ਨਵੀਂ ਦਿੱਲੀ: ਵਸਤੂ ਅਤੇ ਸੇਵਾ ਕਰ (ਜੀਐਸਟੀ) ਦਾ ਕਲੈਕਸ਼ਨ ਅਕਤੂਬਰ ਮਹੀਨੇ ‘ਚ ਡਿੱਗ ਕੇ 95,380 ਕਰੋੜ ਰੁਪਏ ਰਿਹਾ। ਪਿਛਲੇ ਸਾਲ ਅਕਤੂਬਰ ‘ਚ ਜੀਐਸਟੀ ਕਲੈਕਸ਼ਨ 1,00,710 ਕਰੋੜ ਰੁਪਏ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦਕਿ ਜੀਐਸਟੀ ਦੀ ਵਸੂਲੀ ਇੱਕ ਲੱਖ ਕਰੋੜ ਰੁਪਏ ਤੋਂ ਹੇਠ ਹੈ।



ਦੱਸ ਦਈਏ ਕਿ ਪਿਛਲੇ ਮਹੀਨੇ ਸਤੰਬਰ ‘ਚ ਜੀਐਸਟੀ ਕਲੈਕਸ਼ਨ 91,916 ਕਰੋੜ ਰੁਪਏ ਰਿਹਾ ਸੀ। ਵਿੱਤ ਮੰਤਰਾਲਾ ਨੇ ਆਪਣੇ ਬਿਆਨ ‘ਚ ਕਿਹਾ, “ਅਕਤੂਬਰ 2019 ‘ਚ ਕੁਲ ਜੀਐਸਟੀ ਕਲੈਕਸ਼ਨ 95,380 ਕਰੋੜ ਰੁਪਏ ਰਿਹਾ। ਇਸ ‘ਚ ਕੇਂਦਰੀ ਜੀਐਸਟੀ (ਸੀਜੀਐਸਟੀ) 17,582 ਕਰੋੜ ਰੁਪਏ, ਸੂਬਾ ਜੀਏਐਸਟੀ (ਅੇਸਜੀਏਐਸਟੀ) 23,674 ਕਰੋੜ ਰੁਪਏ, ਇੰਟੀਗ੍ਰੇਟੇਡ ਜੀਐਸਟੀ 46,517 ਕਰੋੜ ਰੁਪਏ ਅਤੇ ਉਪਕਰ ਦਾ ਹਿੱਸਾ 7,607 ਕਰੋੜ ਰੁਪਏ ਰਿਹਾ।



ਵਿੱਤ ਮੰਤਰਾਲਾ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਲਈ 30 ਅਕਤੂਬਰ ਤਕ ਕੁਲ 73.83 ਲੱਖ ਜੀਐਸਟੀਆਰ 3 ਬੀ ਰਿਟਰਨ ਦਾਖਲ ਕੀਤੇ ਗਏ।