ਗਾਂਧੀਨਗਰ: ਗੁਜਰਾਤ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ ਆ ਗਿਆ ਹੈ। ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਾਂਡਿਆ ਦੀ ਸੀਡੀ ਵਾਇਰਲ ਹੋਈ ਹੈ ਜਿਸ 'ਚ ਕਥਿਤ ਤੌਰ 'ਤੇ ਹਾਰਦਿਕ ਪਟੇਲ ਕਮਰੇ 'ਚ ਮਹਿਲਾ ਨਾਲ ਦਿਖ ਰਹੇ ਹਨ। ਹਾਰਦਿਕ ਨੇ ਸੀਡੀ ਜਾਰੀ ਹੋਣ ਤੋਂ ਬਾਅਦ ਕਿਹਾ ਕਿ ਬੀਜੇਪੀ ਦੀ ਗੰਦੀ ਰਾਜਨੀਤੀ ਹੈ। ਹਾਰਦਿਕ ਨੇ ਕਿਹਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਨ੍ਹਾਂ ਲੋਕਾਂ ਦਾ ਮਾਸਟਰ ਪਲਾਨ ਗੰਦੀ ਰਾਜਨੀਤੀ ਵੱਲ ਜਾ ਰਿਹਾ ਹੈ।

ਹਾਰਦਿਕ ਨੇ ਕਿਹਾ,''ਸੰਜੇ ਜੋਸ਼ੀ ਦੀ ਸੈਕਸ ਸੀਡੀ ਬਣਾਉਣਾ ਤੁਸੀਂ ਵੀ ਸਮਝ ਸਕਦੇ ਹੋ ਕਿ ਜਿਸ ਸਮੇਂ ਸੰਜੇ ਜੋਸ਼ੀ ਕੱਦਦਾਰ ਨੇਤਾ ਬਣ ਰਹੇ ਸੀ ਤਾਂ ਸੀਡੀ ਬਣਾਉਣ ਦਾ ਯਤਨ ਇਨ੍ਹਾਂ ਲੋਕਾਂ ਨੇ ਕੀਤਾ ਸੀ। 2017 'ਚ ਵੀ ਕੁਝ ਅਜਿਹਾ ਮਾਹੌਲ ਹੋ ਰਿਹਾ ਹੈ ਤਾਂ ਇਨਾਂ ਲੋਕਾਂ ਨੇ ਸੀਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਹਾਰਦਿਕ ਨੇ ਅੱਗੇ ਕਿਹਾ ਕਿ ਇਹ ਸਭ ਚੱਲਦਾ ਰਹੇਗਾ, ਲੜਾਈ ਜਾਰੀ ਰਹੇਗੀ ਜਿਸ ਨੂੰ ਜੋ ਕਰਨਾ ਕਰ ਲਵੇ। ਮੈਂ ਛਾਤੀ ਠੋਕ ਕੇ ਬੀਜੇਪੀ ਸਾਹਮਣੇ ਲੜਾਂਗਾ। ਹਾਰਦਿਕ ਪਟੇਲ ਦਾ ਸੀਡੀ ਕਾਂਢ ਉਸ ਸਮੇਂ ਆਇਆ ਹੈ ਜਦੋਂ ਉਹ ਆਪਣੀ ਟੀਮ ਨਾਲ ਫੈਸਲਾ ਕਰਨ ਲਈ ਬੈਠਣ ਵਾਲਾ ਹੈ ਕਿ ਕਾਂਗਰਸ ਨਾਲ ਚੋਣਾਂ 'ਚ ਕੀ ਸਬੰਧ ਰੱਖਣੇ ਹਨ।

ਦੱਸ ਦਈਏ ਕਿ ਇਹ ਵੀਡੀਓ ਅਸ਼ਵਿਨ ਸਾਕੜਸਰੀਆ ਨੇ ਜਾਰੀ ਕੀਤੀ ਹੈ। ਸੀਡੀ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਕਿਹਾ, ਮੈਨੂੰ ਬੈਂਕਾਕ 'ਚ ਵੀਡੀਓ ਬਣਾਉਣ ਦੀ ਜਾਣਕਾਰੀ ਮਿਲੀ ਸੀ। ਮੇਰੇ ਕੋਲ ਹਾਰਦਿਕ ਤੋਂ ਬਿਨ੍ਹਾਂ ਉਸ ਦੇ ਕਈ ਸਾਥੀਆਂ ਦੀ ਵੀ ਸੀਡੀ ਹੈ।