ਇਨ੍ਹਾਂ ਗਾਈਡਲਾਈਨਜ਼ ਦੇ ਤਹਿਤ ਸ਼ੁਰੂ ਹੋਵੇਗੀ ਮੈਟਰੋ ਸੇਵਾ, ਯਾਤਰੀਆਂ ਲਈ ਖਾਸ ਧਿਆਨ ਦੇਣ ਯੋਗ ਗੱਲਾਂ
ਮੈਟਰੋ ਰੇਲ 'ਚ ਬਿਨਾਂ ਮਾਸਕ ਦੇ ਆਉਣ ਵਾਲੇ ਯਾਤਰੀਆਂ ਲਈ ਮੈਟਰੋ ਮਾਸਕ ਉਪਲਬਧ ਕਰਾਏਗੀ, ਇਸ ਲਈ ਯਾਤਰੀ ਨੂੰ ਭੁਗਤਾਨ ਕਰਨਾ ਪਏਗਾ।
ਨਵੀਂ ਦਿੱਲੀ: ਅਨਲੌਕ-4 'ਚ ਮੈਟਰੋ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਮੈਟਰੋ ਆਪਰੇਸ਼ਨ ਲਈ ਖ਼ਾਸ ਗਾਈਡਲਾਈਨਜ਼ ਤਿਆਰ ਕੀਤੀਆਂ ਗਈਆਂ ਹਨ। ਇਹ ਗਾਈਡਲਾਈਜ਼ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਸਾਰੇ ਮੈਟਰੋ ਕਾਰਪੋਰੇਸ਼ਨ ਨਾਲ ਚਰਚਾ ਕਰਕੇ ਤਿਆਰ ਕੀਤੀਆਂ ਹਨ। ਬੁੱਧਵਾਰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੈਟਰੋ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਹੁਣ ਸੱਤ ਸਤੰਬਰ ਤੋਂ ਮੈਟਰੋ ਸੇਵਾ ਵੱਖ-ਵੱਖ ਗੇੜਾਂ ਤਹਿਤ ਸ਼ੁਰੂ ਕੀਤੀ ਜਾਵੇਗੀ।
ਜਿਸ ਮੈਟਰੋ ਸਿਸਟਮ 'ਚ ਇਕ ਤੋਂ ਜ਼ਿਆਦਾ ਲਾਈਨਾਂ ਹਨ ਉਸ ਨੂੰ ਫੇਜ਼ ਵਾਈਜ਼ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ 'ਚ ਪੈਣ ਵਾਲੇ ਮੈਟਰੋ ਸਟੇਸ਼ਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਸਟੇਸ਼ਨਾਂ 'ਤੇ ਮੈਟਰੋ ਨਹੀਂ ਰੁਕੇਗੀ। ਮੈਟਰੋ ਦੁਬਾਰਾ ਸ਼ੁਰੂ ਕਰਨ ਲਈ ਕੁਝ ਅਹਿਮ ਫੈਸਲੇ ਲਏ ਗਏ ਅਤੇ ਇਸ ਆਧਾਰ 'ਤੇ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ:
ਸਟੇਸ਼ਨਾਂ ਅਤੇ ਟਰੇਨਾਂ 'ਚ ਯਾਤਰੀਆਂ ਦੀ ਭੀੜ ਤੋਂ ਬਚਣ ਲਈ ਟਰੇਨਾਂ ਦੀ ਫ੍ਰੀਕੁਐਂਸੀ ਰੈਗੂਲੇਟ ਕੀਤੀ ਜਾਵੇਗੀ ਤਾਂ ਕਿ ਭੀੜ ਨਾ ਹੋਵੇ।
ਸਮਾਜਿਕ ਦੂਰੀ ਨਿਸਚਿਤ ਕਰਨ ਲਈ ਸਟੇਸ਼ਨਾਂ ਅਤੇ ਰੇਲਾਂ ਦੇ ਅੰਦਰ ਮਾਰਕਿੰਗ ਕੀਤੀ ਜਾਵੇਗੀ।
ਸਾਰੇ ਯਾਤਰੀਆਂ ਅਤੇ ਕਰਮਚਾਰੀਆਂ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
ਮੈਟਰੋ ਰੇਲ 'ਚ ਬਿਨਾਂ ਮਾਸਕ ਦੇ ਆਉਣ ਵਾਲੇ ਯਾਤਰੀਆਂ ਲਈ ਮੈਟਰੋ ਮਾਸਕ ਉਪਲਬਧ ਕਰਾਏਗੀ, ਇਸ ਲਈ ਯਾਤਰੀ ਨੂੰ ਭੁਗਤਾਨ ਕਰਨਾ ਪਏਗਾ।
ਸਟੇਸ਼ਨਾਂ 'ਤੇ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ ਬਿਨਾਂ ਲੱਛਣਾ ਵਾਲੇ ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਹੋਵੇਗੀ। ਯਾਤਰੀਆਂ ਲਈ ਸਟੇਸ਼ਾਂ 'ਚ ਐਂਟਰੀ ਗੇਟ 'ਤੇ ਸੈਨੀਟਾਇਜ਼ਰ ਦੀ ਸੁਵਿਧਾ ਉਪਲਬਧ ਹੋਵੇਗੀ।
ਆਰੋਗਿਆ ਸੇਤੂ ਐਪ ਯਾਤਰੀ ਦੇ ਫੋਨ 'ਚ ਹੋਣਾ ਚਾਹੀਦਾ ਹੈ।
ਹਿਊਮਨ ਇੰਟਰਫੇਸ ਵਾਲੀਆਂ ਸਾਰੀਆਂ ਥਾਵਾਂ ਜਿਵੇਂ ਸਿਕਿਓਰਟੀ ਅਤੇ ਟਿਕਟ ਵੈਂਡਿੰਗ ਜਿਹੇ ਉਪਕਰਨ, ਟਰੇਨ, ਲਿਫਟ, ਐਸਕੇਲੇਟਰ, ਰੇਲਿੰਗ, ਐਐਫਸੀ ਗੇਟ, ਸ਼ੌਚਾਲਯ ਆਗਿ ਨਿਯਮਿਤ ਸਮੇਂ 'ਤੇ ਸੈਨੇਟਾਇਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਮਾਰਟ ਕਾਰਡ ਦਾ ਉਪਯੋਗ ਅਤੇ ਕੈਸ਼ਲੈਸ ਅਤੇ ਆਨਲਾਈਨ ਲੈਣ ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਮੈਟਰੋ 'ਚ ਯਾਤਰਾ ਦੇ ਇਸਤੇਮਾਲ ਲਈ ਵਰਤੇ ਜਾਣ ਵਾਲੇ ਟੋਕਨ ਅਤੇ ਪੇਪਰ ਸਲਿੱਪ ਅਤੇ ਟਿਕਟ ਨੂੰ ਵੀ ਸੈਨੇਟਾਇਜ਼ ਕਰ ਦਿੱਤਾ ਜਾਵੇਗਾ।
ਰੋਗ ਸਬੰਧੀ ਵਿਅਕਤੀਆਂ ਨੂੰ ਪਰੀਖਣ/ਇਲਾਜ ਲਈ ਨਜ਼ਦੀਕੀ ਕੋਵਿਡ ਕੇਅਰ ਸੈਂਟਰ/ਹਸਪਤਾਲ ਜਾਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਯਾਤਰੀਆਂ ਨੂੰ ਘੱਟੋ ਘੱਟ ਸਮਾਨ ਨਾਲ ਯਾਤਰਾ ਕਰਨੀ ਪਵੇਗੀ। ਆਸਾਨ ਤੇ ਛੇਤੀ ਸਕੈਨਿੰਗ ਲਈ ਧਾਤ ਦੀਆਂ ਵਸਤੂਆਂ ਲਿਜਾਣ ਲਈ ਬਚੋ।
ਸਟੇਸ਼ਨ ਦੇ ਬਾਹਰ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਮੈਟਰੋ ਕਾਰਪੋਰੇਸ਼ਨ ਸੂਬਾ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਲਵੇਗਾ।
ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ਤੇ ਦਿੱਲੀ, ਨੌਇਡਾ, ਚੇਨੱਈ, ਕੋਚੀ, ਬੈਂਗਲੌਰ, ਮੁੰਬਈ ਲਾਈਨ-1, ਜੈਪੁਰ, ਹੈਦਰਾਬਾਦ, ਮਹਾ ਮੈਟਰੋ ਨਾਗਪੁਰ, ਕੋਲਕਾਤਾ, ਗੁਜਰਾਤ ਤੇ ਯੂਪੀ ਮੈਟਰੋ ਲਖਨਊ ਨੇ ਆਪਣੇ SOP ਤਿਆਰ ਕੀਤੇ ਹਨ।
ਮਹਾਰਾਸ਼ਟਰ ਸਰਕਾਰ ਨੇ ਫਿਲਹਾਲ ਮੈਟਰੋ ਸੇਵਾ ਸ਼ੁਰੂ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਮੁੰਬਈ ਲਾਈਨ-1 ਅਤੇ ਮਹਾ ਮੈਟਰੋ ਸੰਚਾਲਨ ਅਕਤਬੂਰ ਤੋਂ ਸ਼ੁਰੂ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ