ਰਾਮ ਰਹੀਮ ਨੂੰ ਮਾਂ ਦੀ ਸੇਵਾ ਕਰਨ ਦਾ ਨਹੀਂ ਮਿਲਿਆ ਮੌਕਾ, ਜੇਲ੍ਹ ਪ੍ਰਸ਼ਾਸਨ ਵੱਲੋਂ ਵੱਡਾ ਝਟਕਾ
ਰਾਮ ਰਹੀਮ ਦੀ ਪੈਰੋਲ ਲਈ ਲਾਈ ਗਈ ਅਰਜ਼ੀ ਨਾ-ਮਨਜ਼ੂਰ ਹੋ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਨੂੰ ਰੱਦ ਕੀਤਾ ਗਿਆ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਵੱਲੋਂ ਤੀਜੀ ਵਾਰ ਪੈਰੋਲ ਦੀ ਦਰਖ਼ਾਸਤ ਕੀਤੀ ਗਈ ਸੀ। ਰਾਮ ਰਹੀਮ ਦੀ ਪਤਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਉਸ ਦੀ ਪੈਰੋਲ ਦੀ ਅਰਜ਼ੀ ਲੈ ਕੇ ਪਹੁੰਚੀ ਸੀ।
ਰੋਹਤਕ: ਰਾਮ ਰਹੀਮ ਦੀ ਪੈਰੋਲ ਲਈ ਲਾਈ ਗਈ ਅਰਜ਼ੀ ਨਾ-ਮਨਜ਼ੂਰ ਹੋ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਨੂੰ ਰੱਦ ਕੀਤਾ ਗਿਆ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਵੱਲੋਂ ਤੀਜੀ ਵਾਰ ਪੈਰੋਲ ਦੀ ਦਰਖ਼ਾਸਤ ਕੀਤੀ ਗਈ ਸੀ। ਰਾਮ ਰਹੀਮ ਦੀ ਪਤਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਉਸ ਦੀ ਪੈਰੋਲ ਦੀ ਅਰਜ਼ੀ ਲੈ ਕੇ ਪਹੁੰਚੀ ਸੀ।
ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਲਿਖਿਆ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਬਿਮਾਰ ਚੱਲ ਰਹੀ ਹੈ ਤੇ ਉਹ ਗੁਰਮੀਤ ਰਾਮ ਰਹੀਮ ਦੀ ਦੇਖ ਰੇਖ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ। ਰਾਮ ਰਹੀਮ ਦੀ ਪਤਨੀ ਵੱਲੋਂ ਲਾਈ ਅਰਜ਼ੀ 'ਤੇ ਹਾਈਕੋਰਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ 'ਤੇ ਪੰਜ ਦਿਨਾਂ ਦੇ ਅੰਦਰ ਫੈਸਲਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ।
ਯਾਦ ਰਹੇ ਇਹ ਫੈਸਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਤੇ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੀ ਇਸ 'ਤੇ ਫੈਸਲਾ ਲੈਣ ਦੀ ਹਦਾਇਤ ਕੀਤੀ ਸੀ। ਹੁਣ ਵੇਖਣਾ ਇਹ ਹੋਏਗਾ ਕਿ ਹਾਈ ਕੋਰਟ ਵੱਲੋਂ ਇਸ ਮਾਮਲੇ 'ਤੇ ਕੀ ਫੈਸਲਾ ਲਿਆ ਜਾਏਗਾ? ਦੱਸ ਦੇਈਏ ਇਸ ਤੋਂ ਪਹਿਲਾਂ ਵੀ ਦੋ ਵਾਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਅਦਾਲਤ ਤਕ ਪਹੁੰਚ ਚੁੱਕੀ ਹੈ, ਪਰ ਹਾਈਕੋਰਟ ਨੇ ਰਾਮ ਰਹੀਮ ਨੂੰ ਦੋਵੇਂ ਵਾਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।