਕੰਮ ਸ਼ਾਮਲ ਕੀਤੇ ਗਏ ਹਨ। ਤੁਸੀਂ ਵੀ ਦੇਖੋ ਇਹ ਵੀਡੀਓ..
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial