ਪੜਚੋਲ ਕਰੋ

H1B Visa Program: ਅਮਰੀਕਾ 'ਚ ਬਦਲ ਜਾਣਗੇ H1B Visa ਦੇ ਨਿਯਮ, ਜਾਣੋ ਵਿਦੇਸ਼ੀ ਕਰਮਚਾਰੀਆਂ 'ਤੇ ਕਿੰਨਾ ਪਏਗਾ ਅਸਰ

H1B Visa Program: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐਚ1ਬੀ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿੱਚ ਬਦਲਾਅ ਦੀ ਤਜਵੀਜ਼ ਰੱਖੀ ਹੈ। ਇਸ ਦਾ ਮਕਸਦ ਯੋਗਤਾਵਾਂ ਨੂੰ ਸਟਰੀਮਲਾਈਨ ਕਰਨਾ ਤੇ ਅਸਰਦਾਰ ਬਣਾਉਣਾ, ਐਫ-1 ਵਿਦਿਆਰਥੀਆਂ...

H1B Visa Program: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐਚ1ਬੀ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿੱਚ ਬਦਲਾਅ ਦੀ ਤਜਵੀਜ਼ ਰੱਖੀ ਹੈ। ਇਸ ਦਾ ਮਕਸਦ ਯੋਗਤਾਵਾਂ ਨੂੰ ਸਟਰੀਮਲਾਈਨ ਕਰਨਾ ਤੇ ਅਸਰਦਾਰ ਬਣਾਉਣਾ, ਐਫ-1 ਵਿਦਿਆਰਥੀਆਂ, ਉੱਦਮਾਂ ਤੇ ਗੈਰ-ਲਾਭਕਾਰੀ ਇਕਾਈਆਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੱਧ ਲਚਕੀਲਾਪਨ ਉਪਲਬਧ ਕਰਾਉਣਾ ਤੇ ਹੋਰ ਪ੍ਰਵਾਸੀ ਕਰਮਚਾਰੀਆਂ ਲਈ ਬਿਹਤਰ ਸਥਿਤੀ ਯਕੀਨੀ ਬਣਾਉਣਾ ਹੈ।

ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾ ਇਨ੍ਹਾਂ ਨਿਯਮਾਂ ਨੂੰ 23 ਅਕਤੂਬਰ ਨੂੰ ਫੈਡਰਲ ਰਜਿਸਟਰ ਵਿਚ ਅਧਿਕਾਰਤ ਰੂਪ ’ਚ ਪ੍ਰਕਾਸ਼ਿਤ ਕਰੇਗੀ। ਇਨ੍ਹਾਂ ਨਿਯਮਾਂ ਨੂੰ ਸੰਸਦ ਵੱਲੋਂ ਤੈਅ ਕੀਤੀ ਗਈ ਇਨ੍ਹਾਂ ਵੀਜ਼ਿਆਂ ਦੀ 60 ਹਜ਼ਾਰ ਦੀ ਗਿਣਤੀ ਵਿੱਚ ਬਦਲਾਅ ਕੀਤੇ ਬਿਨਾ ਲਿਆਂਦਾ ਜਾ ਰਿਹਾ ਹੈ। ਇੱਕ ਬਿਆਨ ਵਿੱਚ ਹੋਮਲੈਂਡ ਸਕਿਉਰਿਟੀ ਦੇ ਸਕੱਤਰ ਨੇ ਕਿਹਾ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਦਾ ਮੰਤਵ ਆਲਮੀ ਪੱਧਰ ਦੇ ਮਾਹਿਰਾਂ ਨੂੰ ਖਿੱਚਣਾ, ਰੁਜ਼ਗਾਰਦਾਤੇ ਤੋਂ ਬੋਝ ਨੂੰ ਘਟਾਉਣਾ, ਆਵਾਸ ਢਾਂਚੇ ਵਿਚ ਧੋਖਾਧੜੀ ਤੇ ਦੁਰਵਰਤੋਂ ਨੂੰ ਰੋਕਣਾ ਹੈ।

ਉਨ੍ਹਾਂ ਕਿਹਾ ਕਿ ਤਜਵੀਜ਼ਤ ਨੇਮ ਐਚ1ਬੀ ਰਜਿਸਟਰੇਸ਼ਨ ਦੀ ਚੋਣ ਪ੍ਰਕਿਰਿਆ ਨੂੰ ਬਦਲਣਗੇ ਤਾਂ ਕਿ ਦੁਰਵਰਤੋਂ ਤੇ ਧੋਖਾਧੜੀ ਰੁਕੇ। ਵਰਤਮਾਨ ਪ੍ਰਕਿਰਿਆ ਮੁਤਾਬਕ ਇਕ ਵਿਅਕਤੀ ਦੇ ਨਾਂ ’ਤੇ ਜਿੰਨੀਆਂ ਵੱਧ ਤੋਂ ਵੱਧ ਰਜਿਸਟਰੇਸ਼ਨਾਂ ਆਉਂਦੀਆਂ ਹਨ, ਲਾਟਰੀ ਵਿਚ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦਕਿ ਨਵੀਂ ਤਜਵੀਜ਼ ਮੁਤਾਬਕ ਹਰ ਉਹ ਵਿਅਕਤੀ ਜਿਸ ਨੇ ਆਪਣੇ ਵੱਲੋਂ ਰਜਿਸਟਰੇਸ਼ਨ ਕੀਤੀ ਹੈ, ਉਹ ਇਕ ਵਾਰ ਹੀ ਚੋਣ ਪ੍ਰਕਿਰਿਆ ਵਿਚ ਦਾਖਲ ਹੋਵੇਗਾ, ਉਸ ਦੇ ਨਾਂ ਉਤੇ ਕਿੰਨੀਆਂ ਰਜਿਸਟਰੇਸ਼ਨਾਂ ਹੋਈਆਂ ਹਨ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪਏਗਾ। ਇਸ ਨਾਲ ਜਾਇਜ਼ ਰਜਿਸਟਰੇਸ਼ਨ ਦੇ ਚੁਣੇ ਜਾਣ ਦੀ ਸੰਭਾਵਨਾ ਵਧੇਗੀ।

ਦੱਸ ਦਈਏ ਕਿ ਗੈਰ-ਆਵਾਸੀ ਐਚ1ਬੀ ਵੀਜ਼ਾ ਅਮਰੀਕੀ ਕੰਪਨੀਆਂ ਦੀ ਵਿਦੇਸ਼ੀ ਵਰਕਰਾਂ ਨੂੰ ਨਿਯੁਕਤ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਮਿਆਦ ਤਿੰਨ ਤੋਂ ਛੇ ਸਾਲਾਂ ਤੱਕ ਹੁੰਦੀ ਹੈ। ਪਰ ਉਹ ਐਚ1ਬੀ ਧਾਰਕ ਜਿਨ੍ਹਾਂ ਗਰੀਨ ਕਾਰਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੁੰਦੀ ਹੈ, ਆਪਣੇ ਵਰਕ ਵੀਜ਼ੇ ਨੂੰ ਅਣਮਿੱਥੇ ਸਮੇਂ ਲਈ ਨਵਿਆ ਸਕਦੇ ਹਨ। ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਮੁਲਕਾਂ ਵਿਚੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਅਮਰੀਕਾ ਬੁਲਾਉਂਦੀਆਂ ਹਨ।

ਗ੍ਰਹਿ ਮੰਤਰਾਲੇ ਨੇ ਇਨ੍ਹਾਂ ਤਜਵੀਜ਼ਤ ਨਿਯਮਾਂ ਨੂੰ ਜਨਤਕ ਕੀਤਾ ਹੈ ਤਾਂ ਕਿ ਹਿੱਤਧਾਰਕ ਇਸ ਉਤੇ ਆਪਣੀਆਂ ਟਿੱਪਣੀਆਂ ਕਰ ਸਕਣ ਤੇ ਪ੍ਰਤੀਕਿਰਿਆ ਦੇ ਸਕਣ। ਮੰਤਰਾਲੇ ਨੇ ਕਿਹਾ ਕਿ ਨਿਯਮਾਂ ਵਿਚ ਤਜਵੀਜ਼ਤ ਬਦਲਾਅ ਦਾ ਮੰਤਵ ਯੋਗਤਾਵਾਂ ਦੀ ਲੋੜ ਨੂੰ ਤਰਕਸੰਗਤ ਕਰਨਾ, ਪ੍ਰੋਗਰਾਮ ਨੂੰ ਹੋਰ ਅਸਰਦਾਰ ਬਣਾਉਣਾ, ਰੁਜ਼ਗਾਰਦਾਤੇ ਤੇ ਵਰਕਰਾਂ ਨੂੰ ਵੱਧ ਲਾਭ ਤੇ ਲਚੀਲਾਪਨ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ: Viral Video: 'ਤੁਸੀਂ ਬਹੁਤ ਸੈਕਸੀ ਹੋ, ਕੀ ਤੁਸੀਂ ਦੋਸਤ ਬਣੋਗੇ?' ਦਿੱਲੀ ਦੇ ਸਰੋਜਨੀ ਨਗਰ ਬਾਜ਼ਾਰ 'ਚ ਰਸ਼ੀਅਨ ਯੂਟਿਊਬਰ ਨਾਲ ਦੁਰਵਿਵਹਾਰ, ਵੀਡੀਓ ਵਾਇਰਲ

ਦਰਅਸਲ ਐਚ1ਬੀ ਪ੍ਰੋਗਰਾਮ ਅਮਰੀਕੀ ਰੁਜ਼ਗਾਰਦਾਤਾ ਦੀ ਕਾਨੂੰਨ ਤਹਿਤ ਤੈਅ ਸਾਰੇ ਵਰਕਰ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦਿਆਂ ਲੋੜੀਂਦੇ ਕਰਮਚਾਰੀਆਂ ਦੀ ਨਿਯੁਕਤੀ ਕਰਨ ਵਿਚ ਮਦਦ ਕਰਦਾ ਹੈ। ਉਹ ਇਹ ਨਿਯੁਕਤੀਆਂ ਆਪਣੀਆਂ ਕਾਰੋਬਾਰੀ ਲੋੜਾਂ ਨੂੰ ਪੂਰੀਆਂ ਕਰਨ ਤੇ ਆਲਮੀ ਬਾਜ਼ਾਰ ਵਿਚ ਮੁਕਾਬਲੇ ’ਚ ਬਣੇ ਰਹਿਣ ਲਈ ਕਰਦੇ ਹਨ।

ਇਹ ਵੀ ਪੜ੍ਹੋ: Amritsar News: ਮਹਿਲਾ ਖੁਦਕੁਸ਼ੀ ਦਾ ਮਾਮਲਾ ਗਰਮਾਇਆ! ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਸਤੀਫ਼ਾ ਲੈ ਅੰਦਰ ਕੀਤਾ ਜਾਵੇ: ਮਜੀਠੀਆ

ਟਾਪ ਹੈਡਲਾਈਨ

Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
15 August Holiday Cancel: ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget