ਨਵੀਂ ਦਿੱਲੀ: ਟਰਾਈ ਚੀਫ ਆਰਐਸ ਸ਼ਰਮਾ ਦੀ ਬੈਂਕ ਸਬੰਧੀ ਜਾਣਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਐਥੀਕਲ ਹੈਕਰ ਨੇ ਉਨ੍ਹਾਂ ਦੇ ਬੈਂਚ ਖਾਤੇ ਵਿੱਚ ਇੱਕ ਰੁਪਈਆ ਜਮ੍ਹਾ ਕਰਨ ਦਾ ਦਾਅਵਾ ਕੀਤਾ ਹੈ। ਟਰਾਈ ਚੇਅਰਮੈਨ ਨੇ ਟਵਿੱਟਰ ’ਤੇ ਆਪਣਾ ਆਧਾਰ ਨੰਬਰ ਪਾ ਕੇ ਚੇਣੌਤੀ ਦਿੱਤੀ ਸੀ ਕਿ ਕੋਈ ਉਨ੍ਹਾਂ ਦਾ ਨਿੱਜੀ ਡੇਟਾ ਹੈਕ ਕਰਕੇ ਵਿਖਾਏ। ਇਸ ਤੋਂ ਬਾਅਦ ਫਰਾਂਸ ਦੇ ਐਥੀਕਲ ਹੈਕਰ ਨੇ ਸ਼ਰਮਾ ਦਾ ਜਾਣਕਾਰੀ ਹੈਕ ਕਰਕੇ ਟਵਿਟਰ ’ਤੇ ਜਾਰੀ ਕੀਤੀ ਤੇ ਦਾਅਵਾ ਕੀਤਾ ਕਿ ਆਧਾਰ ਨੰਬਰ ਤੋਂ ਨਿੱਜੀ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਟਾਈਮਜ਼ ਆਫ ਇੰਡੀਆ ਮੁਤਾਬਕ ਐਥੀਕਲ ਹੈਕਰਾਂ ਨੇ ਆਰਐਸ ਸ਼ਰਮਾ ਦੇ ਆਧਾਰ ਨਾਲ ਜੁੜੀ ਭੁਗਤਾਨ ਐਪ ਭੀਮ ਤੇ ਪੇਅਟੀਐਮ ਜ਼ਰੀਏ ਇੱਕ ਰੁਪਈਆ ਭੇਜੇ ਜਾਣ ਦੇ ਸਕਰੀਨ ਸ਼ਾਟ ਦੇ ਨਾਲ ਟਰਾਂਜ਼ੈਕਸ਼ਨ ਆਈਡੀ ਵੀ ਪੋਸਟ ਕੀਤੀ ਹੈ।
ਗੌਰਤਲਬ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਪ੍ਰਧਾਨ ਆਰਐਸ ਸ਼ਰਮਾ ਤੇ ਕੁਝ ਟਵਿੱਟਰ ਉਪਭੋਗਕਰਤਾਵਾਂ ਵਿਚਾਲੇ ਵਿਵਾਦ ਛਿੜਿਆ ਹੋਇਆ ਹੈ। ਸ਼ਰਮਾ ਨੇ ਆਧਾਰ ਦੀ ਸੁਰੱਖਿਆ ’ਦਾ ਪੁਖ਼ਤਾ ਦਾਅਵਾ ਕਰਦਿਆਂ ਆਪਣਾ 12 ਅੰਕਾਂ ਦਾ ਆਧਾਰ ਨੰਬਰ ਜਾਰੀ ਕਰਦਿਆਂ ਕਿਹਾ ਸੀ ਕਿ ਜੇ ਇਸ ਨਾਲ ਸੁਰੱਖਿਆ ਸਬੰਧੀ ਕੋਈ ਖ਼ਤਰਾ ਹੈ, ਤਾਂ ਕੋਈ ਮੇਰੇ ਅੰਕੜੇ ਲੀਕ ਕਰਕੇ ਵਿਖਾਏ। ਉਨ੍ਹਾਂ ਦੀ ਇਸ ਚੁਣੌਤੀ ਦੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਅੰਕੜੇ ਲੀਕ ਹੋ ਗਏ
ਐਲੀਅਟ ਐਲਡਸਨ ਨਾਂ ਦੇ ਫਰਾਂਸ ਦੇ ਸੁਰੱਖਿਆ ਮਾਹਰ ਨੇ ਆਪਣੇ ਟਵਿੱਟਰ ਹੈਂਡਲ ‘ਐਟ ਐਫਐਸਓਸੀ 131 ਵਾਈ’ ਤੋਂ ਟਵੀਟ ਕੀਤੇ ਜਿਸ ਵਿੱਚ ਉਸ ਨੇ ਆਰਐਸ ਸ਼ਰਮਾ ਦੇ ਨਿੱਜੀ ਜੀਵਨ ਸਬੰਧੀ ਕਈ ਅੰਕੜੇ ਜਾਰੀ ਕਰ ਦਿੱਤੇ। ਇਨ੍ਹਾਂ ਵਿੱਚ ਸ਼ਰਮਾ ਦੇ 12 ਅੰਕਾਂ ਵਾਲਾ ਆਧਾਰ ਨੰਬਰ, ਉਨ੍ਹਾਂ ਦਾ ਨਿੱਜੀ ਪਤਾ, ਜਨਮ ਤਰੀਕ, ਫੋਨ ਨੰਬਰ ਆਦਿ ਸ਼ਾਮਲ ਹੈ।
ਐਲਡਸਨ ਨੇ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਆਧਾਰ ਨੰਬਰ ਅਸੁਰੱਖਿਅਤ ਹੈ। ਇਸ ਜ਼ਰੀਏ ਲੋਕ ਤੁਹਾਡਾ ਨਿੱਜੀ ਪਤਾ, ਫੋਨ ਨੰਬਰ ਤੇ ਹੋਰ ਵੀ ਕਈ ਜਾਣਕਾਰੀਆਂ ਹਾਸਲ ਕਰ ਸਕਦੇ ਹਨ। ਉਸ ਨੇ ਉਮੀਦ ਜਤਾਈ ਕਿ ਸ਼ਰਮਾ ਸਮਝ ਗਏ ਹੋਣਗੇ ਕਿ ਆਪਣਾ ਆਧਾਰ ਨੰਬਰ ਜਨਤਕ ਕਰਨਾ ਚੰਗਾ ਵਿਚਾਰ ਨਹੀਂ।
UIDAI ਨੇ ਟਰਾਈ ਚੀਫ ਆਰ ਐਸ ਸ਼ਰਮਾ ਦੇ ਬਚਾਅ ਵਿੱਚ ਉਤਰਦਿਆਂ ਕਿਹਾ ਕਿ ਸ਼ਰਮਾ ਦੀ ਜੋ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ ਜਾ ਰਹੀ ਹੈ, ਹ ਆਧਾਰ ਡੇਟਾਬੇਸ ਜਾਂ ਉਨ੍ਹਾਂ ਦੇ ਸਰਵਰ ਵਿੱਚੋਂ ਨਹੀਂ ਲਈ ਗਈ। ਇਸ ਸਬੰਧੀ ਆਧਾਰ ਡੇਟਾਬੇਸ ਹੈਕ ਕਰਨ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਸਾਰੀ ਜਾਣਕਾਰੀ ਗੂਗਲ ਸਰਚ ’ਤੇ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਲਈ 12 ਅੰਕਾਂ ਦੇ ਆਧਾਰ ਨੰਬਰ ਦੀ ਜ਼ਰੂਰਤ ਨਹੀਂ ਹੈ।
ਐਥੀਕਲ ਹੈਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣਾ 12 ਅੰਕਾਂ ਦਾ ਆਧਾਰ ਨੰਬਰ ਜਨਤਕ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਐਲਡਰਸਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਦੇ ਪੀਐਮ ਮੋਦੀ ਕੋਲ ਵੀ ਕੋਈ ਆਧਾਰ ਕਾਰਡ ਹੈ ਤਾਂ ਉਹ ਇਸ ਦਾ ਨੰਬਰ ਜਨਤਕ ਕਰਨ।