ਨਵੀਂ ਦਿੱਲੀ: ਅੱਜ ਦੇ ਜ਼ਮਾਨੇ ‘ਚ ਇੰਟਰਨੈੱਟ ਤੇ ਮੋਬਾਈਲ ਬੈਂਕਿੰਗ ਅਜਿਹਾ ਜ਼ਰੀਆ ਹਨ ਜਿਸ ਤੋਂ ਬਿਨਾਂ ਅਸੀਂ ਬੈਂਕਿੰਗ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ। ਇਸ ‘ਚ ਧੋਖਾਧੜੀ ਵੀ ਇੰਨੀ ਵਧ ਗਈ ਹੈ ਜਿਸ ਨਾਲ ਤੁਹਾਡਾ ਅਕਾਉਂਟ ਖਾਲੀ ਹੋਣ ਦੀ ਸੰਭਾਵਨਾ ਕਾਫੀ ਵਧ ਗਈ ਹੈ। ਹੁਣ ਫਰੌਡ ਦੇ ਤਰੀਕੇ ਵੀ ਬਦਲ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।

  1.     ਸਭ ਤੋਂ ਪਹਿਲਾਂ ਬੈਂਕ ਤੋਂ ਕਾਲ ਆਵੇਗੀ। ਜਿੱਥੇ ਧੋਖਾ ਦੇਣ ਵਾਲਾ ਵਿਅਕਤੀ ਬੈਂਕ ਅਧਿਕਾਰੀ ਬਣ ਕੇ ਤੁਹਾਡੇ ਨਾਲ ਗੱਲ ਕਰੇਗਾ।


 

  1.    ਇਸ ਤੋਂ ਬਾਅਦ ਉਹ ਤੁਹਾਡੇ ਤੋਂ ਸਾਰੀ ਜਾਣਕਾਰੀ ਲਵੇਗਾ, ਜਿਸ ‘ਚ ਨਾਂ, ਪਤਾ ਤੇ ਮੋਬਾਈਲ ਨੰਬਰ ਸ਼ਾਮਲ ਹੈ।


 

  1.    ਇਹ ਕਾਲ ਹਮੇਸ਼ਾ ਦੀ ਤਰ੍ਹਾਂ ਲੈਂਡਲਾਈਨ ਤੋਂ ਹੀ ਆਵੇਗੀ।


 

  1.    ਧੋਖਾ ਦੇਣ ਵਾਲਾ ਵਿਅਕਤੀ ਤੁਹਾਨੂੰ ਡਰਾਉਣ ਲਈ ਕਹੇਗਾ ਕਿ ਤੁਹਾਡਾ ਕਾਰਡ ਬਲੌਕ ਹੋਣ ਵਾਲਾ ਹੈ।


 

  1.    ਉਹ ਤੁਹਾਨੂੰ ਕ੍ਰੈਡਿਟ ਕਾਰਡ ਦਾ ਲਾਲਚ ਦੇ ਸਕਦਾ ਹੈ ਜਿੱਥੇ ਇਹ ਕਿਹਾ ਜਾਵੇਗਾ ਕਿ ਇਸ ‘ਚ ਤੁਹਾਡੇ ਰਿਵਾਰਡ ਪੁਆਇੰਟ ਵਧਣਗੇ।


 

  1.    ਤੁਹਾਨੂੰ ਅਪਗ੍ਰੇਡ ਕਾਰਨ ਲਈ ਕਿਹਾ ਜਾ ਸਕਦਾ ਹੈ ਜਿਸ ‘ਚ ਨਵਾਂ ਚਿੱਪ ਆਧਾਰਿਤ ਡੈਬਿਟ ਤੇ ਕ੍ਰੈਡਿਟ ਕਾਰਡ ਸ਼ਾਮਲ ਹਨ।


 

  1.    ਗੱਲ ਨੂੰ ਅੱਗੇ ਵਧਾਉਣ ਲਈ ਤੁਹਾਡੇ ਕੋਲੋਂ ਤੁਹਾਡੀ ਆਈਡੀ ਤੇ ਕਾਰਡ ਡਿਟੇਲਸ ਪੁੱਛੀ ਜਾਵੇਗੀ।


 

  1.    ਉਹ ਤੁਹਾਡੇ ਕੋਲੋਂ ਵਾਰ-ਵਾਰ ਪੁੱਛਗਿੱਛ ਕਰੇਗਾ ਜਿਸ ‘ਚ ਕਈ ਰਿਕਵੈਸਟ ਵੀ ਸ਼ਾਮਲ ਹੋਣਗੇ ਜਿਸ ਨੂੰ ਬੈਂਕ ਵੱਲੋਂ ਬਣਾ ਕੇ ਬੋਲਿਆ ਜਾਵੇਗਾ।


 

  1.    ਇਸ ਤੋਂ ਬਾਅਦ ਤੁਹਾਨੂੰ ਫੋਨ ‘ਤੇ ਇੱਕ ਓਟੀਪੀ ਭੇਜਿਆ ਜਾਵੇਗਾ ਜਿਸ ਨੂੰ ਇਸ ਸਰਵਿਸ ਨੂੰ ਵੈਰੀਫਾਈ ਕਰਨ ਲਈ ਓਟੀਪੀ ਪਾਉਣ ਨੂੰ ਕਿਹਾ ਜਾਵੇਗਾ।


 

  1.   ਇਸ ਪੂਰੇ ਪ੍ਰੋਸੈਸ ‘ਚ ਤੁਹਾਡੇ ਬੈਂਕ ਤੋਂ ਪੈਸੇ ਗਾਇਬ ਹੋਣ ਲੱਗਣਗੇ ਜਿਸ ਦੀ ਭਿਣਕ ਵੀ ਤੁਹਾਨੂੰ ਨਹੀਂ ਲੱਗੇਗੀ।


 

  1.    ਜ਼ਿਆਦਾਤਰ ਪੈਸੇ ਪਿੰਡਾਂ ਤੇ ਦੂਜੇ ਸ਼ਹਿਰਾਂ ‘ਚ ਭੇਜ ਦਿੱਤੇ ਜਾਂਦੇ ਹਨ ਜਿਸ ‘ਚ ਇਸ ਨੂੰ ਟ੍ਰੈਕ ਨਹੀਂ ਕੀਤਾ ਜਾ ਸਕੇ।


 

ਨੋਟ: ਕਦੇ ਵੀ ਬੈਂਕ ਦਾ ਅਸਲ ਅਧਿਕਾਰੀ ਤੁਹਾਡੇ ਕੋਲੋਂ ਤੁਹਾਡੀ ਕਾਰਡ ਦੀ ਜਾਣਕਾਰੀ ਨਹੀਂ ਲਵੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਤੁਸੀਂ ਆਪਣੇ ਨੇੜਲੀ ਬ੍ਰਾਂਚ ‘ਚ ਜਾ ਸਕਦੇ ਹੋ।