ਪੜਚੋਲ ਕਰੋ
Advertisement
ਹੁਣ ਰਾਮ ਰਹੀਮ ਨੇ ਮਾਂ ਦੀ ਸੇਵਾ ਲਈ ਮੰਗੀ ਪੈਰੋਲ, ਤੀਜੀ ਵਾਰ ਹਾਈਕੋਰਟ 'ਚ ਕੋਸ਼ਿਸ਼
ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਲਿਖਿਆ ਗਿਆ ਕਿ ਗੁਰਮੀਤ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਬਿਮਾਰ ਚੱਲ ਰਹੀ ਹੈ। ਉਹ ਗੁਰਮੀਤ ਰਾਮ ਰਹੀਮ ਦੀ ਦੇਖ ਰੇਖ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ।
ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਵੱਲੋਂ ਤੀਜੀ ਵਾਰ ਪੈਰੋਲ ਦੀ ਦਰਖ਼ਾਸਤ ਕੀਤੀ ਗਈ ਹੈ। ਰਾਮ ਰਹੀਮ ਦੀ ਪਤਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਉਸ ਦੀ ਪੈਰੋਲ ਦੀ ਅਰਜ਼ੀ ਲੈ ਕੇ ਪਹੁੰਚੀ ਹੈ।
ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਲਿਖਿਆ ਗਿਆ ਕਿ ਗੁਰਮੀਤ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਬਿਮਾਰ ਚੱਲ ਰਹੀ ਹੈ। ਉਹ ਗੁਰਮੀਤ ਰਾਮ ਰਹੀਮ ਦੀ ਦੇਖ ਰੇਖ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ।
ਰਾਮ ਰਹੀਮ ਦੀ ਪਤਨੀ ਵੱਲੋਂ ਲਾਈ ਅਰਜ਼ੀ 'ਤੇ ਹਾਈਕੋਰਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ 'ਤੇ ਪੰਜ ਦਿਨਾਂ ਦੇ ਅੰਦਰ ਫੈਸਲਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਦੋ ਵਾਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਅਦਾਲਤ ਤਕ ਪਹੁੰਚ ਚੁੱਕੀ ਹੈ, ਪਰ ਹਾਈਕੋਰਟ ਨੇ ਰਾਮ ਰਹੀਮ ਨੂੰ ਦੋਵੇਂ ਵਾਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement