Gujarat Election: ਗੁਜਰਾਤ 'ਚ ਭਾਜਪਾ ਨੇ ਬਾਗ਼ੀ ਨੇਤਾਵਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਜਪਾ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਸੀਆਰ ਪਾਟਿਲ ਨੇ 7 ਬਾਗ਼ੀ ਨੇਤਾਵਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ, ਧਵਲ ਸਿੰਘ ਝਾਲਾ ਸਮੇਤ 7 ਨੇਤਾਵਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋਂ: Satyendar Jain Video Viral : ਤਿਹਾੜ ਜੇਲ੍ਹ 'ਚ ਹੋ ਰਿਹੈ ਗਲਤ, ਭਾਜਪਾ ਨੇ ਸਤੇਂਦਰ ਜੈਨ ਖਿਲਾਫ ਦਰਜ ਕਰਵਾਈ ਸ਼ਿਕਾਇਤ


ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਨਾ ਹੀ ਆਗੂਆਂ ਨੇ ਆਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪਾਰਟੀ 'ਚੋਂ ਕੱਢੇ ਗਏ ਨੇਤਾਵਾਂ 'ਚ ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ ਅਤੇ ਧਵਲ ਸਿੰਘ ਝਾਲਾ 7 ਲੋਕਾਂ ਦੇ ਨਾਂ ਸ਼ਾਮਲ ਹਨ। ਸੂਬਾ ਪ੍ਰਧਾਨ ਨੇ ਪਾਰਟੀ ਵਿਰੁੱਧ ਕੰਮ ਕਰਨ ਲਈ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।


ਟਿਕਟ ਨਾ ਮਿਲਣ ਆਜ਼ਾਦ ਭਰੇ ਸੀ ਕਾਗ਼ਜ਼


ਭਾਜਪਾ ਦੇ ਕਈ ਆਗੂਆਂ ਨੇ ਪਾਰਟੀ ਵੱਲੋਂ ਟਿਕਟਾਂ ਨਾ ਮਿਲਣ ਕਾਰਨ ਆਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਨ੍ਹਾਂ ਵਿੱਚ ਕਈ ਵਿਧਾਇਕ ਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ। ਪਾਰਟੀ ਵਿੱਚੋਂ ਕੱਢੇ ਗਏ ਅਰਵਿੰਦ ਲਡਾਨੀ ਨੇ ਵੀ ਆਜ਼ਾਦ ਨਾਮਜ਼ਦਗੀ ਦਾਖ਼ਲ ਕੀਤੀ ਸੀ। ਸੂਬਾ ਪ੍ਰਧਾਨ ਨੂੰ ਮਨਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਵਾਪਸ ਨਹੀਂ ਲਈ ਹੈ। ਭਾਜਪਾ ਦੀ ਟਿਕਟ 'ਤੇ ਵਾਘੋਦੀਆ ਤੋਂ 6 ਵਾਰ ਵਿਧਾਇਕ ਰਹੇ ਮਧੂ ਸ਼੍ਰੀਵਾਸਤਵ ਨੂੰ ਟਿਕਟ ਨਾ ਮਿਲਣ 'ਤੇ ਉਹ ਵੀ ਆਜ਼ਾਦ ਮੈਦਾਨ 'ਚ ਕੁੱਦ ਪਏ।


ਇਹ ਵੀ ਪੜ੍ਹੋ: ਰਾਸ਼ਨ ਕਾਰਡ 'ਚ ਦੱਤਾ ਦੀ ਥਾਂ 'ਕੁੱਤਾ' ਲਿਖਿਆ ਤਾਂ ਅਧਿਕਾਰੀ ਦੇ ਸਾਹਮਣੇ ਭੌਂਕਣ ਲੱਗਾ ਵਿਅਕਤੀ, ਵੀਡੀਓ ਵਾਇਰਲ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।