ਪੜਚੋਲ ਕਰੋ

ਪ੍ਰਿਅੰਕਾ ਵੱਲੋਂ ਖ਼ੁਦ ਨੂੰ ਪੰਜਾਬ ਦੀ ਨੂੰਹ ਦੱਸਣ 'ਤੇ ਭੜਕੀ ਹਰਸਿਮਰਤ, ਰੱਜ ਕੇ ਕੱਢੀ ਭੜਾਸ

ਹਰਸਿਮਰਤ ਬਾਦਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ, ਉਹ ਆਪਣੇ-ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿ ਰਹੀ ਹੈ ਜਦਕਿ ਹਕੀਕਤ ਵਿੱਚ ਇਹ ਉਸ ਬਾਪ ਦੀ ਧੀ ਹੈ, ਜਿਸ ਨੇ ਸਾਡੇ ਹਜ਼ਾਰਾਂ ਭੈਣ-ਭਰਾਵਾਂ ਦਾ ਕਤਲ ਕਰਵਾਇਆ।

ਬਠਿੰਡਾ: ਬੀਤੇ ਦਿਨ ਬਠਿੰਡਾ ਵਿੱਚ ਕਾਂਗਰਸ ਦੀ ਰੈਲੀ 'ਚ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬਿਆਨ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ, ਉਹ ਆਪਣੇ-ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿ ਰਹੀ ਹੈ ਜਦਕਿ ਹਕੀਕਤ ਵਿੱਚ ਇਹ ਉਸ ਬਾਪ ਦੀ ਧੀ ਹੈ, ਜਿਸ ਨੇ ਸਾਡੇ ਹਜ਼ਾਰਾਂ ਭੈਣ-ਭਰਾਵਾਂ ਦਾ ਕਤਲ ਕਰਵਾਇਆ। ਇਸੇ ਦੌਰਾਨ ਹਰਸਿਮਰਤ ਨੇ ਕਿਹਾ, 'ਮੈਂ ਪਰਮਾਤਮਾ ਨੂੰ ਅਰਦਾਸ ਬੇਨਤੀ ਕਰਦੀ ਹਾਂ ਕੇ ਉਨ੍ਹਾਂ ਦਾ ਕੁਝ ਵੀ ਨਾ ਰਹੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਉੱਪਰ ਵਸ਼ੀਕਰਨ ਕਰਨ ਵਾਲਿਆਂ ਦਾ ਵੀ ਕੱਖ ਨਾ ਬਚੇ।' ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੋਸ਼ੀ ਹੈ, ਇਨ੍ਹਾਂ ਨੂੰ ਤਾਂ ਆਪਣਾ ਨੱਕ ਰਗੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨਾਂ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸਵਾਗਤ ਹੈ, ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਨ੍ਹਾਂ ਦੇ ਗੋਲਗੱਪੇ ਤੇ ਜੋ ਉਹ ਲੋਕਾਂ ਨੂੰ ਗੱਪ ਸੁਣਾਉਂਦੇ ਹਨ, ਉਹ ਹਰ ਥਾਂ ਨਹੀਂ ਚੱਲਣ ਵਾਲੇ। ਹਰਸਿਮਰਤ ਨੇ ਕਿਹਾ ਕਿ ਲੋਕ ਸਿੱਧੂ ਦੇ ਝੂਠਾਂ ਤੋਂ ਤੰਗ ਆ ਚੁੱਕੇ ਹਨ। ਢਾਈ ਸਾਲ ਵਿੱਚ ਲੋਕ ਉਨ੍ਹਾਂ ਦੇ ਝੂਠ ਸੁਣ-ਸੁਣ ਕੰਮ ਪੱਕ ਗਏ ਹਨ। ਹੁਣ ਲੋਕ ਕੰਮ ਚਾਹੁੰਦੇ ਹਨ। ਪ੍ਰਿਅੰਕਾ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਦਾ ਇਨ੍ਹਾਂ ਨੂੰ ਕਿਨ੍ਹਾਂ ਨੇ ਰੋਕ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸ਼ਰਮ ਆਉਂਦੀ ਹੈ ਕਿ ਇਹ ਲੋਕ (ਸਿੱਧੂ ਪਰਿਵਾਰ) ਸਿੱਖ ਹੋਣ ਦੇ ਬਾਵਜੂਦ ਗਾਂਧੀ ਪਰਿਵਾਰ ਅੱਗੇ ਸਿਰ ਝੁਕਾਉਂਦੇ ਹਨ ਜਿਨ੍ਹਾਂ ਗੁਰੂ ਘਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਚਲਾ ਕੇ ਇਤਿਹਾਸ ਦੀ ਸਭ ਤੋਂ ਵੱਡੀ ਬੇਅਦਬੀ ਕੀਤੀ। ਹਰਸਿਮਰਤ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨ ਨਾ ਕੇ ਉਸ ਉੱਪਰ ਆਪਣੀਆਂ ਸਿਆਸੀ ਰੋਟੀਆਂ ਸੇਕਣ। ਨਵਜੋਤ ਕੌਰ ਸਿੱਧੂ ਦੇ ਬਿਆਨ ਬਾਰੇ ਕਿਹਾ ਕਿ ਉਹ ਠੀਕ ਹੀ ਕਹਿ ਰਹੇ ਹਨ। ਨਵਜੋਤ ਸਿੰਘ ਸਿੱਧੂ ਤਾਂ ਕੈਪਟਨ ਦੇ ਪਿੱਛੇ ਪਏ ਹੋਏ ਹਨ। ਸਿੱਧੂ ਦੇ ਬਠਿੰਡਾ ਵਿੱਚ 10 ਰੈਲੀਆਂ ਕਰਨ ਬਾਰੇ ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਸ਼ੁਰੂ ਹੋਇਆਂ ਡੇਢ ਮਹੀਨਾ ਬੀਤ ਗਿਆ ਪਰ ਹੁਣ 10 ਰੈਲੀਆਂ ਨਾਲ ਕਿਹੜਾ ਧੂੰਆਂ ਕੱਢਣਾ ਹੈ। ਹੁਣ ਤਾਂ ਜਨਤਾ 19 ਮਈ ਨੂੰ ਕਾਂਗਰਸੀਆਂ ਦਾ ਧੂੰਆਂ ਕੱਢੇਗੀ।

ਟਾਪ ਹੈਡਲਾਈਨ

Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Former MP In Jail: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget