ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ 4 ਲੱਖ 25 ਹਜ਼ਾਰ 282 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਦੁਨੀਆ ਭਰ ਵਿਚ ਇਸ ਵਾਇਰਸ ਦੀਆਂ ਦਵਾਈਆਂ ਅਤੇ ਟੀਕਿਆਂ ਬਾਰੇ ਖੋਜ ਜਾਰੀ ਹੈ। ਇਸ ਦੌਰਾਨ ਮਹਾਰਾਸ਼ਟਰ ਸਥਿਤ ਗਲੇਨਮਾਰਕ ਫਾਰਮਾਸਿਊਟੀਕਲਜ਼ ਨੇ ਵਾਇਰਸ ਦੇ ਇਲਾਜ ਲਈ ਦਵਾਈ ਲਾਂਚ ਕੀਤੀ ਹੈ। ਇਸਦੀ ਕੀਮਤ ਪ੍ਰਤੀ ਟੈਬਲੇਟ 103 ਰੁਪਏ ਹੋਵੇਗੀ।


ਕੋਰੋਨਾ ਦਾ ਇਲਾਜ ਕਰਨ ਵਾਲੀ ਪਹਿਲਾ ਖਾਣ ਵਾਲੀ ਦਵਾਈ:

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਨੇ ਇਸ ਗੱਲ ਦੀ ਜਾਣਕਾਰੂ ਦਿੱਤੀ ਸੀ ਕਿ ਉਸ ਨੂੰ ਸਰਕਾਰ ਵਲੋਂ ਐਂਟੀਵਾਇਰਲ ਡਰੱਗ ਫੈਬੀਫਲੂ ਦੇ ਮਾਰਕੀਟਿੰਗ ਅਤੇ ਨਿਰਮਾਣ ਲਈ ਮਨਜ਼ੂਰੀ ਮਿਲੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਫੈਬੀਫਲੂ ਕੋਵਿਡ -19 ਦੇ ਇਲਾਜ ਲਈ ਪਹਿਲੀ ਖਾਣ ਵਾਲੀ ਫੇਵੀਪੀਰਾਵਿਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਕੰਪਨੀ ਦੇ ਚੇਅਰਮੈਨ ਦਾ ਬਿਆਨ:

ਗਲੇਨਮਾਰਕ ਫਾਰਮਾਸਿਊਟੀਕਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਗਲੇਨ ਸਲਦਾਨਾ ਨੇ ਕਿਹਾ, "ਇਹ ਪ੍ਰਵਾਨਗੀ ਅਜਿਹੇ ਸਮੇਂ ਵਿੱਚ ਆ ਗਈ ਹੈ ਜਦੋਂ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਪਹਿਲਾਂ ਨਾਲੋਂ ਤੇਜ਼ੀ ਨਾਲ ਵੱਧ ਰਹੇ ਹਨ। ਇਸ ਕਾਰਨ ਸਾਡੀ ਸਿਹਤ ਸੰਭਾਲ ਪ੍ਰਣਾਲੀ ਬਹੁਤ ਦਬਾਅ ਹੇਠ ਹੈ।"

ਦੱਸ ਦੇਈਏ ਕਿ ਕੋਰੋਨਾ ਦੇ ਇਲਾਜ ਦੌਰਾਨ ਰੈਮੇਡਸਵੀਰ ਅਤੇ ਹੋਰ ਦਵਾਈਆਂ ਪਹਿਲਾਂ ਵਰਤੀਆਂ ਜਾਂਦੀਆਂ ਸੀ। ਹੁਣ ਦਵਾਈ ਫੈਬੀਫਲੂ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਦਵਾਈ ਕੋਰੋਨਾ ਸੰਕਟ ਵਿੱਚ ਕਿਵੇਂ ਮਦਦ ਕਰ ਸਕਦੀ ਹੈ।

ਇਹ ਵੀ ਪੜ੍ਹੋ:

Coronavirus: ਦਿੱਲੀ ‘ਚ ਕੋਰੋਨਾ ਦਾ ਵਿਸਫੋਟ, ਇੱਕੋ ਦਿਨ ਰਿਕਾਰਡ 3630 ਨਵੇਂ ਕੇਸ, ਕੁੱਲ ਗਿਣਤੀ 57 ਹਜ਼ਾਰ

ਹਰਿਆਣਾ 'ਚ ਕੋਰੋਨਾ ਬੇਕਾਬੂ, 10 ਹਜ਼ਾਰ ਤੋਂ ਟੱਪਿਆ ਮਰੀਜ਼ਾਂ ਦਾ ਅੰਕੜਾ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904