1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲੇ ਸਾਨੂੰ ਸਿੱਖੀ ਮਸਲਿਆਂ ’ਤੇ ਪਾਠ ਨਾ ਪੜ੍ਹਾਉਣ: ਹਰਮੀਤ ਸਿੰਘ ਕਾਲਕਾ ਨੇ ਸਰਨਾ ਭਰਾਵਾਂ ’ਤੇ ਸਾਧਿਆ ਨਿਸ਼ਾਨਾ
ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਨਾ ਭਰਾਵਾਂ ਨੇ ਜਿਥੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰਨਾਂ ਦਾ ਸਨਮਾਨਤ ਕੀਤਾ
Punjab News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲੇ ਸਰਨਾ ਭਰਾ ਸਾਨੂੰ ਸਿੱਖ ਮਸਲਿਆਂ ’ਤੇ ਪਾਠ ਪੜ੍ਹਾਉਣ ਕੀ ਕੋਸ਼ਿਸ਼ ਨਾ ਕਰਨ ਕਿਉਂਕਿ ਆਪਣੀ ਅਣਖ ਤੇ ਗੈਰਤ ਨੂੰ ਤਾਂ ਦੋਵੇਂ ਭਰਾ ਗਾਂਧੀ ਪਰਿਵਾਰ ਦੇ ਕਦਮਾਂ ਵਿਚ ਵੇਚ ਚੁੱਕੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਨਾ ਭਰਾਵਾਂ ਨੇ ਜਿਥੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰਨਾਂ ਦਾ ਸਨਮਾਨਤ ਕੀਤਾ, ਉਥੇ ਹੀ ਦਿੱਲੀ ਵਿਚ ਵੱਖ ਵੱਖ ਕੰਮਾਂ ਦੇ ਠੇਕੇ ਸ਼ੀਲਾ ਦੀਕਸ਼ਿਤ ਤੋਂ ਲੈ ਕੇ ਗਾਂਧੀ ਪਰਿਵਾਰ ਦਾ ਧੰਨਵਾਦ ਵੀ ਕੀਤਾ।
ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ ਪਰ ਇਹਨਾਂ ਦੋਵਾਂ ਸਰਨਾ ਭਰਾਵਾਂ ਨੇ ਆਪਣੀ ਅਣਖ ਤੇ ਗੈਰਤ ਉਹਨਾਂ ਦੇ ਕਦਮਾਂ ਵਿਚ ਵੇਚ ਦਿੱਤੀ ਤੇ ਆਪਣੀ ਸਿੱਖ ਪਛਾਣ ਭੁੱਲ ਕੇ ਕਾਂਗਰਸ ਨਾਲ ਰਲ ਕੇ ਕਾਰੋਬਾਰ ਪ੍ਰਫੁੱਲਤ ਕਰਦੇ ਰਹੇ।
ਉਹਨਾਂ ਕਿਹਾ ਕਿ ਸਰਨਾ ਭਰਾਵਾਂ ਦੇ ਮੂੰਹੋਂ ਅਣਖ ਤੇ ਗੈਰਤ ਦੀਆਂ ਅੱਖਾਂ ਸੋਭਦੀਆਂ ਨਹੀਂ ਹਨ ਕਿਉਂਕਿ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰ ਕੇ ਇਹਨਾਂ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ।
ਉਹਨਾਂ ਕਿਹਾ ਕਿ ਇਸ ਉਲਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਪੂਰੀ ਸ਼ਿੱਦਤ ਤੇ ਸਿਦਕ ਨਾਲ ਕੇਸਾਂ ਦੀ ਪੈਰਵੀ ਕਰ ਰਹੀ ਹੈ। ਉਹਨਾਂ ਨਾਲ ਹੀ ਅਸੀਂ ਦੇਸ਼ ਤੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਉਠਦੇ ਸਿੱਖ ਮਸਲੇ ਦੇ ਹੱਲ ਵਾਸਤੇ ਹਮੇਸ਼ਾ ਸੰਜੀਦਗੀ ਨਾਲ ਕੰਮ ਕੀਤਾ ਜੋ ਸਾਰੀ ਸੰਗਤ ਨੇ ਵੇਖਿਆ ਹੈ।
ਉਹਨਾਂ ਕਿਹਾ ਕਿ ਸਾਡੀ ਸੇਵਾ ਦੀ ਬਦੌਲਤ ਹੀ ਦਿੱਲੀ ਦੀ ਸੰਗਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਸੇਵਾ ਸਾਡੀ ਝੋਲੀ ਪਾਈ ਤੇ ਕੌਮ ਦੇ ਗੱਦਾਰ ਸਰਨਾ ਭਰਾਵਾਂ ਨੂੰ ਨਕਾਰ ਦਿੱਤਾ ਸੀ, ਇਹ ਗੱਲ ਸਰਨਾ ਭਰਾਵਾਂ ਨੂੰ ਭੁੱਲਣੀ ਨਹੀਂ ਚਾਹੀਦੀ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :