ਵਿਆਹ ਦੌਰਾਨ ਪਤਨੀ ਨੇ ਪੀਰੀਅਡਸ ਦੀ ਗੱਲ ਲੁਕਾਈ ਤਾਂ ਪਤੀ ਨੇ ਮੰਗਿਆ ਤਲਾਕ
ਸ਼ਖਸ ਨੇ ਆਪਣੀ ਪਤਨੀ 'ਤੇ ਇਲਜ਼ਾਮ ਆਇਆ ਹੈ ਕਿ ਉਸ ਨੇ ਵਿਆਹ ਦੇ ਦਿਨ ਹੋ ਰਹੇ ਪੀਰੀਅਡਸ ਬਾਰੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਨਹੀਂ ਦਿੱਤੀ।
ਪੀਰੀਅਡਸ (ਮਾਸਿਕ ਧਰਮ) ਨੂੰ ਲੈਕੇ ਮਹਿਲਾਵਾਂ ਤੇ ਸਮਾਜ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜਾਗਰੂਕ ਹੋਣ ਲੱਗੇ ਹਨ। ਸਮੇਂ-ਸਮੇਂ 'ਤੇ ਇਸ ਨਾਲ ਸਬੰਧਤ ਜਾਗਰੂਕ ਅਭਿਆਨ ਵੀ ਚਲਾਏ ਜਾਂਦੇ ਹਨ। ਪਰ ਹਾਲ ਹੀ 'ਚ ਗੁਜਰਾਤ ਦੇ ਵਡੋਦਰਾ ਤੋਂ ਇਕ ਮਾਮਲਾ ਅਜਿਹਾ ਸਾਹਮਣੇ ਆਇਆ ਜੋ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੈ।ਦਰਅਸਲ ਵਡੋਦਰਾ 'ਚ ਇਕ ਸ਼ਖਸ ਨੇ ਆਪਣੀ ਪਤਨੀ ਤੋਂ ਇਸ ਆਧਾਰ ਤੇ ਤਲਾਕ ਮੰਗਿਆ ਹੈ ਕਿ ਵਿਆਹ ਵਾਲੇ ਦਿਨ ਮਹਿਲਾ ਨੂੰ ਪੀਰੀਅਡਸ ਆਏ ਸਨ ਤੇ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ।
ਸ਼ਖਸ ਨੇ ਆਪਣੀ ਪਤਨੀ 'ਤੇ ਇਲਜ਼ਾਮ ਆਇਆ ਹੈ ਕਿ ਉਸ ਨੇ ਵਿਆਹ ਦੇ ਦਿਨ ਹੋ ਰਹੇ ਪੀਰੀਅਡਸ ਬਾਰੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਨਹੀਂ ਦਿੱਤੀ। ਵਡੋਦਰਾ ਦੇ ਪੂਰਬੀ ਹਿੱਸੇ 'ਚ ਰਹਿਣ ਵਾਲੇ ਇਸ ਸ਼ਖ਼ਸ ਨੇ ਕਿਹਾ ਜਦੋਂ ਇਸ ਬਾਰੇ ਉਸ ਨੂੰ ਤੇ ਉਸ ਦੀ ਮਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ। ਸ਼ਖ਼ਸ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਕੋਰਟ 'ਚ ਇਕ ਪਟੀਸ਼ਨ ਵੀ ਦਾਇਰ ਕਰ ਦਿੱਤੀ ਹੈ।
ਪਤਨੀ 'ਤੇ ਧੋਖਾ ਦੇਣ ਦਾ ਲਾਇਆ ਇਲਜ਼ਾਮ
ਸਖ਼ਸ ਨੇ ਪਟੀਸ਼ਨ 'ਚ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੇ ਉਸ ਦੇ ਪਰਿਵਾਰ ਨਾਲ ਧੋਖਾ ਕੀਤਾ ਹੈ ਤੇ ਉਹ ਉਸ ਨੂੰ ਕਦੇ ਮਾਫ ਨਹੀਂ ਕਰਨਗੇ। ਸਖ਼ਸ ਦੇ ਮੁਤਾਬਕ ਉਸ ਦੀ ਪਤਨੀ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਪੀਰੀਅਡਸ ਦੌਰਾਨ ਹੀ ਕੀਤੀਆਂ ਤੇ ਬਾਅਦ ਆਪਣੀ ਸੱਸ ਨੂੰ ਇਸ ਬਾਰੇ ਦੱਸਿਆ। ਦੋਵਾਂ ਪਤੀ-ਪਤਨੀ ਦਾ ਇਹ ਮਾਮਲਾ ਕੋਰਟ ਤਕ ਪਹੁੰਚ ਗਿਆ ਹੈ।