ਪੜਚੋਲ ਕਰੋ
Advertisement
ਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !
ਇਨਟਰਨੈੱਟ ਸਰਚ ਇੰਜਨ ਗੂਗਲ ਨੇ ਸਾਲਾਂ ਦੌਰਾਨ ਕੁਝ ਦਿਲਚਸਪ ਤੇ ਮਨੋਰੰਜਕ ਖੋਜਾਂ ਨੂੰ ਅੱਗੇ ਵਧਾਉਣ 'ਚ ਨਿਸ਼ਚਤ ਤੌਰ 'ਤੇ ਅਹਿਮ ਯੋਗਦਾਨ ਪਾਇਆ ਹੈ। ਗੂਗਲ 'ਤੇ 'ਖਾਲਿਸਤਾਨ' ਦੀ ਰਾਜਧਾਨੀ ਦੀ ਭਾਲ ਕਰਨ 'ਤੇ ਇਹ 'ਲਾਹੌਰ' ਦਿਖਾ ਰਿਹਾ ਹੈ।
ਨਵੀਂ ਦਿੱਲੀ: ਇਨਟਰਨੈੱਟ ਸਰਚ ਇੰਜਨ ਗੂਗਲ ਨੇ ਸਾਲਾਂ ਦੌਰਾਨ ਕੁਝ ਦਿਲਚਸਪ ਤੇ ਮਨੋਰੰਜਕ ਖੋਜਾਂ ਨੂੰ ਅੱਗੇ ਵਧਾਉਣ 'ਚ ਨਿਸ਼ਚਤ ਤੌਰ 'ਤੇ ਅਹਿਮ ਯੋਗਦਾਨ ਪਾਇਆ ਹੈ। ਗੂਗਲ 'ਤੇ 'ਖਾਲਿਸਤਾਨ' ਦੀ ਰਾਜਧਾਨੀ ਦੀ ਭਾਲ ਕਰਨ 'ਤੇ ਇਹ 'ਲਾਹੌਰ' ਦਿਖਾ ਰਿਹਾ ਹੈ, ਜਿਹੜਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਹੈ। ਨਤੀਜੇ 'ਚ ਇਹ ਨੀਲੇ ਤੇ ਪੀਲੇ ਪਿਛੋਕੜ ਨਾਲ ਸਿੱਖੀ ਦੀ ਨਿਸ਼ਾਨੀ ਖੰਡੇ ਨੂੰ ਵੀ ਉਜਾਗਰ ਕਰਦਾ ਹੈ।
ਇੱਕ ਟਵਿੱਟਰ ਯੂਜ਼ਰ ਨੇ ਸਰਚ ਇੰਜਨ ਦੇ ਨਤੀਜਿਆਂ ਦਾ ਇੱਕ ਸਕਰੀਨਸ਼ਾਟ ਟੈਗ ਕੀਤਾ ਤੇ ਲਿਖਿਆ: "#ਪਾਕਿਸਤਾਨ #ਲਹੌਰ ਨੂੰ ਗੂਗਲ 'ਤੇ #ਖਾਲਿਸਤਾਨ ਦੀ ਰਾਜਧਾਨੀ ਦੇ ਤੌਰ 'ਤੇ ਦੇਖ ਕੇ ਹੈਰਾਨ ਹਾਂ। ਇੱਕ ਨੇ ਟਿੱਪਣੀ ਕੀਤੀ, "ਖਾਲਿਸਤਾਨ ਦੀ ਮੰਗ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ। ਗੂਗਲ ਕਹਿੰਦਾ ਹੈ ਕਿ ਤੁਹਾਡੇ ਦੇਸ਼ ਦੀ ਰਾਜਧਾਨੀ #ਲਾਹੌਰ #ਪਾਕਿਸਤਾਨ... #ਹੁਣ ਇੰਡੀਆ ਨੂੰ ਹੀ ਛੱਡ ਦਿਓ।"
ਇੱਕ ਯੂਜ਼ਰ ਨੇ ਲਿਖਿਆ, "ਮੈਂ #ਖ਼ਾਲਿਸਤਾਨ ਦੇ ਵਿਚਾਰ ਦਾ ਵਿਰੋਧ ਨਹੀਂ ਕਰਦਾ ਹਾਂ। ਮੈਂ #ਪਾਕਿਸਤਾਨ ਸਮਰਥਨ ਵਾਲੇ #ਐਸਐਫਜੇ ਵੱਲੋਂ #ਖਾਲਿਸਤਾਨ ਦੇ ਨਾਂ 'ਤੇ #ਇੰਡੀਆ ਖਿਲਾਫ ਹੜਤਾਲ ਕਰਨ ਦੇ ਕੀਤੇ ਗਏ ਅਨੈਤਿਕ ਲਾਭ ਦਾ ਵਿਰੋਧ ਕਰਦਾ ਹਾਂ।"#Pakistan, which has been denying any kind of support for #Khalistan movement, is in for a shock, a simple Google search for ‘capital of Khalistan’ comes up with #Lahore. Results also highlights Sikh insignia Khanda on blue & saffron-coloured background- separatist Khalistan flag pic.twitter.com/k8RUF15P7y
— JammuKashmir5 (@JammuKashmir5) November 27, 2019
"ਅਸਲ ਤੌਰ 'ਤੇ ਇਹ #ਪਾਕਿਸਤਾਨ ਹੈ ਜਿਸ ਨੂੰ #ਖਾਲਿਸਤਾਨ ਦੀ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਇਸ 'ਚ ਇਸ ਦਾ 50 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੈ।" ਇੱਕ ਟਵਿੱਟਰ ਯੂਜ਼ਰ ਨੇ ਟਿੱਪਣੀ ਕੀਤੀ, "ਜੇ ਉਹ (#ਪਾਕਿਸਤਾਨ ਸਥਾਪਨਾ) ਆਪਣੇ ਦੇਸ਼ 'ਚ #ਖਾਲਿਸਤਾਨ ਬਣਾਉਣ ਤੇ #ਲਾਹੌਰ ਨੂੰ ਆਪਣੀ ਰਾਜਧਾਨੀ ਬਣਾਉਣ ਲਈ ਤਿਆਰ ਹਨ, ਤਾਂ ਇਸ ਨੂੰ (ਹੋਣ ਦਿਓ), ਘੱਟੋ ਘੱਟ ਇਹ #ਭਾਰਤ 'ਚ ਨਹੀਂ ਹੈ।" ਉਸ ਨੇ ਸਮਝਾਇਆ: "ਗੂਗਲ ਦੇ ਨਤੀਜੇ ਕੁਝ ਖਾਸ ਸ਼ਬਦਾਂ 'ਤੇ ਅਧਾਰਤ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਬਹੁਗਿਣਤੀ ਲੋਕ #ਲਾਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣ ਬਾਰੇ ਗੱਲ ਕਰ ਰਹੇ ਹਨ। ਪਿਛਲੇ ਦਿਨੀਂ ਪਾਕਿਸਤਾਨ ਵੱਲੋਂ ਭਾਰਤ 'ਤੇ 80 ਤੇ 90 ਦੇ ਦਹਾਕੇ 'ਚ ਭਾਰਤੀ ਪੰਜਾਬ 'ਚ ਖਾਲਿਸਤਾਨ ਲਹਿਰ ਦੀ ਪ੍ਰਸ਼ੰਸਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਨੇ ਬਹੁਤ ਸਾਰੇ ਸਿੱਖ ਖਾੜਕੂਆਂ ਨੂੰ ਵੀ ਪਨਾਹ ਦਿੱਤੀ ਜਿਨ੍ਹਾਂ ਨੂੰ ਅੱਤਵਾਦ ਦੀ ਸਿਖਲਾਈ ਪ੍ਰਾਪਤ ਸੀ ਤੇ ਜੋ ਸੁਰੱਖਿਆ ਬਲਾਂ ਦੀ ਕਾਰਵਾਈ ਤੋਂ ਭੱਜ ਗਏ ਸੀ।Google: Lahore is the capital of Khalistan. Well done Mr. Prime Minister of Pakistan. You made my day. I Wellcome your decision to make Lahore capital of Khalistan by separating it from Pakistan including KPK, Sindh, Balochistan. pic.twitter.com/34h4PaRfYC
— How_Dare_U (@LiiTLLe) November 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement