ਪੜਚੋਲ ਕਰੋ
ਕੀ ਪੈਨਸ਼ਨਾਂ 'ਤੇ ਹੋਏਗੀ 20 ਫੀਸਦ ਤਕ ਕਟੌਤੀ?, ਸਰਕਾਰ ਨੇ ਕੀਤਾ ਸਪਸ਼ਟ
ਵਿੱਤ ਮੰਤਰਾਲੇ ਨੇ ਐਤਵਾਰ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਸੇਵਾਮੁਕਤ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ 'ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ। ਕੋਵਿਡ-19 ਦੀ ਵਜ੍ਹਾ ਨਾਲ ਪੈਨਸ਼ਨ 20 ਫੀਸਦ ਤਕ ਕਟੌਤੀ ਨਾਲ ਜੁੜੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ।

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਅਸਰ ਪੈਨਸ਼ਨਧਾਰਕਾਂ ਦੀ ਆਮਦਨ 'ਤੇ ਨਹੀਂ ਪਵੇਗਾ। ਵਿੱਤ ਮੰਤਰਾਲੇ ਨੇ ਐਤਵਾਰ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਸੇਵਾਮੁਕਤ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ 'ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ। ਕੋਵਿਡ-19 ਦੀ ਵਜ੍ਹਾ ਨਾਲ ਪੈਨਸ਼ਨ 20 ਫੀਸਦ ਤਕ ਕਟੌਤੀ ਨਾਲ ਜੁੜੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ। ਦਰਅਸਲ ਟਵਿੱਟਰ 'ਤੇ ਇੱਕ ਯੂਜ਼ਰ ਨੇ ਪੁੱਛਿਆ ਸੀ ਕਿ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ 'ਤੇ ਉਸ ਨੇ ਕੇਂਦਰ ਸਰਕਾਰ ਵੱਲੋਂ ਕਥਿਤ ਤੌਰ 'ਤੇ ਜਾਰੀ ਸਰਕੂਲਰ ਦੇਖਿਆ ਹੈ, ਜਿਸ 'ਚ ਪੈਂਸ਼ਨ 'ਚ 20 ਫੀਸਦ ਕਟੌਤੀ ਦੀ ਗੱਲ ਕਹੀ ਗਈ ਹੈ। ਵਿੱਤ ਮੰਤਰਾਲੇ ਨੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਝੂਠੀ ਖ਼ਬਰ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੈਂਸ਼ਨ ਤੇ ਤਨਖ਼ਾਹ 'ਤੇ ਕੋਈ ਫ਼ਰਕ ਨਹੀਂ ਪਵੇਗਾ।
It is being reported that a 20% cut in Central Government Pensions is being planned.This news is FALSE. There will be no cut in pension disbursements. It is clarified that salaries and pensions will not be affected by Government Cash Management instructions.@PIBFactCheck https://t.co/hlZpnbxnJx
— Ministry of Finance 🇮🇳 #StayHome #StaySafe (@FinMinIndia) April 19, 2020
ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸਰਕਾਰ ਦੇ ਕੈਸ਼ ਮੈਨੇਜਮੈਂਟ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਵਜ੍ਹਾ ਨਾਲ ਪੈਨਸ਼ਨ ਤੇ ਤਨਖ਼ਾਹ 'ਤੇ ਅਸਰ ਨਹੀਂ ਪਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਬਾਰੇ ਸਪਸ਼ਟੀਕਰਨ ਮੰਗਣ ਵਾਲੇ ਟਵਿੱਟਰ ਯੂਜ਼ਰ ਦਾ ਉੱਤਰ ਦਿੰਦਿਆਂ ਧੰਨਵਾਦ ਕੀਤਾ।@nsitharaman madam GD mrng. A central govt ciircular showing 20% cut in pension disbursement is doing rounds in scl media& TV chnls creating panic amg defence pensioners. Is the truth in it? Pl clarify urgently. Thks
— GANESH D.S (@GANESHDS10) April 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















