ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਮਜ਼ਦੂਰ ਸੁਧਾਰ ਕਾਨੂੰਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ‘ਕੋਡ ਆਨ ਵੇਜੇਜ਼, 2019’ ਦੇ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਲੇਬਰ ਸੁਧਾਰਾਂ ਦੀ ਦਿਸ਼ਾ ਵਿੱਚ ਇਸ ਅਹਿਮ ਕਾਨੂੰਨ ਨੂੰ ਆਮ ਲੋਕਾਂ ਲਈ ਦੀ ਜਾਰੀ ਕੀਤਾ ਹੈ। ਇਹ ਤਨਖਾਹ ਕੋਡ ਸਾਰੇ ਕਰਮਚਾਰੀਆਂ ਲਈ ਘੱਟੋ-ਘੱਟ ਤਨਖਾਹ ਤੈਅ ਕਰਨ ਸਮੇਤ ਤਨਖਾਹ ਅਦਾਇਗੀ ਵਿੱਚ ਦੇਰੀ ਹੋਣ ਵਰਗੀਆਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।


ਕੋਡ ਆਨ ਵੇਜਜ਼ 7 ਜੁਲਾਈ ਨੂੰ ਕੇਂਦਰ ਸਰਕਾਰ ਦੇ ਗਜ਼ਟ ਵਿੱਚ ਪ੍ਰਕਾਸ਼ਤ ਕੀਤਾ ਗਿਆ, ਜਿਸ ‘ਤੇ 45 ਦਿਨਾਂ ਦੇ ਅੰਦਰ-ਅੰਦਰ ਆਮ ਲੋਕਾਂ ਤੋਂ ਰਾਏ ਮੰਗੀ ਗਈ। ਕਿਰਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਸਾਰੀਆਂ ਚੀਜ਼ਾਂ ਉਮੀਦ ਮੁਤਾਬਕ ਹੁੰਦੀਆਂ ਹਨ ਤਾਂ ਆਮ ਲੋਕਾਂ ਤੋਂ ਫੀਡਬੈਕ ਮਿਲਣ ਤੋਂ ਬਾਅਦ ਇਸ ਕਾਨੂੰਨ ਨੂੰ ਇਸ ਸਾਲ ਸਤੰਬਰ ਤੋਂ ਲਾਗੂ ਕਰ ਦਿੱਤਾ ਜਾਵੇਗਾ।

ਕੋਡ ਆਨ ਵੇਜਜ ਬਿੱਲ, 2019 ਨੂੰ ਸੰਸਦ ਵਿੱਚ ਪੇਸ਼ ਕਰਦਿਆਂ ਸੰਤੋਸ਼ ਗੰਗਵਾਰ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਸਿੱਧੇ ਤੌਰ 'ਤੇ ਦੇਸ਼ ਦੇ 50 ਕਰੋੜ ਤੋਂ ਵੱਧ ਕਾਮਿਆਂ ਨੂੰ ਲਾਭ ਹੋਵੇਗਾ। ਪਿਛਲੇ ਸਾਲ 30 ਜੁਲਾਈ ਨੂੰ ਲੋਕ ਸਭਾ ਤੇ 2 ਅਗਸਤ ਨੂੰ ਰਾਜ ਸਭਾ ਵੱਲੋਂ ਇਹ ਬਿੱਲ ਪਾਸ ਕੀਤਾ ਗਿਆ ਸੀ।

ਇਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਘੱਟੋ-ਘੱਟ ਤਨਖਾਹ ਕਾਨੂੰਨ, ਤਨਖਾਹ ਅਦਾਇਗੀ ਕਾਨੂੰਨ, ਬੋਨਸ ਅਦਾਇਗੀ ਕਾਨੂੰਨ ਤੇ ਬਰਾਬਰ ਤਨਖਾਹ ਕਾਨੂੰਨ ਖ਼ਤਮ ਹੋ ਜਾਣਗੇ ਤੇ ਇਹ ਕੋਡ ਉਨ੍ਹਾਂ ਦੀ ਥਾਂ 'ਤੇ ਮੌਜੂਦ ਰਹੇਗਾ।

ਕੀ ਹੈ ਕੋਡ ਆਨ ਵੇਜਜ:

ਔਰਤ, ਮਰਦ ਜਾਂ ਹੋਰ ਕਾਮਿਆਂ ਦੀ ਤਨਖਾਹ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ।

ਇੱਕੋ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਦੀ ਮਿਤੀ ਵਿੱਚ ਕੋਈ ਅੰਤਰ ਨਹੀਂ ਹੋਵੇਗਾ।

ਕਰਮਚਾਰੀ ਦਿਨ ਵਿੱਚ ਸਿਰਫ ਅੱਠ ਘੰਟੇ ਕੰਮ ਕਰਨਗੇ ਤੇ ਕੰਮ ਦੇ ਘੰਟਿਆਂ ਵਿਚ ਕੋਈ ਵਾਧਾ ਨਹੀਂ ਹੋਵੇਗਾ।

ਇੱਕ ਕੇਂਦਰੀ ਸਲਾਹਕਾਰ ਬੋਰਡ ਘੱਟੋ-ਘੱਟ ਤਨਖਾਹ ਤੈਅ ਕਰੇਗਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904