ਕਿਸਾਨ ਲੀਡਰਾਂ ਨੇ ਅੰਬਾਨੀ-ਅਡਾਨੀ ਦੇ ਨਾਲ ਰਾਮਦੇਵ ਦੇ ਵੀ ਲਿਆਂਦੇ 'ਵਾਰੰਟ'
ਚਡੂਨੀ ਨੇ ਐਲਾਨ ਕੀਤਾ ਕਿਸਾਨਾਂ ਦੇ ਹੱਕ 'ਚ ਫੈਸਲਾ ਆਉਣ ਤਕ ਹਰਿਆਣਾ ਦੇ ਸਾਰੇ ਟੋਲ ਫਰੀ ਕਰਨ ਦੇ ਫੈਸਲੇ ਦੇ ਨਾਲ ਕਾਰਪੋਰੇਟ ਘਰਾਣੇ ਅੰਬਾਨੀ ਅਡਾਨੀ ਦੇ ਨਾਲ-ਨਾਲ ਮੋਦੀ ਭਗਤ ਰਾਮਦੇਵ ਦੇ ਸਮਾਨ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਡਾਹਰ ਪਿੰਡ 'ਚ ਨੈਸ਼ਨਲ ਹਾਈਵੇਅ 'ਤੇ ਬਣੇ ਪਾਨੀਪਤ ਰੋਹਤਕ ਟੋਲ ਪਲਾਜ਼ਾ 'ਤੇ ਪਹੁੰਚੇ ਉੱਥੇ ਇਕੱਠੇ ਹੋਏ ਕਿਸਾਨਾਂ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਏ ਗਏ ਵੱਡੇ ਫੈਸਲਿਆਂ ਤੋਂ ਜਾਣੂ ਕਰਾਇਆ। ਚਡੂਨੀ ਨੇ ਐਲਾਨ ਕੀਤਾ ਕਿਸਾਨਾਂ ਦੇ ਹੱਕ 'ਚ ਫੈਸਲਾ ਆਉਣ ਤਕ ਹਰਿਆਣਾ ਦੇ ਸਾਰੇ ਟੋਲ ਫਰੀ ਕਰਨ ਦੇ ਫੈਸਲੇ ਦੇ ਨਾਲ ਕਾਰਪੋਰੇਟ ਘਰਾਣੇ ਅੰਬਾਨੀ ਅਡਾਨੀ ਦੇ ਨਾਲ-ਨਾਲ ਮੋਦੀ ਭਗਤ ਰਾਮਦੇਵ ਦੇ ਸਮਾਨ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਉਨ੍ਹਾ ਕਿਹਾ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਸਾਡੇ ਦੇਸ਼ ਦੀ ਸਰਕਾਰ ਸਭ ਕੁਝ ਕਾਰਪੋਰੇਟ ਨੂੰ ਵੇਚ ਰਹੀ ਹੈ ਉਨ੍ਹਾਂ ਹਵਾਈ ਅੱਡੇ, ਰੇਲਵੇ, ਸੜਕਾਂ, ਬੰਦਰਗਾਹ, ਬੈਂਕ, ਕੰਪਨੀਆਂ ਸਾਰੇ ਕਾਰਪੋਰੇਟ ਨੂੰ ਵੇਚ ਦਿੱਤੇ। ਉਨ੍ਹਾਂ ਕਿਹਾ ਇਸ ਲਈ ਅਸੀਂ ਇਹ ਫੈਸਲਾ ਲਿਆ ਹੈ ਜਿੱਥੇ ਜਿੱਥੇ ਸਾਡਾ ਵੱਸ ਚੱਲਦਾ ਹੈ ਉਸ ਚੀਜ਼ ਦਾ ਅਸੀਂ ਵਿਰੋਧ ਜਤਾਈਏ ਤੇ ਇਹ ਟੋਲ ਵੀ ਕਾਰਪੋਰੇਟ ਘਰਾਣਿਆਂ ਦੀ ਦੇਣ ਹਨ। ਇਸ ਲਈ ਟੋਲ ਫਰੀ ਕਰਨ ਦਾ ਫੈਸਲਾ ਕੀਤਾ ਹੋਇਆ ਹੈ।
ਉਨ੍ਹਾਂ ਅੰਬਾਨੀ-ਅਡਾਨੀ ਦੇ ਨਾਲ-ਨਾਲ ਬਾਬਾ ਰਾਮਦੇਵ ਨੂੰ ਵੀ ਸਰਕਾਰ ਦਾ ਚਮਚਾ ਦੱਸਿਆ ਤੇ ਕਿਹਾ ਇਹ ਦੇਸ਼ ਨੂੰ ਖਾ ਰਹੇ ਹਨ। ਇਸ ਲਈ ਤਿੰਨਾਂ ਦਾ ਜੋ ਵੀ ਉਤਪਾਦ ਹੈ ਉਸ ਨੂੰ ਜਨਤਾ ਖਰੀਦਣਾ ਬੰਦ ਕਰੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਤੀਜਾ ਫੈਸਲਾ ਇਹ ਲਿਆ ਗਿਆ ਹੈ ਕਿ ਇਸ ਸਮੇਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਹਨ ਤੇ ਅੱਗੇ ਪੰਚਾਇਤ ਦੀਆਂ ਚੋਣਾਂ ਆਉਣ ਵਾਲੀਆਂ ਹਨ ਉਨ੍ਹਾਂ ਕਿਹਾ ਜੋ ਇਸ ਧਰਮ ਯੁੱਧ 'ਚ ਇਸ ਅੰਦੋਲਨ 'ਚ ਸਹਿਯੋਗ ਨਹੀਂ ਕਰ ਰਿਹਾ ਉਸ ਉਮੀਦਵਾਰ ਨੂੰ ਵੋਟ ਨਹੀਂ ਪਾਉਣੇ। ਆਉਣ ਵਾਲੀਆਂ ਪੰਚਾਇਤੀ ਚੋਣਾਂ 'ਚ ਉਨ੍ਹਾਂ ਲੋਕਾਂ ਦਾ ਵਿਰੋਧ ਕੀਤਾ ਜਾਵੇਗਾ ਜਿੰਨ੍ਹਾਂ ਕਿਸਾਨ ਅੰਦੋਲਨ 'ਚ ਕਿਸਾਨਾਂ ਦਾ ਸਾਥ ਨਹੀਂ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ