(Source: ECI/ABP News)
ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਦਾ ਗੈਂਗਸਟਰ ਕਰਵਾਉਣ ਜਾ ਰਿਹਾ ਵਿਆਹ, ਲੜਕੀ ਵੀ ਮਾਫ਼ੀਆ ਡੌਨ, 6 ਘੰਟੇ ਦੀ ਮਿਲੀ ਪੈਰੋਲ
Gangster Kala Jatheri: ਇਸ ਵਿਆਹ ਨੂੰ ਲੈ ਕੇ ਅਦਾਲਤ ਨੇ ਉਸ ਨੂੰ 6 ਘੰਟੇ ਦੀ ਹਿਰਾਸਤੀ ਪੈਰੋਲ ਵੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਉਰਫ ਕਾਲਾ ਜਠੇੜੀ ਦੇ ਚਾਚੇ ਦੀ ਮੌਤ ਹੋਣ ਕਾਰਨ ਘਰ 'ਚ ਵਿਆਹ ਦਾ ਮਾਹੌਲ ਨਹੀਂ ਹੈ।
![ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਦਾ ਗੈਂਗਸਟਰ ਕਰਵਾਉਣ ਜਾ ਰਿਹਾ ਵਿਆਹ, ਲੜਕੀ ਵੀ ਮਾਫ਼ੀਆ ਡੌਨ, 6 ਘੰਟੇ ਦੀ ਮਿਲੀ ਪੈਰੋਲ gangster kala jatheri and lady don anuradha to tie wedding ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਦਾ ਗੈਂਗਸਟਰ ਕਰਵਾਉਣ ਜਾ ਰਿਹਾ ਵਿਆਹ, ਲੜਕੀ ਵੀ ਮਾਫ਼ੀਆ ਡੌਨ, 6 ਘੰਟੇ ਦੀ ਮਿਲੀ ਪੈਰੋਲ](https://feeds.abplive.com/onecms/images/uploaded-images/2024/03/08/e16cf71bf2df139fe866aa59511f4bac1709875592120785_original.jpg?impolicy=abp_cdn&imwidth=1200&height=675)
Gangster Kala Jatheri: ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਗੈਂਗਸਟਰ ਵਿਆਹ ਕਰਵਾਉਣ ਜਾ ਰਿਹਾ ਹੈ। ਜਿਸ ਲੜਕੀ ਨਾਲ ਉਸ ਦਾ ਵਿਆਹ ਹੋਣ ਜਾ ਰਿਹਾ ਹੈ ਉਹ ਲੜਕੀ ਵੀ ਮਾਫ਼ੀਆ ਵਰਲਡ ਦੀ ਡੌਨ ਹੈ। ਲਾਰੈਂਸ ਬਿਸ਼ਨੋਈ ਦੀ ਸਿੰਡੀਕੇਟ ਦਾ ਸਭ ਤੋਂ ਬਦਨਾਮ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਰਾਜਸਥਾਨ ਦੀ ਰਿਵਾਲਵਰ ਰਾਣੀ ਉਰਫ਼ ਮੈਡਮ ਮਾਇਆ ਅਨੁਰਾਧਾ ਚੌਧਰੀ ਦੇ ਪਵਿੱਤਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ।
ਇਸ ਵਿਆਹ ਨੂੰ ਲੈ ਕੇ ਅਦਾਲਤ ਨੇ ਉਸ ਨੂੰ 6 ਘੰਟੇ ਦੀ ਹਿਰਾਸਤੀ ਪੈਰੋਲ ਵੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਉਰਫ ਕਾਲਾ ਜਠੇੜੀ ਦੇ ਚਾਚੇ ਦੀ ਮੌਤ ਹੋਣ ਕਾਰਨ ਘਰ 'ਚ ਵਿਆਹ ਦਾ ਮਾਹੌਲ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ 10 ਮਾਰਚ ਨੂੰ ਚਾਚੇ ਦੀ ਤੇਰ੍ਹਵੀਂ ਹੈ, ਜਿਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪਿੰਡ ਜਠੇੜੀ ਵਿੱਚ ਨਿਭਾਈਆਂ ਜਾਣਗੀਆਂ।
ਉੱਤਰੀ ਭਾਰਤ ਦੇ ਬਦਨਾਮ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਤੇ ਰਿਵਾਲਵਰ ਰਾਣੀ ਅਨੁਰਾਧਾ ਚੌਧਰੀ ਦਾ ਵਿਆਹ 12 ਮਾਰਚ ਨੂੰ ਹੋਵੇਗਾ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦਿੱਲੀ ਦੇ ਦਵਾਰਕਾ 'ਚ ਇਕ ਪ੍ਰਾਈਵੇਟ ਗਾਰਡਨ 'ਚ ਸੱਤ ਫੇਰੇ ਲੈਣਗੇ। ਜਿਸ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸੰਦੀਪ ਦੇ ਚਾਚੇ ਦੀ ਮੌਤ ਹੋਣ ਕਾਰਨ ਵਿਆਹ ਦੀਆਂ ਰਸਮਾਂ 10 ਮਾਰਚ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ। 11 ਨੂੰ ਮਹਿੰਦੀ ਦਾ ਪ੍ਰੋਗਰਾਮ ਹੋਵੇਗਾ ਅਤੇ 12 ਮਾਰਚ ਨੂੰ ਉਨ੍ਹਾਂ ਦਾ ਵਿਆਹ ਅਤੇ ਫਿਰ ਹਾਊਸ ਵਾਰਮਿੰਗ ਹੋਵੇਗੀ। ਇਸ ਵਿਆਹ ਨੂੰ ਲੈ ਕੇ ਦੋਹਾਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੈ।
ਇਸ ਦੌਰਾਨ ਕਾਲਾ ਜਠੇੜੀ ਭਾਰੀ ਪੁਲਿਸ ਸੁਰੱਖਿਆ ਵਿਚਕਾਰ ਤਿਹਾੜ ਜੇਲ੍ਹ ਤੋਂ ਬਾਹਰ ਆ ਕੇ ਵਿਆਹ ਹਾਲ 'ਚ ਪਹੁੰਚਣਗੇ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਸ਼ਾਮ 4 ਵਜੇ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਤਿੰਨਾਂ ਰਾਜਾਂ ਦੀ ਪੁਲਿਸ ਨੇ ਕਾਲਾ ਜਠੇੜੀ ਅਤੇ ਅਨੁਰਾਧਾ ਦੇ ਵਿਆਹ ਅਤੇ ਫਿਰ 13 ਮਾਰਚ ਨੂੰ ਹਰਿਆਣਾ ਦੇ ਪਿੰਡ ਜਠੇੜੀ ਵਿਖੇ ਹੋਣ ਵਾਲੇ ਹਾਊਸ ਵਾਰਮਿੰਗ ਸਮਾਰੋਹ ਲਈ ਆਪਣੀਆਂ ਵਧੀਆ ਟੀਮਾਂ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ, ਸਵੈਟ ਅਤੇ ਦਵਾਰਕਾ ਪੁਲਿਸ ਸਟੇਸ਼ਨ ਤੋਂ ਵਿਸ਼ੇਸ਼ ਪੁਲਿਸ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)