ਪੜਚੋਲ ਕਰੋ
Advertisement
ਚਾਹ ਦੇ ਸ਼ੌਕੀਨਾਂ ਲਈ ਖ਼ੁਸ਼ਖਬਰੀ! ਭਾਰਤ ਦੀ ਸਿਫਾਰਸ਼ 'ਤੇ ਸੰਯੁਕਤ ਰਾਸ਼ਟਰ ਦਾ ਵੱਡਾ ਕਦਮ
ਭਾਰਤ ਦੀ ਸਿਫਾਰਸ਼ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਐਲਾਨ ਦਿੱਤਾ। ਭਾਰਤ ਨੇ ਚਾਰ ਸਾਲ ਪਹਿਲਾਂ ਮਿਲਾਨ 'ਚ ਹੋਈ ਅੰਤਰਰਾਸ਼ਟਰੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮੱਥਿਆ ਗਿਆ ਸੀ।
ਨਵੀਂ ਦਿੱਲੀ: ਭਾਰਤ ਦੀ ਸਿਫਾਰਸ਼ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਐਲਾਨ ਦਿੱਤਾ। ਭਾਰਤ ਨੇ ਚਾਰ ਸਾਲ ਪਹਿਲਾਂ ਮਿਲਾਨ 'ਚ ਹੋਈ ਅੰਤਰਰਾਸ਼ਟਰੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮੱਥਿਆ ਗਿਆ ਸੀ।
ਸੰਯੁਕਤ ਰਾਸ਼ਟਰ ਨੂੰ ਵਿਸ਼ਵਾਸ ਹੈ ਕਿ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਐਲਾਨੇ ਜਾਣ ਨਾਲ ਚਾਹ ਦੀ ਖ਼ਪਤ ਤੇ ਉਤਪਾਦ 'ਚ ਵਾਧਾ ਹੋਵੇਗਾ ਜੋ ਕੇ ਗ੍ਰਮਿਣ ਖੇਤਰਾਂ ਵਿੱਚ ਭੁੱਖਮਰੀ ਤੇ ਗਰੀਬੀ ਨਾਲ ਲੜਨ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਰੇ ਸਹਿਯੋਗੀ ਦੇਸ਼ਾਂ, ਅੰਤਰਰਾਸ਼ਟਰੀ ਤੇ ਖੇਤਰੀ ਸੰਗਠਨਾਂ ਨੂੰ ਹਰ ਸਾਲ 21 ਮਈ ਨੂੰ ਚਾਹ ਦਿਵਸ ਮਨਾਉਣ ਦੀ ਅਪੀਲ ਕੀਤੀ। ਮਈ ਦਾ ਮਹੀਨਾ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਮਹੀਨੇ ਨੂੰ ਚਾਹ ਦੇ ਉਤਪਾਦ ਵਾਸਤੇ ਵਧੀਆ ਮੰਨਿਆ ਜਾਂਦਾ ਹੈ।
ਅਜੇ ਤੱਕ ਹਰ ਸਾਲ 15 ਦਸੰਬਰ ਨੂੰ ਚਾਹ ਦਾ ਉਤਪਾਦ ਕਰਨ ਵਾਲੇ ਦੇਸ਼ਾਂ 'ਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਸੀ। ਇਸ ਵਿੱਚ ਭਾਰਤ, ਨੇਪਾਲ, ਬੰਗਲਾਦੇਸ਼, ਇੰਨਡੋਨੇਸ਼ੀਆ, ਸ਼੍ਰੀਲੰਕਾ ਤੋਂ ਇਲਾਵਾ ਹੋਰ ਕਈ ਦੇਸ਼ ਵੀ ਸ਼ਾਮਲ ਹਨ। ਹਾਲਾਂਕਿ ਇਸ ਦੀ ਸ਼ੁਰੂਆਤ ਇੱਕ ਐਨਜੀਓ ਨੇ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement