ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਹਰਿਆਣਾ ਤੇ ਮਹਾਰਾਸ਼ਟਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਸੂਬਿਆਂ ਦੀ ਜਨਤਾ ਕਿਸਦੇ ਸਿਰ ਜਿੱਤ ਦਾ ਸਹਿਰਾ ਬੰਨ੍ਹੇਗੀ ਇਸ ਗੱਲ ਦਾ ਐਲਾਨ ਨਤੀਜਿਆਂ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਪਰ ਇਸ ਚੋਣ ਮਾਹੌਲ ‘ਚ ਜਨਤਾ ਕਿਹੜੀ ਪਾਰਟੀ ਨੂੰ ਚੁਣਨ ਦੀ ਖਾਹਿਸ਼ ਰੱਖਦੀ ਹੈ ਤੇ ਉਨ੍ਹਾਂ ਦੇ ਦਿਲਾਂ ‘ਚ ਕੀ ਹੈ, ਇਸ ਦੇ ਲਈ ਏਬੀਪੀ ਨਿਊਜ਼ ਨੇ ਸੀ-ਵੋਟਰ ਦੇ ਨਾਲ ਮਿਲ ਕੇ ਓਪੀਨੀਅਨ ਪੋਲ ਕੀਤਾ ਹੈ।
ਓਪੀਨੀਅਨ ਪੋਲ ‘ਚ ਇਸ ਗੱਲ ਨੂੰ ਵੀ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰਿਆਣਾ ਦੀ ਜਨਤਾ ਸੀਐਮ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਕਿਸ ਨੂੰ ਪਸੰਦ ਕਰ ਰਹੀ ਹੈ। ਪਿਛਲੇ ਪੰਜ ਸਾਲ ਤੋਂ ਹਰਿਆਣਾ ਦੀ ਸੱਤਾ ਮਨੋਹਰ ਲਾਲ ਖੱਟਰ ਕੋਲ ਹੈ ਤੇ ਉਹ ਸੂਬੇ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਓਪੀਨੀਅਨ ਪੋਲ ‘ਚ ਇਸ ਦਾ ਸਵਾਲ ਲੋਕਾਂ ਤੋਂ ਕੀਤਾ ਗਿਆ ਕਿ ਉਨ੍ਹਾਂ ਨੂੰ ਸੂਬੇ ‘ਚ ਕਿਸ ਨੇਤਾ ਨੂੰ ਮੁੱਖ ਮੰਤਰੀ ਦੇ ਤੌਰ ‘ਤੇ ਦੇਖਣ ਦੀ ਇੱਛਾ ਹੈ? ਇਸ ਸਵਾਲ ‘ਤੇ 48.1 ਫੀਸਦੀ ਲੋਕਾਂ ਨੇ ਵਰਤਮਾਨ ‘ਚ ਸੂਬੇ ਦੀ ਕਮਾਨ ਸੰਭਾਲ ਰਹੇ ਮਨੋਹਰ ਲਾਲ ਖੱਟਰ ਦਾ ਨਾਂ ਲਿਆ।
ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਕਾਂਗਰਸ ਨੇਤਾ ਭੁਪੇਂਦਰ ਸਿੰਘ ਹੁੱਡਾ ਇਸ ਪੋਲ ‘ਚ ਮਹਿਜ਼ 12.6 ਫੀਸਦੀ ਲੋਕਾਂ ਦੀ ਪਸੰਦ ਬਣੇ। ਇਸ ਤੋਂ ਬਾਅਦ ਸੀਐਮ ਦੀ ਪਸੰਦ ਦੇ ਤੀਜੇ ਦਾਅਵੇਦਾਰ ਜਨਨਾਇਕ ਪਾਰਟੀ (ਜੇਜੇਪੀ) ਦੇ ਲੀਡਰ ਦੁਸ਼ਿਅੰਤ ਚੌਟਾਲਾ ਹਨ। ਇਨ੍ਹਾਂ ਨੂੰ 11.1 ਫੀਸਦੀ ਲੋਕਾਂ ਨੇ ਆਪਣੀ ਪਸੰਦ ਦੱਸਿਆ ਹੈ।
ਇਸ ਤੋਂ ਬਾਅਦ ਚੌਥੇ ਨੰਬਰ ‘ਤੇ ਕਾਂਗਰਸ ਨੇਤਾ ਅਸ਼ੋਕ ਤੰਵਰ ਤੇ ਪੰਜਵੇਂ ਨੰਬਰ ‘ਤੇ ਇੰਡੀਅਨ ਨੈਸ਼ਨਲ ਲੋਕਦਲ ਨੇਤਾ ਅਭੇ ਚੌਟਾਲਾ ਹਨ। ਸੂਬੇ ‘ਚ 21 ਅਕਤੂਬਰ ਨੂੰ ਚੋਣਾਂ ਹੋਣਗੀਆਂ ਜਦਕਿ 24 ਅਕਤੂਬਰ ਨੂੰ ਇਨ੍ਹਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਸੂਬੇ ਦੇ ਲੋਕ ਕਿਹੜੀ ਪਾਰਟੀ ਨੂੰ ਇਸ ਵਾਰ ਸੱਤਾ ਦੀ ਕਮਾਨ ਸੌਂਪਣਾ ਚਾਹੁੰਦੇ ਹਨ।
ਹਰਿਆਣਾ ਦਾ ਓਪੀਨੀਅਨ ਪੋਲ ਆਇਆ ਸਾਹਮਣੇ, ਖੱਟਰ ਲੋਕਾਂ ਦੀ ਪਹਿਲੀ ਪਸੰਦ
ਏਬੀਪੀ ਸਾਂਝਾ
Updated at:
21 Sep 2019 06:45 PM (IST)
ਚੋਣ ਕਮਿਸ਼ਨ ਨੇ ਅੱਜ ਹਰਿਆਣਾ ਤੇ ਮਹਾਰਾਸ਼ਟਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਸੂਬਿਆਂ ਦੀ ਜਨਤਾ ਕਿਸਦੇ ਸਿਰ ਜਿੱਤ ਦਾ ਸਹਿਰਾ ਬੰਨ੍ਹੇਗੀ ਇਸ ਗੱਲ ਦਾ ਐਲਾਨ ਨਤੀਜਿਆਂ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।
- - - - - - - - - Advertisement - - - - - - - - -