Jammu Kashmir: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਭਾਰਤੀ ਫੌਜ ਦੇ ਦੋ ਜਵਾਨ ਨਦੀ 'ਚ ਰੁੜ੍ਹ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਜਵਾਨ ਦੀ ਪਛਾਣ ਨਾਇਬ ਸੂਬੇਦਾਰ ਕੁਲਦੀਪ ਸਿੰਘ ਵਜੋਂ ਹੋਈ ਹੈ। ਦੂਜੇ ਜਵਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। 


ਫੌਜ ਦੀ 16ਵੀਂ ਕੋਰ ਦੇ ਕਮਾਂਡਿੰਗ ਅਫਸਰ ਤੇ ਜਵਾਨਾਂ ਨੇ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ। 16 ਕੋਰ ਦੇ ਟਵਿੱਟਰ ਪੇਜ 'ਤੇ ਲਿਖਿਆ ਗਿਆ ਹੈ ਕਿ ਵਾਈਟ ਨਾਈਟ ਕੋਰ ਦੇ ਕਮਾਂਡਰ ਤੇ ਸਾਰੇ ਰੈਂਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਦੇ ਹਨ।



ਅਚਨਚੇਤ ਆਏ ਹੜ੍ਹ ਵਿੱਚ ਵਹਿ ਗਏ
ਸਮਾਚਾਰ ਏਜੰਸੀ ਪੀਟੀਆਈ ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਫੌਜੀ ਪੁੰਛ ਦੇ ਸੂਰਨਕੋਟ ਦੇ ਪੋਸ਼ਾਨਾ ਵਿਖੇ ਡੋਗਰਾ ਨਾਲਾ ਪਾਰ ਕਰ ਰਹੇ ਸਨ, ਪਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ।


ਸ਼ਨੀਵਾਰ ਸ਼ਾਮ ਨੂੰ ਅਧਿਕਾਰੀਆਂ ਨੇ ਦੱਸਿਆ ਸੀ ਕਿ ਫੌਜ, ਪੁਲਿਸ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਸਾਂਝੀਆਂ ਟੀਮਾਂ ਦੋਵਾਂ ਦੀ ਭਾਲ ਕਰ ਰਹੀਆਂ ਹਨ, ਪਰ ਅਜੇ ਤੱਕ ਕੁਝ ਨਹੀਂ ਮਿਲਿਆ। ਫੌਜ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ। ਇਸ ਦੌਰਾਨ ਭਾਰੀ ਮੀਂਹ ਦੇ ਚੱਲਦਿਆਂ ਲੋਕਾਂ ਨੂੰ ਨਦੀਆਂ/ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਪੁਲਿਸ ਵਾਹਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਰਹੇ ਹਨ।


ਜੰਮੂ-ਕਸ਼ਮੀਰ 'ਚ ਭਾਰੀ ਮੀਂਹ
ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਨਦੀਆਂ-ਨਾਲਿਆਂ 'ਚ ਉਛਾਲ ਹੈ। ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਰੋਕਣੀ ਪਈ। ਕਿਸੇ ਵੀ ਸ਼ਰਧਾਲੂ ਨੂੰ ਗੁਫਾ ਵੱਲ ਜਾਣ ਦੀ ਇਜਾਜ਼ਤ ਨਹੀਂ ਸੀ। ਰਾਮਬਨ ਜ਼ਿਲੇ 'ਚ 270 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ। ਸੁਰੰਗ ਵਹਿ ਜਾਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ।

Read More: ਰਾਹੁਲ ਗਾਂਧੀ ਚੁੱਪ-ਚਪੀਤੇ ਪਹੁੰਚੇ ਪਿੰਡ, ਟਰੈਕਟਰ ਨਾਲ ਕੀਤਾ ਕੱਦੂ, ਬੀਜੇਪੀ ਲੀਡਰ ਬੋਲੇ ਚਲੋ ਕਿਸਾਨਾਂ ਦੀ ਇੱਕ ਦਿਹਾੜੀ ਬਚੀ...


Read More: Weather Today: ਅੱਜ ਵੀ ਮੀਂਹ ਤੋਂ ਰਾਹਤ ਮਿਲਣ ਦੇ ਕੋਈ ਆਸਾਰ, 10 ਜੁਲਾਈ ਤੋਂ ਬਦਲੇਗਾ ਮੌਸਮ, 23 ਸੂਬਿਆਂ 'ਚ IMD ਦਾ ਅਲਰਟ