ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਜੈੱਟ ਏਅਰਵੇਜ਼ ਦੇ ਪ੍ਰਬੰਧਨ ਨਾਲ ਐਮਰਜੈਂਸੀ ਬੈਠਕ ਬੁਲਾਈ ਹੈ। ਜੈੱਟ ਦਾ ਆਪਣੀਆਂ ਉਡਾਣਾਂ ਨੂੰ ਰੋਕਣ ਤੇ ਰੱਦ ਕਰਨ ਦਾ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਜੈੱਟ ਏਅਰਵੇਜ਼ ਦੇ ਜਹਾਜ਼ ਰੱਖ-ਰਖਾਅ ਇੰਜਨੀਅਰਾਂ ਦੇ ਸੰਘ ਨੇ ਡੀਜੀਸੀਏ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਗਈ।




ਅੱਜ ਹੋਈ ਬੈਠਕ ‘ਚ ਜਹਾਜ਼ਾਂ ਦੇ ਖੜ੍ਹੇ ਹੋਣ ਤੋਂ ਐਡਵਾਂਸ ਬੁਕਿੰਗ, ਟਿਕਟ ਕੈਂਸਲ, ਰਿਫੰਡ ਤੇ ਸੁਰੱਖਿਆ ਜਿਹੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਸੁਰੇਸ਼ ਪ੍ਰਭੂ ਨੇ ਹਵਾਬਾਜ਼ੀ ਮੰਤਰਾਲੇ ਦੇ ਸਕਤੱਰ ਨੂੰ ਆਦੇਸ਼ ਦਿੱਤਾ ਕਿ ਉਹ ਇਸ ਪੂਰੇ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਐਮਰਜੈਂਸੀ ਬੈਠਕ ਬੁਲਾਉਣ। ਇਸ ਮੁੱਦੇ ‘ਤੇ ਡੀਜੀਸੀਏ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।

JAMEWA ਨੇ ਇਸ ਮਾਮਲੇ ‘ਚ ਡੀਜੀਸੀਏ ਤੋਂ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। JAMEWA ਨੇ ਕਿਹਾ ਕਿ ਉਨ੍ਹਾਂ ਦੇ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਗਿਆ ਹੈ ਜਿਸ ਦਾ ਇੰਜੀਨੀਅਰਾਂ ਦੀ ਹਾਲਤ ‘ਚ ਅਸਰ ਪੈ ਰਿਹਾ ਹੈ।



ਪੈਸਿਆਂ ਦੀ ਕਮੀ ਨਾਲ ਏਅਰਲਾਈਨ ਨੇ ਆਪਣੇ ਚਾਰ ਹੋਰ ਜਹਾਜ਼ ਸੋਮਵਾਰ ਨੂੰ ਖੜ੍ਹੇ ਕਰ ਦਿੱਤੇ ਸੀ। ਇਸ ਤੋਂ ਬਾਅਦ ਆਵਾਜਾਈ ਤੋਂ ਬਾਹਰ ਜੈੱਟ ਏਅਰਵੇਜ਼ ਦੀ ਗਿਣਤੀ ਹੁਣ 41 ਹੋ ਗਈ ਹੈ। ਇਸ ਤਰ੍ਹਾਂ ਅਚਾਨਕ ਜਹਾਜ਼ਾਂ ਦੇ ਖੜ੍ਹੇ ਹੋਣ ਨਾਲ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।