S. Jaishankar: ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਸੋਮਵਾਰ (10 ਜੁਲਾਈ, 2023) ਨੂੰ ਗੁਜਰਾਤ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਮਹੀਨੇ ਰਾਜ ਸਭਾ ਦੀਆਂ ਕੁੱਲ 10 ਸੀਟਾਂ 'ਤੇ ਚੋਣਾਂ ਹੋਣੀਆਂ ਹਨ, ਜਿਸ 'ਚ ਗੁਜਰਾਤ ਦੀਆਂ ਤਿੰਨ ਸੀਟਾਂ ਸ਼ਾਮਲ ਹਨ। ਜੈਸ਼ੰਕਰ ਇਨ੍ਹਾਂ ਵਿੱਚੋਂ ਇੱਕ ਸੀਟ ਲਈ ਕੱਲ੍ਹ ਦੁਪਹਿਰ 12 ਵਜੇ ਨਾਮਜ਼ਦਗੀ ਦਾਖ਼ਲ ਕਰਨਗੇ। ਉਨ੍ਹਾਂ ਦਾ ਰਾਜ ਸਭਾ ਕਾਰਜਕਾਲ ਅਗਸਤ ਵਿੱਚ ਖਤਮ ਹੋ ਰਿਹਾ ਹੈ।


ਜੈਸ਼ੰਕਰ ਤੋਂ ਇਲਾਵਾ ਗੁਜਰਾਤ ਤੋਂ ਰਾਜ ਸਭਾ ਸੰਸਦ ਮੈਂਬਰ ਦਿਨੇਸ਼ ਜੈਮਲਭਾਈ ਅਨਾਵਡੀਆ ਅਤੇ ਲੋਖੰਡਵਾਲਾ ਜੁਗਲ ਸਿੰਘ ਦਾ ਕਾਰਜਕਾਲ ਵੀ 18 ਅਗਸਤ ਨੂੰ ਖਤਮ ਹੋ ਰਿਹਾ ਹੈ। ਦੂਜੇ ਪਾਸੇ ਕਾਂਗਰਸ ਨੇ ਗੁਜਰਾਤ ਰਾਜ ਸਭਾ ਚੋਣਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਕਾਂਗਰਸ ਨੇ ਕਿਹਾ ਕਿ ਉਹ ਇਸ ਵਾਰ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ ਕਿਉਂਕਿ ਰਾਜ ਵਿਧਾਨ ਸਭਾ ਵਿੱਚ ਉਸ ਕੋਲ ਬਹੁਤੀਆਂ ਸੀਟਾਂ ਨਹੀਂ ਹਨ।


ਗੁਜਰਾਤ ਵਿੱਚ ਕਾਂਗਰਸ ਦੇ ਪ੍ਰਧਾਨ ਮਨੀਸ਼ ਦੋਸ਼ੀ ਨੇ ਦੱਸਿਆ ਕਿ ਪਾਰਟੀ ਨੂੰ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਚੰਗੇ ਅੰਕੜੇ ਨਹੀਂ ਮਿਲੇ ਸਨ, ਇਸ ਲਈ ਇਸ ਵਾਰ ਪਾਰਟੀ ਵੱਲੋਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Agnipath: ਅਗਨੀਪਥ ਸਕੀਮ ਵਿੱਚ ਹੋ ਸਕਦੇ ਨੇ ਵੱਡੇ ਬਦਲਾਅ, ਬਰਕਰਾਰ ਰਹਿਣਗੇ 50 ਫੀਸਦੀ ਅਗਨੀਵੀਰ ?


ਇਨ੍ਹਾਂ ਸੂਬਿਆਂ ਵਿੱਚ ਹੋਣੀਆਂ ਰਾਜ ਸਭਾ ਚੋਣਾਂ


ਦੇਸ਼ ਦੇ ਤਿੰਨ ਰਾਜਾਂ 'ਚ ਰਾਜ ਸਭਾ ਦੀਆਂ ਕੁੱਲ 10 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਗੁਜਰਾਤ, ਗੋਆ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਪੱਛਮੀ ਬੰਗਾਲ ਵਿੱਚ ਰਾਜ ਸਭਾ ਦੀਆਂ 6, ਗੋਆ ਵਿੱਚ 1 ਅਤੇ ਗੁਜਰਾਤ ਵਿੱਚ ਤਿੰਨ ਰਾਜ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ। ਗੋਆ 'ਚ ਵਿਨੈ ਤੇਂਦੁਲਕਰ ਦਾ ਕਾਰਜਕਾਲ 28 ਜੁਲਾਈ ਨੂੰ ਖਤਮ ਹੋ ਰਿਹਾ ਹੈ। ਜਦੋਂ ਕਿ ਡੇਰੇਕ ਓ ਬ੍ਰਾਇਨ, ਡੋਲਾ ਸੇਨ, ਸੁਸ਼ਮਿਤਾ ਦੇਵ, ਸੁਖੇਂਦੂ ਸ਼ੇਖਰ ਰੇ, ਪ੍ਰਦੀਪ ਭੱਟਾਚਾਰੀਆ ਅਤੇ ਸ਼ਾਂਤਾ ਛੇਤਰੀ ਦਾ ਕਾਰਜਕਾਲ 18 ਅਗਸਤ ਨੂੰ ਖਤਮ ਹੋ ਜਾਵੇਗਾ।


ਰਾਜ ਸਭਾ ਚੋਣਾਂ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ 13 ਜੁਲਾਈ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਜੇਕਰ ਕੋਈ ਆਪਣਾ ਨਾਮ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਕੋਲ 17 ਜੁਲਾਈ ਤੱਕ ਦਾ ਸਮਾਂ ਹੋਵੇਗਾ। ਉਥੇ ਹੀ ਚੋਣਾਂ ਲਈ ਨੋਟੀਫਿਕੇਸ਼ਨ 6 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ 24 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਕੀਤੀ ਜਾਵੇਗੀ।


ਰਾਜ ਸਭਾ ਚੋਣਾਂ ਵਿੱਚ ਕੌਣ ਕਰਦਾ ਹੈ ਵੋਟਿੰਗ


ਰਾਜ ਸਭਾ ਦੇ ਮੈਂਬਰ ਦੀ ਚੋਂਣ ਕਰਨ ਲਈ ਰਾਜ ਸਭਾ ਦੇ ਮੈਂਬਰ ਵੋਟ ਕਰਦੇ ਹਨ, ਪਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਵਿੱਚ ਹਿੱਸਾ ਨਹੀਂ ਲੈ ਸਕਦੇ। ਨਾਮਜ਼ਦਗੀ ਦਾਖ਼ਲ ਕਰਨ ਲਈ ਉਮੀਦਵਾਰ ਲਈ 10 ਮੈਂਬਰਾਂ ਦੀ ਸਹਿਮਤੀ ਵੀ ਜ਼ਰੂਰੀ ਹੈ। ਰਾਜ ਸਭਾ ਚੋਣਾਂ ਲਈ ਵੋਟਿੰਗ ਫਾਰਮੂਲਾ ਰਾਜਾਂ ਨਾਲ ਜੁੜਿਆ ਹੋਇਆ ਹੈ। ਕਿਸੇ ਰਾਜ ਵਿੱਚ ਰਾਜ ਸਭਾ ਸੀਟਾਂ ਦੀ ਗਿਣਤੀ ਜਿਸ ਲਈ ਚੋਣਾਂ ਹੋਣੀਆਂ ਹਨ, ਉਸ ਵਿੱਚ 1 ਜੋੜਿਆ ਜਾਂਦਾ ਹੈ ਅਤੇ ਉਸ ਰਾਜ ਵਿੱਚ ਵਿਧਾਨ ਸਭਾ ਸੀਟਾਂ ਦੀ ਕੁੱਲ ਗਿਣਤੀ ਨਾਲ ਭਾਗ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜੋ ਨੰਬਰ ਆਉਂਦਾ ਹੈ, ਉਸ ਵਿੱਚ 1 ਜੋੜਿਆ ਜਾਂਦਾ ਹੈ। ਇਸ ਤੋਂ ਬਾਅਦ ਜੋ ਨੰਬਰ ਆਵੇਗਾ, ਉਮੀਦਵਾਰ ਨੂੰ ਜਿੱਤਣ ਲਈ ਉਨੀਆਂ ਵੋਟਾਂ ਦੀ ਲੋੜ ਹੋਵੇਗੀ।


ਇਹ ਵੀ ਪੜ੍ਹੋ: ਰਾਹੁਲ ਗਾਂਧੀ ਚੁੱਪ-ਚਪੀਤੇ ਪਹੁੰਚੇ ਪਿੰਡ, ਟਰੈਕਟਰ ਨਾਲ ਕੀਤਾ ਕੱਦੂ, ਬੀਜੇਪੀ ਲੀਡਰ ਬੋਲੇ ਚਲੋ ਕਿਸਾਨਾਂ ਦੀ ਇੱਕ ਦਿਹਾੜੀ ਬਚੀ...