(Source: ECI/ABP News/ABP Majha)
ਮਾਨਸੂਨ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਪਾਣੀ ਨਾਲ ਭਰੇ ਅੰਡਰਪਾਸ 'ਚ ਡੁੱਬੀ ਬੱਸ, JCB ਨਾਲ ਕੱਢਿਆ ਬਾਹਰ
ਅੰਡਰਪਾਸ 'ਚ ਦਾਖ਼ਲ ਹੁੰਦਿਆਂ ਹੀ ਬੱਸ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ। ਪਾਣੀ 'ਚ ਸਿਰਫ਼ ਬੱਸ ਦੀ ਛੱਤ ਦਿਖਾਈ ਦੇ ਰਹੀ ਸੀ। ਪਹਿਲਾਂ ਤਾਂ ਕਿਸੇ ਯਾਤਰੀ ਨੇ ਉੱਤਰਨ ਦੀ ਹਿੰਮਤ ਨਹੀਂ ਦਿਖਾਈ ਪਰ ਫਿਰ ਹੌਲ਼ੀ-ਹੌਲ਼ੀ ਆਸਪਾਸ ਦੇ ਲੋਕ ਪਾਣੀ 'ਚ ਉੱਤਰੇ ਤੇ ਜਾਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਰਾਜਕੋਟ: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਤਹਿਤ ਭਾਰੀ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਪੁਖਤਾ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹੀ ਹੈ ਕਿਉਂਕਿ ਥਾਂ-ਥਾਂ 'ਤੇ ਖੜਾ ਪਾਣੀ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਗੁਜਰਾਤ ਦੇ ਰਾਜਕੋਟ 'ਚ ਕੋਡਲ ਅੰਡਰਪਾਸ 'ਚ ਇਕ ਹੀ ਦਿਨ ਤਿੰਨ ਵਾਹਨ ਫਸ ਗਏ। ਜਿੰਨ੍ਹਾਂ 'ਚ ਇਕ ਐਂਬੂਲੈਂਸ, ਇਕ ਪ੍ਰਾਈਵੇਟ ਗੱਡੀ ਅਤੇ ਇਕ ਯਾਤਰੀਆਂ ਨਾਲ ਭਰੀ ਬੱਸ ਸ਼ਾਮਲ ਸੀ।
ਅੰਡਰਪਾਸ 'ਚ ਦਾਖ਼ਲ ਹੁੰਦਿਆਂ ਹੀ ਬੱਸ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ। ਪਾਣੀ 'ਚ ਸਿਰਫ਼ ਬੱਸ ਦੀ ਛੱਤ ਦਿਖਾਈ ਦੇ ਰਹੀ ਸੀ। ਪਹਿਲਾਂ ਤਾਂ ਕਿਸੇ ਯਾਤਰੀ ਨੇ ਉੱਤਰਨ ਦੀ ਹਿੰਮਤ ਨਹੀਂ ਦਿਖਾਈ ਪਰ ਫਿਰ ਹੌਲ਼ੀ-ਹੌਲ਼ੀ ਆਸਪਾਸ ਦੇ ਲੋਕ ਪਾਣੀ 'ਚ ਉੱਤਰੇ ਤੇ ਜਾਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਬੱਸ ਖਾਲੀ ਕਰਨ ਤੋਂ ਬਾਅਦ JCB ਨਾਲ ਖਿੱਚ ਕੇ ਪਾਣੀ 'ਚੋਂ ਬਾਹਰ ਕੱਢੀ ਗਈ।
ਪਹਾੜ ਤੋਂ ਡਿੱਗੇ ਮਲਬੇ ਹੇਠ ਆਉਣ ਕਾਰਨ ਦੋ ਵਾਹਨ ਚਾਲਕਾਂ ਦੀ ਮੌਕੇ 'ਤੇ ਹੋਈ ਮੌਤ
ਇਹ ਬੱਸ ਗੁਜਰਾਤ ਟਰਾਂਸਪੋਰਟ ਦੀ ਸੀ ਜੋ ਕੋਡਲ ਤੋਂ ਪਾਵਾਗੜ ਜਾ ਰਹੀ ਸੀ। ਇਸ ਬੱਸ ਤੋਂ ਪਹਿਲਾਂ ਇਸ ਅੰਡਰਪਾਸ 'ਤੇ ਇਕ ਹੋਰ ਗੱਡੀ ਫਸ ਗਈ ਸੀ। ਉਸ ਨੂੰ ਵੀ ਕੱਢ ਲਿਆ ਗਿਆ। ਮਰੀਜ਼ ਲੈਕੇ ਜਾ ਰਹੀ ਇਕ ਐਂਬੂਲੈਂਸ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਕੱਢਿਆ ਗਿਆ।
ਕੋਰੋਨਾ ਟੈਸਟ ਕਰਾਉਣ ਲਈ ਕਹਿਣ ਗਏ ਸਿਹਤ ਕਰਮਚਾਰੀ ਨੂੰ ਬੰਨ੍ਹ ਕੇ ਕੁੱਟਿਆਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ