ਪੜਚੋਲ ਕਰੋ
Advertisement
ਜੀਸੀ ਮਰਮੂ ਨੇ ਸੰਭਾਲਿਆ ਸੀਏਜੀ ਦਾ ਅਹੁਦਾ, ਜਾਣੋ ਕੀ ਹੁੰਦਾ ਹੈ CAG
ਕੈਗ ਦੀ ਸ਼ੁਰੂਆਤ 1858 ਵਿਚ ਕੀਤੀ ਗਈ ਸੀ, ਜਦੋਂ ਭਾਰਤ ਬ੍ਰਿਟਿਸ਼ ਦੇ ਅਧੀਨ ਸੀ। ਇਸ 'ਚ ਆਜ਼ਾਦੀ ਤਕ ਕਈ ਬਦਲਾਅ ਹੋਏ ਅਤੇ ਬਾਅਦ ਵਿਚ ਸੰਵਿਧਾਨ ਦੀ ਧਾਰਾ 148 ਵਿਚ ਕੈਗ ਦੀ ਨਿਯੁਕਤੀ ਦੀ ਵਿਵਸਥਾ ਕੀਤੀ ਗਈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਡਿਪਟੀ ਰਾਜਪਾਲ ਗਿਰੀਸ਼ ਚੰਦਰ ਮਰਮੂ ਨੇ ਸ਼ਨੀਵਾਰ ਨੂੰ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਦਾ ਅਹੁਦਾ ਸੰਭਾਲ ਲਿਆ ਹੈ। ਮਰਮੂ ਨੇ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਗੁਜਰਾਤ ਕੇਡਰ ਦੇ 1985 ਬੈਚ ਦੀ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸ (ਆਈਏਐਸ) ਅਧਿਕਾਰੀ ਮਰਮੂ ਦਾ 20 ਨਵੰਬਰ 2024 ਤੱਕ ਕੈਗ ਵਜੋਂ ਕਾਰਜਕਾਲ ਰਹੇਗਾ।
ਕੈਗ ਇੱਕ ਸੰਵਿਧਾਨਕ ਅਹੁਦਾ ਹੈ ਜਿਸ 'ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਖਾਤਿਆਂ ਦੇ ਆਡਿਟ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਕੈਗ ਦੀਆਂ ਆਡਿਟ ਰਿਪੋਰਟਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। ਦਰਅਸਲ, ਸਰਕਾਰ ਜੋ ਵੀ ਪੈਸਾ ਖਰਚ ਕਰਦੀ ਹੈ, ਕੈਗ ਉਸ ਖਰਚੇ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ ਅਤੇ ਪਤਾ ਲਗਾਉਂਦਾ ਹੈ ਕਿ ਕੀ ਇਹ ਪੈਸਾ ਸਹੀ ਤਰੀਕੇ ਨਾਲ ਖਰਚਿਆ ਗਿਆ ਹੈ ਜਾਂ ਨਹੀਂ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਜਨਤਕ ਖਾਤਿਆਂ ਅਤੇ ਸੰਭਾਵਤ ਫੰਡਾਂ ਦੀ ਜਾਂਚ ਕਰਦਾ ਹੈ।
ਦੱਸ ਦਈਏ ਕਿ ਕੈਗ ਦੀ ਸ਼ੁਰੂਆਤ 1858 ਵਿਚ ਕੀਤੀ ਗਈ ਸੀ, ਜਦੋਂ ਭਾਰਤ ਬ੍ਰਿਟਿਸ਼ ਦੇ ਅਧੀਨ ਸੀ। ਇਸ ਨੇ ਆਜ਼ਾਦੀ ਤਕ ਕਈ ਬਦਲਾਅ ਕੀਤੇ ਅਤੇ ਬਾਅਦ ਵਿਚ ਸੰਵਿਧਾਨ ਦੀ ਧਾਰਾ 148 ਵਿਚ ਕੈਗ ਦੀ ਨਿਯੁਕਤੀ ਦੀ ਵਿਵਸਥਾ ਕੀਤੀ ਗਈ। ਕੈਗ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ। ਫਿਰ, ਸਾਲ 1971 ਵਿੱਚ ਕੈਗ ਐਕਟ ਲਾਗੂ ਹੋਇਆ, ਜਿਸ ਵਿੱਚ ਕੈਗ ਦੀਆਂ ਡਿਊਟੀਆਂ, ਸ਼ਕਤੀਆਂ ਅਤੇ ਸੇਵਾਵਾਂ ਦੀਆਂ ਸ਼ਰਤਾਂ ਬਾਰੇ ਦੱਸਿਆ ਗਿਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Shri Girish Chandra Murmu sworn in as the Comptroller and Auditor General of India at Rashtrapati Bhavan. pic.twitter.com/qIRcc3rULa
— President of India (@rashtrapatibhvn) August 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement