ਪੜਚੋਲ ਕਰੋ

Gurugram: ਗੁਰੂਗ੍ਰਾਮ ਤੋਂ ਹਟਾਈ ਗਈ ਧਾਰਾ 144, ਆਮ ਹਾਲਾਤ ਹੁੰਦਿਆਂ ਹੀ ਪ੍ਰਸ਼ਾਸਨ ਨੇ ਲਿਆ ਫੈਸਲਾ

Gurugram Section 144: ਹਰਿਆਣਾ ਦੇ ਨੂਹ 'ਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਗੁਆਂਢੀ ਜ਼ਿਲ੍ਹਿਆਂ 'ਚ ਵੀ ਸਥਿਤੀ ਖਰਾਬ ਹੋ ਗਈ ਸੀ, ਜਿਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਸੀ। ਇਸ ਘਟਨਾ ਸਬੰਧੀ ਹੁਣ ਤੱਕ ਕਈ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।

Nuh Violence News: ਨੂਹ 'ਚ ਹਿੰਸਾ ਤੋਂ ਬਾਅਦ ਸਾਵਧਾਨੀ ਵਜੋਂ ਪ੍ਰਸ਼ਾਸਨ ਨੇ ਗੁਰੂਗ੍ਰਾਮ 'ਚ ਧਾਰਾ 144 ਲਾਗੂ ਕਰ ਦਿੱਤੀ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਸੋਮਵਾਰ ਨੂੰ ਹਰਿਆਣਾ ਦੇ ਨੂਹ 'ਚ ਧਾਰਮਿਕ ਯਾਤਰਾ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਹੋਈ ਸੀ, ਜਿਸ 'ਚ ਕੁਝ ਲੋਕਾਂ ਦੀ ਜਾਨ ਚਲੀ ਗਈ ਸੀ। ਹਿੰਸਾ ਦਾ ਅਸਰ ਗੁਰੂਗ੍ਰਾਮ 'ਚ ਵੀ ਦੇਖਣ ਨੂੰ ਮਿਲਿਆ ਸੀ।

ਜ਼ਿਲ੍ਹੇ 'ਚ ਹੋਈ ਘਟਨਾ ਤੋਂ ਬਾਅਦ ਖਤਰੇ ਅਤੇ ਫਿਰਕੂ ਤਣਾਅ ਦੇ ਖਦਸ਼ੇ ਦੇ ਮੱਦੇਨਜ਼ਰ 31 ਜੁਲਾਈ ਨੂੰ ਗੁਰੂਗ੍ਰਾਮ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਗੁਰੂਗ੍ਰਾਮ ਜ਼ਿਲ੍ਹੇ ਵਿੱਚ ਸ਼ਾਂਤੀ, ਕਾਨੂੰਨ ਅਤੇ ਵਿਵਸਥਾ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਲਈ ਕਦਮ ਚੁੱਕੇ ਗਏ ਹਨ।

ਇਸ ਲਈ ਤੁਰੰਤ ਪ੍ਰਭਾਵ ਨਾਲ ਹਟਾਈ ਜਾ ਰਹੀ ਧਾਰਾ 144

ਆਦੇਸ਼ ਵਿੱਚ ਅੱਗੇ ਕਿਹਾ ਗਿਆ ਹੈ, "ਮੌਜੂਦਾ ਸਥਿਤੀ ਦਾ ਧਿਆਨ ਨਾਲ ਮੁਲਾਂਕਣ ਕੀਤਾ ਗਿਆ ਹੈ ਅਤੇ ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਸਥਿਤੀ ਆਮ ਵਾਂਗ ਹੋ ਗਈ ਹੈ ਅਤੇ ਇਸ ਲਈ ਸੀਆਰਪੀਸੀ ਦੀ ਧਾਰਾ 144 ਨੂੰ ਬਰਕਰਾਰ ਰੱਖਣ ਦੀ ਕੋਈ ਲੋੜ ਨਹੀਂ ਹੈ।" ਸਥਿਤੀ ਨੂੰ ਤਸੱਲੀਬਖਸ਼ ਢੰਗ ਨਾਲ ਦੇਖਦੇ ਹੋਏ, ਮੈਜਿਸਟ੍ਰੇਟ ਹੋਣ ਦੇ ਨਾਤੇ, ਮੈਂ ਤੁਰੰਤ ਪ੍ਰਭਾਵ ਨਾਲ ਧਾਰਾ 144 ਨੂੰ ਹਟਾ ਰਿਹਾ ਹਾਂ।

ਇਹ ਵੀ ਪੜ੍ਹੋ: Delhi Ordinance Bill: ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਦਿੱਲੀ ਆਰਡੀਨੈਂਸ ਨਾਲ ਸਬੰਧਤ ਬਿੱਲ ਕੀਤਾ ਪੇਸ਼

ਗੁਰੂਗ੍ਰਾਮ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ

ਜ਼ਿਲ੍ਹਾ ਮੈਜਿਸਟਰੇਟ ਨੇ ਹਾਲਾਂਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਜੇਕਰ ਉਹ ਕੋਈ ਸ਼ੱਕੀ ਗਤੀਵਿਧੀ ਦੇਖਦੇ ਹਨ ਤਾਂ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰਨ। ਪ੍ਰਸ਼ਾਸਨ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ ਅਤੇ ਸ਼ਾਂਤੀ ਭੰਗ ਕਰਨ ਅਤੇ ਫਿਰਕੂ ਸਦਭਾਵਨਾ ਨੂੰ ਖ਼ਤਰੇ ਵਿੱਚ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨਾਲ ਕਾਨੂੰਨੀ ਤਰੀਕੇ ਨਾਲ ਨਿਪਟਿਆ ਜਾਵੇਗਾ।

ਇਹ ਵੀ ਪੜ੍ਹੋ: Nuh Communal Clash: ਹੁਣ ਨੂਹ 'ਚ ਨਹੀਂ ਚੱਲੇਗਾ CM ਖੱਟਰ ਦਾ ਬੁਲਡੋਜ਼ਰ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਗਾਈ ਪਾਬੰਦੀ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Embed widget