ਪੜਚੋਲ ਕਰੋ
Advertisement
ਕਸ਼ਮੀਰ ਦੀ ਸ਼ਾਂਤੀ ਬਾਰੇ ਕਾਂਗਰਸੀ ਲੀਡਰ ਦਾ ਵੱਡਾ ਦਾਅਵਾ, ਭਾੜੇ ਦੇ ਬੰਦਿਆਂ ਨਾਲ ਪ੍ਰਚਾਰ!
ਕਾਂਗਰਸ ਸੰਸਦ ਮੈਂਬਰ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵੀਡੀਓ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਐਨਐਸਏ ਅਜੀਤ ਡੋਭਾਲ ਨੇ ਕੱਲ੍ਹ ਕਸ਼ਮੀਰ ਦੇ ਸ਼ੋਪੀਆ ‘ਚ ਸਥਾਨਕ ਲੋਕਾਂ ਨਾਲ ਵੀਡੀਓ ਬਣਾਇਆ ਸੀ।
ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵੀਡੀਓ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਐਨਐਸਏ ਅਜੀਤ ਡੋਭਾਲ ਨੇ ਕੱਲ੍ਹ ਕਸ਼ਮੀਰ ਦੇ ਸ਼ੋਪੀਆ ‘ਚ ਸਥਾਨਕ ਲੋਕਾਂ ਨਾਲ ਵੀਡੀਓ ਬਣਾਇਆ ਸੀ। ਇਸ ‘ਚ ਉਹ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਸੀ। ਇਸ ‘ਤੇ ਗੁਲਾਮ ਨੇ ਕਿਹਾ, “ਪੈਸੇ ਦੇ ਕੇ ਤੁਸੀਂ ਕਿਸੇ ਨੂੰ ਵੀ ਨਾਲ ਲੈ ਸਕਦੇ ਹੋ।”
ਜੰਮੂ-ਕਸ਼ਮੀਰ ਦੇ ਹਾਲਾਤ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਅਜੀਤ ਡੋਭਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਲੰਘੇ ਦਿਨ ਘਾਟੀ ਦਾ ਦੌਰਾ ਕਰਕੇ ਸਰੱਖਿਆ ਬਲਾਂ ਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰ ਚਾਹ ਦੀ ਦਾਅਵਤ ਵੀ ਦਿੱਤੀ। ਅਜੀਤ ਡੋਭਾਲ ਨੇ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਸਥਾਨਕ ਲੋਕਾਂ ਨਾਲ ਖਾਣਾ ਖਾਧਾ ਤੇ ਸਭ ਨੂੰ ਸੁਨੇਹਾ ਦਿੱਤਾ ਹੈ ਕਿ ਇੱਥੇ ਸਭ ਠੀਕ ਹੈ।#WATCH: Ghulam Nabi Azad, Congress on pictures of National Security Advisor (NSA) Ajit Doval interacting with locals in Shopian yesterday: Paise dekar aap kisiko bhi saath le sakte ho. #JammuAndKashmir pic.twitter.com/iJgwezkeWb
— ANI (@ANI) August 8, 2019
ਉਧਰ, ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਸ਼ਮੀਰੀਆਂ ਵਿੱਚ ਰੋਸ ਹੈ। ਡੋਭਾਲ ਨੇ ਭਾੜੇ ਦੇ ਬੰਦਿਆਂ ਨਾਲ ਵੀਡੀਓ ਬਣਾਈ ਹੈ। ਇਸ ਮਗਰੋਂ ਬੀਜੇਪੀ ਨੇ ਕਾਂਗਰਸ 'ਤੇ ਹਮਲਾ ਕੀਤਾ ਹੈ। ਬੀਜੇਪੀ ਨੇ ਕਿਹਾ ਹੈ ਕਿ ਇਸ ਨਾਲ ਪਾਕਿਸਤਾਨ ਨੂੰ ਸ਼ਹਿ ਮਿਲੇਗੀ।#WATCH Jammu and Kashmir: National Security Advisor Ajit Doval interacts with locals in Shopian, has lunch with them. pic.twitter.com/zPBNW1ZX9k
— ANI (@ANI) August 7, 2019
ਪਤਾ ਲੱਦਾ ਹੈ ਕਿ ਅੱਜ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਸ਼ਮੀਰ ਜਾਣਗੇ। ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਕੋਈ ਨੇਤਾ ਸ੍ਰੀਨਗਰ ਜਾ ਰਿਹਾ ਹੈ। ਇੱਥੇ ਉਹ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਪਰ ਖ਼ਬਰਾਂ ਹਨ ਕਿ ਉਨ੍ਹਾਂ ਨੂੰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਘਾਟੀ ਤੋਂ 370 ਨੂੰ ਹਟਾਉਣ ਤੋਂ ਬਾਅਦ ਅੱਜ ਸਵੇਰ ਤੋਂ ਜੰਮੂ ‘ਚ ਹਾਲਾਤ ਆਮ ਹਨ। ਲੋਕ ਆਪਣੇ ਕੰਮਾਂ ‘ਤੇ ਜਾ ਰਹੇ ਹਨ ਤੇ ਸੜਕਾਂ ‘ਤੇ ਕੁਝ ਆਵਾਜਾਈ ਸ਼ੁਰੂ ਹੋਈ ਹੈ।#JammuAndKashmir: Latest visuals from Jammu as people move about for essential work. pic.twitter.com/sXBehw5tG4
— ANI (@ANI) August 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement