ਪੜਚੋਲ ਕਰੋ
Advertisement
ਕ੍ਰਿਕੇਟਰ ਗੌਤਮ ਗੰਭੀਰ ਨੇ ਸੁਣਾਈਆਂ ਕੇਜਰੀਵਾਲ ਨੂੰ ਖਰੀਆਂ-ਖਰੀਆਂ
ਮੁੰਬਈ: ਕਦੇ ਭਾਰਤੀ ਕ੍ਰਿਕਟ ਟੀਮ ਨਾਲ ਖੇਡਣ ਵਾਲੇ ਪਲੇਅਰ ਗੌਤਮ ਗੰਭੀਰ ਹਮੇਸ਼ਾ ਵੱਖ-ਵੱਖ ਮੁੱਦਿਆਂ ‘ਤੇ ਟਵੀਟ ਕਰਕੇ ਆਪਣੀ ਰਾਏ ਬੇਬਾਕੀ ਨਾਲ ਸਭ ਨਾਲ ਸ਼ੇਅਰ ਕਰਦੇ ਹਨ। ਇਸ ਵਾਰ ਗੰਭੀਰ ਨੇ ਜਿਸ ‘ਤੇ ਟਵੀਟ ਕੀਤਾ ਹੈ ਤੇ ਜਿਸ ਨੂੰ ਉਨ੍ਹਾਂ ਨੇ ਆਪਣੇ ਟਵਿਟਰ ਰਾਹੀਂ ਨਿਸ਼ਾਨੇ ‘ਤੇ ਲਿਆ, ਉਹ ਕੋਈ ਹੋਰ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਹਨ।
ਉਨ੍ਹਾਂ ਨੇ ਕੇਜਰੀਵਾਲ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਤੁਹਾਡੇ ਝੂਠੇ ਵਾਅਦਿਆਂ ਕਰਕੇ ਸਾਡੀ ਪੀੜੀ ਧੂੰਏ ‘ਚ ਜੀਅ ਰਹੀ ਹੈ। ਗੌਤਮ ਗੰਭੀਰ ਨੇ ਟਵਿਟਰ ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਦਰਦੇ ਦਿਲ, ਦਰਦੇ ਜ਼ਿਗਰ ਦਿੱਲੀ ਮੇ ਜਗਾਇਆ ਆਪ ਨੇ, ਪਹਿਲੇ ਤੋ ਯਹਾਂ ਆਕਸੀਜ਼ਨ ਥਾ, ਆਕਸੀਜ਼ਨ ਭਗਾਇਆ ਆਪ ਨੇ’।
ਆਪਣੇ ਟਵਿਟਰ ‘ਚ ਬਾਲੀਵੁੱਡ ਗਾਣੇ ਦਾ ਇਸਤੇਮਾਲ ਕਰਕੇ ਗੰਭੀਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਇਸ ਨਾਲ ਗੰਭੀਰ ਨੇ ਕੇਜਰੀਵਾਲ ਤੇ ਆਪ ਨੂੰ ਟੈਗ ਵੀ ਕੀਤਾ ਹੈ। ਇਸ ਦੇ ਨਾਲ ਅੱਗੇ ਲਿਖਿਆ, ‘ਸਾਡੀ ਪੀੜੀ ਤੁਹਾਡੇ ਝੁਟੇ ਵਾਦਿਆ ਕਰਕੇ ਧੂੰਏ ‘ਚ ਜੀ ਰਹੀ ਹੈ। ਤੁਹਾਡੇ ਕੋਲ ਡੇਂਗੂ ਤੇ ਪ੍ਰਦੂਸ਼ਨ ਨੂੰ ਰੋਕਣ ਲਈ ਇੱਕ ਸਾਲ ਦਾ ਸਮਾਂ ਸੀ, ਦੁਖ ਦੀ ਗੱਲ ਹੈ ਕਿ ਤੁਸੀਂ ਦੋਨਾਂ ਵਿੱਚੋਂ ਕਿਸੇ ‘ਤੇ ਵੀ ਕੰਟਰੋਲ ਨਹੀਂ ਕਰ ਸਕੇ। ਜਾਗ ਜਾਓ’। ਗੰਭੀਰ ਨੇ ਦਿੱਲੀ ਦੇ ਜਾਮਾ ਮਸਜ਼ਿਦ ਇਲਾਕੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਥੇ ਹਵਾ ‘ਚ ਕਾਫੀ ਸਮੌਗ ਨਜ਼ਰ ਆ ਰਿਹਾ ਹੈ।“दर्दे दिल, दर्दे जिगर दिल्ली में जगाया AAP ने, पहले तो यहाँ Oxygen था, Oxygen भगाया AAP ने।” @ArvindKejriwal @AamAadmiParty our generations are going up in smoke like your false promises. U had 1 full year to tame dengue &pollution, sadly you couldn’t control either. Wake up!!! pic.twitter.com/xePi5mubO5
— Gautam Gambhir (@GautamGambhir) October 31, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement