Fake News Channel: ਕਰੋੜਾਂ ਲੋਕਾਂ ਕੋਲ ਪਹੁੰਚ ਰਹੀ ਸੀ ਝੂਠੀ ਖ਼ਬਰ, 8 ਚੈਨਲਾਂ ਤੇ ਸਰਕਾਰ ਨੇ ਕੱਸਿਆ ਸ਼ਕੰਜਾ
Fake News Channel: ਸ਼ੋਸਲ ਮੀਡੀਆ ਤੇ ਧੋਖਾਧੜੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ। ਭਾਰਤ ਸਰਕਾਰ ਨੇ ਅਜਿਹੇ 8 ਯੂਟਿਊਬ ਚੈਨਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਚੈਨਲ ਭਾਰਤੀ ਸੈਨਾ ...
ਸ਼ੋਸਲ ਮੀਡੀਆ ਤੇ ਧੋਖਾਧੜੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ। ਭਾਰਤ ਸਰਕਾਰ ਨੇ ਅਜਿਹੇ 8 ਯੂਟਿਊਬ ਚੈਨਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਚੈਨਲ ਭਾਰਤੀ ਸੈਨਾ, ਸਰਕਾਰੀ ਸਕੀਮਾਂ, ਲੋਕਸਭਾ ਚੋਣਾਂ ਅਤੇ ਹੋਰ ਗੰਭੀਰ ਮੁੱਦਿਆਂ ਤੇ ਗਲਤ ਖਬਰਾਂ ਦੇ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਇਹਨਾਂ ਚੈਨਲਾਂ ਕੋਲ 2.3 ਕਰੋੜ ਸਬਸਕ੍ਰਾਈਬਰ ਹਨ ਤੇ ਇਹਨਾਂ ਚੈਨਲਾਂ ਦੇ ਨਾਮ ਤੇ ਇਹਨਾਂ ਵੱਲੋਂ ਫੈਲਾਈਆਂ ਗਈਆਂ ਗਲਤ ਜਾਣਕਾਰੀਆਂ ਇਸ ਤਰ੍ਹਾ ਹਨ :-
ਐੱਸ ਪੀ ਐਨ 9 ਨਿਊਜ਼ ਚੈਨਲ ਨੇ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਖ਼ਿਲਾਫ਼ ਗਲਤ ਖ਼ਬਰਾਂ ਦਿੱਤੀਆਂ ਹਨ। ਸਰਕਾਰੀ ਵਲੋਗ ਤੇ ਐਜ਼ੂਕੇਸ਼ਨਲ ਦੋਸਤ ਚੈਨਲ ਵਾਲਿਆਂ ਨੇ ਵੀ ਗਲਤ ਸਰਕਾਰੀ ਸਕੀਮਾਂ ਦਾ ਪ੍ਰਚਾਰ ਸ਼ਰੇਆਮ ਕੀਤਾ ਹੈ। ਇਸਤੋਂ ਇਲਾਵਾ ਕੈਪੀਟਲ ਟੀਵੀ ਤੋਂ ਪ੍ਰਧਾਨਮੰਤਰੀ ਨਰਿੰਦਰ ਸਿੰਘ ਮੋਦੀ, ਸਰਕਾਰ ਦੀ ਅਤੇ ਪੱਛਮ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਨਿੰਦਿਆ ਕੀਤੀ ਹੈ, ਯਹਾਂ ਸੱਚ ਦੇਖੋ ਚੈਨਲ ਨੇ ਇਲੈਕਸ਼ਨ ਕਮਿਸ਼ਨ ਬਾਰੇ, ਕੇ ਪੀ ਐੱਸ ਨਿਊਜ਼ ਨੇ ਸਰਕਾਰੀ ਸਕੀਮਾਂ ਬਾਰੇ ਅਤੇ ਅਰਨ ਇੰਡੀਆ ਟੇਕ ਚੈਨਲ ਨੇ ਆਧਾਰ ਕਾਰਡ ਅਤੇ ਪੈਨ ਕਾਰਨ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਦਕਿ ਵਰਲਡ ਬੈਸਟ ਨਿਊਜ਼ ਨੇ ਭਾਰਤੀ ਸੈਨਾ ਨੂੰ ਲੈਕੇ ਅਫਵਾਹਾਂ ਦੇ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿੱਥੇ ਸਰਕਾਰ ਨੇ 10 ਯੂਟਿਊਬ ਚੈਨਲਾਂ ਤੋਂ 45 ਵੀਡਿਓ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਸੀ।ਸਰਕਾਰ ਦਾ ਕਹਿਣਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਗੁਆਂਢੀ ਦੇਸ਼ਾਂ ਨਾਲ ਸਬੰਧ ਖ਼ਰਾਬ ਹੋਣ ਦੇ ਆਸਾਰ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ