Petrol Diesel Price: ਪੈਟਰੋਲ-ਡੀਜ਼ਲ 'ਤੇ ਟੈਕਸ ਘਟਾਉਣ ਲਈ ਸਰਕਾਰ ਕਰ ਰਹੀ ਸਲਾਹਾਂ, ਵਿੱਤ ਮੰਤਰਾਲੇ ਦੇ ਸੰਪਰਕ 'ਚ ਪੈਟਰੋਲੀਅਮ ਮੰਤਰਾਲਾ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਚਾਰ ਦਿਨਾਂ ਤਕ ਵਧਣ ਤੋਂ ਬਾਅਦ ਸੋਮਵਾਰ ਸਥਿਰ ਰਹੀਆਂ ਕਿਉਂਕਿ ਤੇਲ ਵੰਡ ਕੰਪਨੀਆਂ ਓਐਮਸੀ ਨੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਕੌਮਾਂਤਰੀ ਤੇਲ ਬਜ਼ਾਰ ਨੂੰ ਦੇਖਣ ਲਈ ਰੁਕਣ ਦਾ ਫੈਸਲਾ ਕੀਤਾ।
Petrol Diesel Price: ਪੈਟਰੋਲ ਤੇ ਡੀਜ਼ਲ 'ਤੇ ਟੈਕਸ ਘਟਾਉਣ ਨੂੰ ਲੈਕੇ ਸਰਕਾਰ 'ਚ ਸਲਾਹ ਮਸ਼ਵਰਾ ਚੱਲ ਰਿਹਾ ਹੈ। ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਟੈਕਸ ਘਟਾਵੇ ਤਾਂ ਸੂਬਿਆਂ ਨੂੰ ਵੀ ਘਟਾਉਣਾ ਚਾਹੀਦਾ ਹੈ ਤਾਂ ਕਿ ਇਸ ਦਾ ਪੂਰਾ ਫਾਇਦਾ ਆਮ ਲੋਕਾਂ ਨੂੰ ਮਿਲ ਸਕੇਗਾ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਚਾਰ ਦਿਨਾਂ ਤਕ ਵਧਣ ਤੋਂ ਬਾਅਦ ਸੋਮਵਾਰ ਸਥਿਰ ਰਹੀਆਂ ਕਿਉਂਕਿ ਤੇਲ ਵੰਡ ਕੰਪਨੀਆਂ ਓਐਮਸੀ ਨੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਕੌਮਾਂਤਰੀ ਤੇਲ ਬਜ਼ਾਰ ਨੂੰ ਦੇਖਣ ਲਈ ਰੁਕਣ ਦਾ ਫੈਸਲਾ ਕੀਤਾ। ਸਰਕਾਰੀ ਮਲਕੀਅਤ ਵਾਲੇ ਈਂਧਨ ਖੁਦਰਾ ਵਿਕਰੇਤਾਵਾਂ ਦੇ ਨੋਟੀਫਿਕੇਸ਼ਨ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 105 ਰੁਪਏ 84 ਪੈਸੇ ਪ੍ਰਤੀ ਲੀਟਰ ਤੇ ਮੁੰਬਈ 'ਚ 111 ਰੁਪਏ 77 ਪੈਸੇ ਪ੍ਰਤੀ ਲੀਟਰ ਰਹੀ।
ਮੁੰਬਈ 'ਚ ਡੀਜ਼ਲ ਦੀਆਂ ਦਰਾਂ ਵੀ 102.52 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਹੀਆਂ। ਜਦਕਿ ਦਿੱਲੀ 'ਚ ਐਤਵਾਰ ਵਾਂਗ ਇਸ ਦੀ ਕੀਮਤ 94.57 ਰੁਪਏ ਹੈ। ਇਹ ਠਹਿਰਾਅ ਲਗਾਤਾਰ ਚਾਰ ਦਿਨਾਂ ਤਕ ਵਧਣ ਤੋਂ ਬਾਅਦ ਆਇਆ ਹੈ। ਜਿੱਥੇ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ 1.40 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। 12 ਤੇ 13 ਅਕਤੂਬਰ ਨੂੰ ਵੀ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਪਿਛਲੇ 24 ਦਿਨਾਂ ਚੋਂ 19 ਦਿਨਾਂ 'ਚ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਿਸ ਨਾਲ ਦਿੱਲੀ 'ਚ ਇਸ ਦੀ ਖੁਦਰਾ ਕੀਮਤ 5.95 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ ਤੇਜ਼ੀ ਨਾਲ ਵਧਣ ਦੇ ਨਾਲ, ਦੇਸ਼ 'ਚ ਕਈ ਹਿੱਸਿਆਂ 'ਚ ਈਂਧਨ ਹੁਣ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਤੇ ਮਿਲ ਰਿਹਾ ਹੈ। ਇਹ ਅੰਤਰ ਪਹਿਲਾਂ ਪੈਟਰੋਲ ਲਈ ਸੀ ਜੋ ਕੁਝ ਮਹੀਨੇ ਪਹਿਲਾਂ ਦੇਸ਼ ਭਰ 'ਚ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਿਆ ਸੀ। ਪੈਟਰੋਲ ਦੀਆਂ ਕੀਮਤਾਂ 'ਚ 5 ਸਤੰਬਰ ਤੋਂ ਸਥਿਰਤਾ ਬਣੀ ਹੋਈ ਸੀ। ਪਰ ਤੇਲ ਕੰਪਨੀਆਂ ਨੇ ਆਖਿਰਕਾਰ ਪਿਛਲੇ ਹਫ਼ਤੇ ਆਪਣੇ ਪੰਪ ਦੀਆਂ ਕੀਮਤਾਂ ਵਧਾ ਦਿੱਤੀਆਂ ਤੇ ਇਸ ਹਫ਼ਤੇ ਉਤਪਾਦ ਦੀਆਂ ਕੀਮਤਾਂ 'ਚ ਤੇਜ਼ੀ ਆਈ।