ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵੱਜੋਂ ਚੁੱਕੀ ਸਹੁੰ, ਆਰਕੇ ਮਾਥੁਰ ਬਣੇ ਲੱਦਾਖ ਦੇ ਪਹਿਲੇ ਐੱਲਜੀ
ਭਾਰਤ 'ਚ ਹੁਣ ਇੱਕ ਸੂਬਾ ਘੱਟ ਹੋਣ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਜੋ ਨਵਾਂ ਕਾਨੂੰਨ ਬਣਿਆ ਹੈ, ਉਹ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਗਿਆ ਹੈ। ਸੂਬੇ ਦੇ ਪੁਨਰਗਠਨ ਦੇ ਲਾਗੂ ਹੋਣ ਦੀ ਤਰੀਕ 31 ਅਕਤੂਬਰ ਰੱਖੀ ਗਈ ਸੀ।
ਜੰਮੂ-ਕਸ਼ਮੀਰ: ਭਾਰਤ 'ਚ ਹੁਣ ਇੱਕ ਸੂਬਾ ਘੱਟ ਹੋਣ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਜੋ ਨਵਾਂ ਕਾਨੂੰਨ ਬਣਿਆ ਹੈ, ਉਹ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਗਿਆ ਹੈ। ਸੂਬੇ ਦੇ ਪੁਨਰਗਠਨ ਦੇ ਲਾਗੂ ਹੋਣ ਦੀ ਤਰੀਕ 31 ਅਕਤੂਬਰ ਰੱਖੀ ਗਈ ਸੀ। ਦੋਵਾਂ ਕੇਂਦਰ ਸ਼ਾਸਿਤ ਸੂਬਿਆਂ 'ਚ ਉਪ ਰਾਜਪਾਲਾਂ ਦੀ ਨਿਯੁਕਤੀ ਹੋ ਗਈ ਹੈ।
ਦੋਵਾਂ ਉਪ ਰਾਜਪਾਲਾਂ ਨੇ ਸਹੁੰ ਵੀ ਲੈ ਚੁੱਕ ਲਈ ਹੈ। ਰਾਧਾਕ੍ਰਿਸ਼ਨਣ ਮਾਥੁਰ ਲੱਦਾਖ ਦੇ ਪਹਿਲੇ ਉਪ ਰਾਜਪਾਲ ਬਣੇ ਹਨ ਜਦਕਿ ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਸੂਬੇ ਦਾ ਰਾਜਪਾਲ ਵਜੋਂ ਸਹੁੰ ਚੁੱਕੀ। ਰਾਧਾਕ੍ਰਿਸ਼ਨਣ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਲੇਹ 'ਚ ਸਹੁੰ ਲਈ।
#WATCH Srinagar: Girish Chandra Murmu takes oath as the first Lt. Governor of the Union territory of Jammu and Kashmir. The oath was administered by Chief Justice of J&K High Court, Gita Mittal. pic.twitter.com/SFFmBbfDMt
— ANI (@ANI) 31 October 2019
ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਨੇ ਸਵੇਰੇ ਲੇਹ 'ਚ ਆਰਕੇ ਮਾਥੁਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ। ਸਾਬਕਾ ਰੱਖਿਆ ਸਕੱਤਰ ਮਾਥੁਰ ਨੇ ਸਵੇਰੇ 7.45 ਵਜੇ ਲੇਹ ਸਥਿਤ ਸਿੰਧੂ ਸੰਸਕ੍ਰਿਤੀ 'ਚ ਕਰਵਾਏ ਸਮਾਗਮ 'ਚ ਸਹੁੰ ਚੁੱਕੀ।