ਪੜਚੋਲ ਕਰੋ
Advertisement
Happy Birthday Google: 21 ਦਾ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ
ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ Google ਅੱਜ ਆਪਣਾ ਜਨਮ ਦਿਨ ਮਨਾ ਰਿਹਾ ਹੈ। ਗੂਗਲ 21 ਸਾਲ ਦਾ ਹੋ ਗਿਆ ਹੈ। ਹਰ ਖਾਸ ਮੌਕੇ ‘ਤੇ ਡੂਡਲ ਬਣਾਉਣ ਵਾਲੇ ਗੂਗਲ ਨੇ ਆਪਣੇ ਲਈ ਵੀ ਡੂਡਲ ਬਣਾਇਆ ਹੈ।
ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ Google ਅੱਜ ਆਪਣਾ ਜਨਮ ਦਿਨ ਮਨਾ ਰਿਹਾ ਹੈ। ਗੂਗਲ 21 ਸਾਲ ਦਾ ਹੋ ਗਿਆ ਹੈ। ਹਰ ਖਾਸ ਮੌਕੇ ‘ਤੇ ਡੂਡਲ ਬਣਾਉਣ ਵਾਲੇ ਗੂਗਲ ਨੇ ਆਪਣੇ ਲਈ ਵੀ ਡੂਡਲ ਬਣਾਇਆ ਹੈ। Google ਡੂਡਲ ‘ਚ ਅੱਜ ਗੂਗਲ ਨੇ ਆਪਣਾ ਪੁਰਾਣਾ ਕੰਪਿਊਟਰ ਦਿਖਾਇਆ ਹੈ ਜਿਸ ‘ਚ ਇੱਕ ਮਾਉਸ ਤੇ ਪ੍ਰਿੰਟਰ ਵੀ ਹੈ।
ਗੂਗਲ ਨੂੰ 1998 ‘ਚ ਲੈਰੀ ਪੇਜ ਤੇ ਸਰਜੀ ਬੇਨ ਨੇ ਬਣਾਇਆ ਸੀ। ਦੋਵੇਂ ਪੀਐਚਡੀ ਦੇ ਵਿਦਿਆਰਥੀ ਸੀ। ਇਨ੍ਹਾਂ ਦੋਵਾਂ ਦੇ ਦਿਮਾਗ ‘ਚ ਸਰਚ ਇੰਜ਼ਨ ਗੂਗਲ ਨੂੰ ਬਣਾਉਣ ਦਾ ਖਿਆਲ ਆਇਆ ਸੀ। ਦੱਸ ਦਈਏ ਕਿ ਇਨ੍ਹਾਂ ਦੋਵਾਂ ਸਰਚ ਇੰਜ਼ਨ ਦਾ ਨਾਂ ਗੂਗਲ ਤਾਂ ਰੱਖਿਆ ਸੀ ਕਿ ਇਸ ਦੇ ਸਪੈਲਿੰਗ 100101 ਦੇ ਕਰੀਬ ਹੈ।
Google Founders Larry Page and Sergey Brin
ਇਹ ਸਪੈਲਿੰਗ ਤੇ ਗਿਣਤੀ ਲਾਰਜ ਸਕੇਲ ਸਰਚ ਇੰਜ਼ਨ ਦੇ ਮਕਸਦ ਨੂੰ ਪੂਰਾ ਕਰਦੀ ਹੈ। ਅਸਲ ‘ਚ Google ਪਹਿਲਾਂ ਘੋਗੋਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬਾਅਦ ‘ਚ ਇਹ ਗੂਗਲ ਬਣ ਗਿਆ।
ਇਸ ਸਮੇਂ ਗੂਗਲ 100 ਤੋਂ ਜ਼ਿਆਦ ਭਾਸ਼ਾਵਾਂ ‘ਚ ਆਪਰੇਟ ਕਰਦਾ ਹੈ। ਦੁਨੀਆ ਦੇ 70 ਦੇਸ਼ਾਂ ‘ਚ ਇਸ ਦੇ ਦਫਤਰ ਹਨ। ਗੂਗਲ ਦੁਨੀਆ ਦੀ ਚਾਰ ਵੱਡੀ ਤਕਨੀਕੀ ਕੰਪਨੀਆਂ ‘ਚ ਸ਼ਾਮਲ ਹੈ। Google ਤੋਂ ਇਲਾਵਾ facebook, Amazon, Apple ਦੂਜੀਆਂ ਵੱਡੀਆਂ ਕੰਪਨੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement