ਰੋਹਤਕ: ਸਾਧਵੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਇਹ ਸਜ਼ਾ ਜੱਜ ਜਗਦੀਪ ਸਿੰਘ ਵੱਲੋਂ ਰੋਹਤਕ ਦੀ ਜੇਲ੍ਹ 'ਚ ਲਗਾਈ ਅਦਾਲਤ ਦੌਰਾਨ  ਸੁਣਾਈ ਗਈ ਹੈ। ਇਸ ਮੌਕੇ ਰਾਮ ਰਹੀਮ ਨੇ ਜੱਜ ਸਾਹਮਣੇ ਰਹਿਮ ਦੀ ਅਪੀਲ ਕੀਤੀ ਸੀ ਪਰ ਜੱਜ ਨੇ ਇਸ ਨੂੰ ਨਜ਼ਰ ਅੰਦਾਜ਼ ਕਰਦਿਆਂ 10 ਸਾਲ ਦੀ ਸਜ਼ਾ ਦਾ ਫਤਵਾ ਪੜ੍ਹ ਦਿੱਤਾ। ਸਜ਼ਾ ਐਲਾਨੇ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਕੋਰਟ 'ਚ ਹੀ ਹੇਠਾਂ ਬੈਠ ਕੇ ਰੋਅ ਪਿਆ।