ਦੂਰਸੰਚਾਰ ਵਿਭਾਗ ਵੱਲੋਂ ਵੈੱਬਸਾਈਟ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਢਲਾ ਮਕਸਦ ਹਰ ਮੋਬਾਈਲ ਨੈੱਟਵਰਕ ‘ਤੇ ਖੋਏ ਜਾਂ ਚੋਰੀ ਹੋਏ ਫੋਨ ਨੂੰ ਬਲੌਕ ਕਰਨਾ, ਗੁੰਮ ਜਾਂ ਚੋਰੀ ਫੋਨ ਨੂੰ ਟ੍ਰੇਸ ਕਰਨਾ ਤੇ ਨੈੱਟਵਰਕ ‘ਚ ਮੋਬਾਈਲ ਡਿਵਾਇਸ ਨੂੰ ਨਕਲੀ ਈਐਮਈਆਈ ਤੋਂ ਬਚਾਉਣਾ ਹੈ।
ਮੋਬਾਈਲ ਫੋਨ ਚੋਰੀ ਤੇ ਗੁੰਮ ਹੋ ਜਾਣ ਤੋਂ ਪਹਿਲਾਂ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਹੈਲਪਲਾਈਨ ਨੰਬਰ 14422 ‘ਤੇ ਕਾਲ ਕਰਨ ਦੂਰਸੰਚਾਰ ਵਿਭਾਗ ਨੂੰ ਸੂਚਨਾ ਦੇਣੀ ਹੋਵੇਗੀ। ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਫੋਨ ‘ਚ ਜਦੋਂ ਦੂਜੀ ਸਿਮ ਯੂਜ਼ ਕੀਤੀ ਜਾਵੇਗੀ ਤਾਂ ਸਰਵਿਸ ਪ੍ਰੋਵਾਇਡਰ ਨਵੇਂ ਯੂਜ਼ਰ ਦੀ ਪਛਾਣ ਕਰ ਪੁਲਿਸ ਨੂੰ ਸੂਚਨਾ ਦੇ ਸਕੇਗਾ। ਇਹ ਸਰਵਿਸ ਅਜੇ ਸਿਰਫ ਮਹਾਰਾਸ਼ਟਰ ‘ਚ ਸ਼ੁਰੂ ਕੀਤੀ ਗਈ ਹੈ।