ਪੜਚੋਲ ਕਰੋ
Advertisement
ਹਰਿਆਣਾ ਦੇ ਨਵੇਂ ਮੰਤਰੀ ਮੰਡਲ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ
ਹਰਿਆਣਾ ‘ਚ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ। ਮਨੋਹਰ ਲਾਲ ਖੱਟਰ ਸਰਕਾਰ ‘ਚ ਬੀਜੇਪੀ ਦੇ ਅੱਠ, ਜੇਜੇਪੀ ਦੇ ਇੱਕ ਵਿਧਾਇਕ ਸਣੇ 10 ਮੰਤਰੀਆਂ ਨੇ ਸਹੁੰ ਚੁੱਕੀ। ਵੱਡੀ ਗੱਲ ਤਾਂ ਇਹ ਹੈ ਕਿ ਹਰਿਆਣਾ ਕੈਬਨਿਟ ‘ਚ ਇੱਕ ਆਜ਼ਾਦ ਵਿਧਾਇਕ ਨੂੰ ਵੀ ਥਾਂ ਦਿੱਤੀ ਗਈ ਹੈ।
ਚੰਡੀਗੜ੍ਹ: ਹਰਿਆਣਾ ‘ਚ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ। ਮਨੋਹਰ ਲਾਲ ਖੱਟਰ ਸਰਕਾਰ ‘ਚ ਬੀਜੇਪੀ ਦੇ ਅੱਠ, ਜੇਜੇਪੀ ਦੇ ਇੱਕ ਵਿਧਾਇਕ ਸਣੇ 10 ਮੰਤਰੀਆਂ ਨੇ ਸਹੁੰ ਚੁੱਕੀ। ਵੱਡੀ ਗੱਲ ਤਾਂ ਇਹ ਹੈ ਕਿ ਹਰਿਆਣਾ ਕੈਬਿਨਟ ‘ਚ ਇੱਕ ਆਜ਼ਾਦ ਵਿਧਾਇਕ ਨੂੰ ਵੀ ਥਾਂ ਦਿੱਤੀ ਗਈ ਹੈ। ਮੰਤਰੀ ਮੰਡਲ ‘ਚ 6 ਕੈਬਨਿਟ ਤੇ ਚਾਰ ਰਾਜ ਮੰਤਰੀ ਚੁਣੇ ਗਏ ਹਨ। ਇਸ ਕੈਬਨਿਟ ‘ਚ ਇੱਕ ਮਹਿਲਾ ਵਿਧਾਇਕ ਕਮਲੇਸ਼ ਢਾਂਡਾ ਵੀ ਮੰਤਰੀ ਬਣੀ ਹੈ।
ਕੌਣ-ਕੌਣ ਮੰਤਰੀ ਬਣੇ?
ਕੈਬਨਿਟ ‘ਚ ਬੀਜੇਪੀ ਦੇ ਸੀਨੀਅਰ ਨੇਤਾ ਅਨਿਲ ਵਿਜ ਤੋਂ ਇਲਾਵਾ ਕੰਵਰਪਾਲ, ਮੂਲ ਚੰਦ ਸ਼ਰਮਾ, ਰੰਜੀਤ ਸਿੰਘ, ਜੈ ਪ੍ਰਕਾਸ਼ ਦਲਾਲ ਤੇ ਬਨਵਾਰੀ ਲਾਲ ਸਣੇ ਕੁਲ 6 ਲੋਕ ਸ਼ਾਮਲ ਹਨ। ਉਧਰ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਅਨੂਪ ਧਨਕ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਰਾਜ ਮੰਤਰੀ ਦੀ ਸਹੁੰ ਚੁੱਕੀ। ਦੱਸ ਦਈਏ ਕਿ 65 ਸਾਲ ਦੇ ਮਨੋਹਰ ਲਾਲ ਖੱਟਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ 27 ਅਕਤੂਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ।हरियाणा मंत्रिमंडल के विस्तार में 10 विधायकों को दिलाई जाएगी शपथ। शपथ लेने वालों में बीजेपी के 8, JJP का 1 और 1 निर्दलीय विधायक शामिल। मंत्रिमंडल में एक महिला विधायक कमलेश ढांढा शामिल... हॉकी टीम के पूर्व कप्तान संदीप सिंह को भी राज्य मंत्री बनाया जाएगा।@ABPNews pic.twitter.com/xLYaXN2yeD
— Utkarsh Kumar Singh (@UtkarshSingh_) November 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement