Welcome 2022: ਕੋਵਿਡ-19 ਮਹਾਂਮਾਰੀ ਦੇ ਪਰਛਾਵੇਂ ਵਿੱਚ ਲਗਪਗ ਦੋ ਸਾਲ ਬਿਤਾਉਣ ਤੋਂ ਬਾਅਦ 2022 ਵੀ ਇਸਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸ਼ੁਰੂ ਹੋਇਆ। ਫਿਰ ਵੀ ਦੁਨੀਆ ਭਰ ਦੇ ਲੋਕਾਂ ਨੇ 2022 ਦਾ ਖੁੱਲ੍ਹੇ ਦਿਲ ਅਤੇ ਨਵੀਆਂ ਉਮੀਦਾਂ ਨਾਲ ਸਵਾਗਤ ਕੀਤਾ। ਜਿਵੇਂ ਹੀ ਦੇਸ਼ ਵਿੱਚ ਘੜੀ ਦੀ ਸੂਈਆਂ 12 ਨੂੰ ਛੂਹਿਆ, ਉਸੇ ਦੌਰਾਨ ਪੂਰੇ ਦੇਸ਼ ਵਿੱਚ ਆਤਿਸ਼ਬਾਜ਼ੀ ਦੀ ਗੂੰਜ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।


ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਲੋਕ ਕੋਰੋਨਾ ਦੀਆਂ ਸਾਵਧਾਨੀਆਂ ਦੇ ਵਿਚਕਾਰ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਨਵੇਂ ਸਾਲ ਦੀ ਪੂਰਵ ਸੰਧਿਆ ਲੋਕਾਂ ਦੀ ਭੀੜ ਮੰਦਰਾਂ ਅਤੇ ਗੁਰਦੁਆਰਿਆਂ ਨਜ਼ਰ ਆਈ, ਉਨ੍ਹਾਂ ਚੋਂ ਜ਼ਿਆਦਾਤਰ ਮਾਸਕ ਪਹਿਨੇ ਹੋਏ ਸਨ। ਇਸ ਦੇ ਨਾਲ ਹੀ ਇਤਿਹਾਸਕ ਵਿਰਸੇ ਨੂੰ ਵੀ ਲਾਈਟਾਂ ਨਾਲ ਜਗਾਇਆ ਗਿਆ।


ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਪ੍ਰਸ਼ਾਸਨ ਨੇ ਲੋਕਾਂ ਨੂੰ ਰੈਸਟੋਰੈਂਟਾਂ, ਹੋਟਲਾਂ, ਬੀਚਾਂ ਅਤੇ ਬਾਰਾਂ ਤੋਂ ਦੂਰ ਰੱਖਣ ਲਈ ਪਾਬੰਦੀਆਂ ਲਗਾਈਆਂ ਹਨ। ਹਾਲਾਂਕਿ ਗੋਆ ਅਤੇ ਹੈਦਰਾਬਾਦ ਵਿੱਚ ਰਾਤ ਦਾ ਕਰਫਿਊ ਨਹੀਂ ਲਗਾਇਆ ਗਿਆ, ਪਰ ਹੋਰ ਪਾਬੰਦੀਆਂ ਲਾਗੂ ਰਹਿਣਗੀਆਂ। ਦਿੱਲੀ, ਮੁੰਬਈ, ਕੋਲਕਾਤਾ ਸਮੇਤ ਹੋਰ ਸ਼ਹਿਰਾਂ ਵਿੱਚ ਪੁਲਿਸ ਗਸ਼ਤ ਕਰਦੀ ਨਜ਼ਰ ਆਈ। ਇਸ ਦੌਰਾਨ ਪੁਲਿਸ ਕਰਮਚਾਰੀ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੰਦੇ ਨਜ਼ਰ ਆਏ।


ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਲੋਕਾਂ ਨੇ ਜਸ਼ਨ ਮਨਾਏ। Omicron ਅਜੇ ਤੱਕ ਦੇਸ਼ ਵਿੱਚ ਕਮਿਊਨਿਟੀ ਪੱਧਰ 'ਤੇ ਨਹੀਂ ਫੈਲਿਆ। ਫਿਰ ਵੀ, ਦੇਸ਼ ਦੇ ਅਧਿਕਾਰੀ ਭੀੜ ਨੂੰ ਇਕੱਠਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਆਂਢੀ ਦੇਸ਼ ਆਸਟ੍ਰੇਲੀਆ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਿਸਫੋਟਕ ਵਾਧੇ ਦੇ ਬਾਵਜੂਦ ਆਪਣੇ ਜਸ਼ਨਾਂ ਦੀਆਂ ਯੋਜਨਾਵਾਂ 'ਤੇ ਕਾਇਮ ਹੈ।






ਨਵੇਂ ਸਾਲ ਦੇ ਸਵਾਗਤ ਲਈ ਸਿਡਨੀ ਹਾਰਬਰ ਬ੍ਰਿਜ ਅਤੇ ਸਿਡਨੀ ਓਪੇਰਾ ਹਾਊਸ ਤੋਂ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ। ਸਮਾਰੋਹ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ, ਆਸਟਰੇਲੀਆਈ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲਾਗ ਦੇ 32,000 ਨਵੇਂ ਕੇਸ ਸਾਹਮਣੇ ਆਏ ਹਨ।


ਦੂਜੇ ਪਾਸੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਨਵੇਂ ਸਾਲ ਦੇ ਮੌਕੇ 'ਤੇ ਮਨਾਏ ਜਾਣ ਵਾਲੇ ਜਸ਼ਨਾਂ ਨੂੰ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤਾ ਗਿਆ। ਦੱਖਣੀ ਕੋਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹੋਰ ਦੋ ਹਫ਼ਤਿਆਂ ਲਈ ਸਖ਼ਤ ਸਮਾਜਿਕ ਦੂਰੀਆਂ ਦੇ ਨਿਯਮਾਂ ਨਾਲ ਜਾਰੀ ਰੱਖੇਗਾ। ਉੱਤਰੀ ਕੋਰੀਆ ਵਿੱਚ 2022 ਦਾ ਸਵਾਗਤ ਆਤਿਸ਼ਬਾਜ਼ੀ ਨਾਲ ਕੀਤਾ ਗਿਆ।






ਇੰਡੋਨੇਸ਼ੀਆ ਵਿੱਚ ਸਰਕਾਰ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਹਾਂਗਕਾਂਗ ਵਿੱਚ ਲਗਪਗ 3,000 ਲੋਕਾਂ ਦੇ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਜਿਸ ਵਿੱਚ ਸਥਾਨਕ ਮਸ਼ਹੂਰ ਹਸਤੀਆਂ ਸ਼ਾਮਲ ਹਨ।


ਵੀਅਤਨਾਮ ਨੇ ਵੀ ਆਤਿਸ਼ਬਾਜ਼ੀ ਦੇ ਸ਼ੋਅ ਅਤੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਹਨੋਈ ਵਿੱਚ, ਅਧਿਕਾਰੀਆਂ ਨੇ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਦਰਸ਼ਕਾਂ 'ਤੇ ਹੋ ਚੀ ਮਿਨਹ ਸਿਟੀ 'ਚ 'ਲਾਈਵ ਕਾਊਂਟਡਾਊਨ' ਪ੍ਰੋਗਰਾਮ ਦੇਖਣ 'ਤੇ ਪਾਬੰਦੀ ਲਗਾ ਦਿੱਤੀ ਗਈ।


ਚੀਨ ਵਿੱਚ, ਸ਼ੰਘਾਈ ਸਰਕਾਰ ਨੇ ਹੁਆਂਗਪੂ ਨਦੀ 'ਤੇ ਸਾਲਾਨਾ ਲਾਈਟ ਸ਼ੋਅ ਸਮੇਤ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਬੀਜਿੰਗ ਵਿੱਚ ਜਨਤਕ ਜਸ਼ਨਾਂ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਥਾਈਲੈਂਡ ਦੇ ਅਧਿਕਾਰੀਆਂ ਨੇ ਨਵੇਂ ਸਾਲ ਦੀ ਸ਼ਾਮ 'ਤੇ ਪਾਰਟੀ ਕਰਨ ਅਤੇ ਆਤਿਸ਼ਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਹੈ।



ਇਹ ਵੀ ਪੜ੍ਹੋ: Progressive Farmer: ਖੁੰਬ ਉਤਪਾਦਨ 'ਚ ਗੁਰਦੀਪ ਨੇ ਗੱਡੇ ਝੰਡੇ, ਬੇਰੋਜਗਾਰਾਂ ਨੂੰ ਦੇ ਰਿਹਾ ਰੋਜਗਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904