ਪੜਚੋਲ ਕਰੋ
Advertisement
Cough Syrup : ਖੰਘ ਦੀ ਦਵਾਈ ਨਾਲ 66 ਬੱਚਿਆਂ ਦੀ ਮੌਤ ਲਈ ਭਾਰਤੀ ਕੰਪਨੀ ਜ਼ਿੰਮੇਵਾਰ ਨਹੀਂ ? ਗਾਂਬੀਆ ਸਰਕਾਰ ਨੇ ਦਿੱਤੀ ਇਹ ਜਾਣਕਾਰੀ
Maiden Pharmaceuticals Cough Syrup : ਗੈਂਬੀਆ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਭਾਰਤ ਦੇ ਮੇਡਨ ਫਾਰਮਾਸਿਊਟੀਕਲਸ ਕਫ ਸਿਰਪ (Cough Syrup) ਨਾਲ ਬੱਚਿਆਂ ਦੀ ਮੌਤ ਹੋਈ ਸੀ।
Maiden Pharmaceuticals Cough Syrup : ਗੈਂਬੀਆ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਭਾਰਤ ਦੇ ਮੇਡਨ ਫਾਰਮਾਸਿਊਟੀਕਲਸ ਕਫ ਸਿਰਪ (Cough Syrup) ਨਾਲ ਬੱਚਿਆਂ ਦੀ ਮੌਤ ਹੋਈ ਸੀ। ਰਾਇਟਰਜ਼ ਨੇ ਗੈਂਬੀਆ ਦੀ ਮੈਡੀਸਨ ਕੰਟਰੋਲ ਏਜੰਸੀ ਦੇ ਪ੍ਰਤੀਨਿਧੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਖੰਘ ਦੀ ਦਵਾਈ ਹੀ ਗੁਰਦੇ ਦੀ ਸੱਟ ਤੋਂ 66 ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸੀ।
ਜ਼ਿਕਰਯੋਗ ਹੈ ਕਿ 5 ਅਕਤੂਬਰ ਨੂੰ WHO ਨੇ ਮੇਡਨ ਫਾਰਮਾਸਿਊਟੀਕਲਜ਼ ਆਫ ਇੰਡੀਆ ਦੇ ਕਫ ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਡਬਲਯੂਐਚਓ ਨੇ ਸੰਭਾਵਤ ਤੌਰ 'ਤੇ ਇਸ ਨੂੰ ਗੈਂਬੀਆ ਵਿੱਚ 66 ਬੱਚਿਆਂ ਦੀ ਮੌਤ ਨਾਲ ਜੋੜਿਆ ਸੀ। ਇਹ ਚੇਤਾਵਨੀ ਮੇਡਨ ਫਾਰਮਾਸਿਊਟੀਕਲਜ਼ ਦੇ ਪ੍ਰੋਮੇਥਾਜ਼ੀਨ ਓਰਲ ਸਲਿਊਸ਼ਨ, ਕੋਫੈਕਸਮਾਲਿਨ ਬੇਬੀ ਕਫ ਸੀਰਪ, ਮੈਕੌਫ ਬੇਬੀ ਕਫ ਸੀਰਪ ਅਤੇ ਮੈਗਰੀਪ ਐਨ ਕੋਲਡ ਸੀਰਪ ਲਈ ਜਾਰੀ ਕੀਤੀ ਗਈ ਸੀ।
ਕੰਪਨੀ ਨੇ ਦਿੱਤੀ ਸੀ ਸਫ਼ਾਈ
WHO ਦੇ ਜਾਂਚਕਰਤਾਵਾਂ ਨੇ ਉਤਪਾਦਾਂ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਦੇ "ਅਸਵੀਕਾਰਨਯੋਗ" ਪੱਧਰ ਪਾਏ ਸੀ। ਇਸ ਤੋਂ ਬਾਅਦ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ 'ਚ ਮਾਮਲੇ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਘਰੇਲੂ ਬਾਜ਼ਾਰ 'ਚ ਕੁਝ ਨਹੀਂ ਵੇਚ ਰਹੇ ਹਾਂ। ਅਸੀਂ ਪ੍ਰਮਾਣਿਤ ਅਤੇ ਨਾਮਵਰ ਕੰਪਨੀਆਂ ਤੋਂ ਕੱਚਾ ਮਾਲ ਲੈ ਰਹੇ ਹਾਂ। WHO ਦੇ ਇਸ ਦਾਅਵੇ ਤੋਂ ਬਾਅਦ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਹਰਿਆਣਾ ਵਿੱਚ ਉਤਪਾਦਨ ਕੀਤਾ ਸੀ ਬੰਦ
ਹਰਿਆਣਾ ਰਾਜ ਦੇ ਡਰੱਗ ਅਧਿਕਾਰੀਆਂ ਨੇ ਬਾਅਦ ਵਿੱਚ ਮੇਡਨ ਫਾਰਮਾ ਦੀ ਨਿਰਮਾਣ ਸਹੂਲਤ ਦੇ ਨਿਰੀਖਣ ਦੌਰਾਨ ਗਲਤੀਆਂ ਪਾਈਆਂ ਅਤੇ ਸੋਨੀਪਤ ਜ਼ਿਲ੍ਹੇ ਵਿੱਚ ਖੰਘ ਦੇ ਸਿਰਪ ਦੇ ਉਤਪਾਦਨ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਡੀਸੀਜੀਆਈ ਦੀ ਮਾਹਰ ਕਮੇਟੀ ਨੇ 15 ਅਕਤੂਬਰ ਨੂੰ ਆਪਣੀ ਪਹਿਲੀ ਮੀਟਿੰਗ ਵਿੱਚ ਕਿਹਾ ਸੀ ਕਿ ਡਬਲਯੂਐਚਓ ਦੁਆਰਾ ਬੱਚਿਆਂ ਦੇ ਇਲਾਜ ਬਾਰੇ ਹੁਣ ਤੱਕ ਸਾਂਝੀ ਕੀਤੀ ਗਈ ਜਾਣਕਾਰੀ ਕਾਫ਼ੀ ਨਹੀਂ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement