ਪੜਚੋਲ ਕਰੋ
Advertisement
ਕਾਂਡਾ ਦਾ ਸਾਥ ਲੈਣ ‘ਤੇ ਬੀਜੇਪੀ ‘ਚ ਬਗਾਵਤ, ਉਮਾ ਭਾਰਤੀ ਨੇ ਉਠਾਈ ਆਵਾਜ਼
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ‘ਚ ਬੀਜੇਪੀ ਨੂੰ ਸੱਤਾ ‘ਚ ਆਉਣ ਲਈ ਮਹਿਜ਼ ਛੇ ਵਿਧਾਇਕਾਂ ਦੀ ਲੋੜ ਹੈ। ਇਸ ਦੇ ਚੱਲਦਿਆਂ ਬੀਜੇਪੀ ਨੂੰ ਕੱਲ੍ਹ ਹੀ ਹਰਿਆਣਾ ਦੇ ਆਜ਼ਾਦ ਉਮੀਦਵਾਰ ਗੋਪਾਲ ਕਾਂਡਾ ਨੇ ਆਪਣਾ ਸਮਰੱਥਨ ਦੇ ਦਿੱਤਾ।
ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ‘ਚ ਬੀਜੇਪੀ ਨੂੰ ਸੱਤਾ ‘ਚ ਆਉਣ ਲਈ ਮਹਿਜ਼ ਛੇ ਵਿਧਾਇਕਾਂ ਦੀ ਲੋੜ ਹੈ। ਇਸ ਦੇ ਚੱਲਦਿਆਂ ਬੀਜੇਪੀ ਨੂੰ ਕੱਲ੍ਹ ਹੀ ਹਰਿਆਣਾ ਦੇ ਆਜ਼ਾਦ ਉਮੀਦਵਾਰ ਗੋਪਾਲ ਕਾਂਡਾ ਨੇ ਆਪਣਾ ਸਮਰੱਥਨ ਦੇ ਦਿੱਤਾ। ਹੁਣ ਇਸ ਫੈਸਲੇ ‘ਚ ਬੀਜੇਪੀ ‘ਚ ਦੋ ਧਿਰ ਬਣ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਨੇ ਕਾਂਡਾ ਤੋਂ ਸਾਥ ਨਾ ਲੈਣ ਦੀ ਅਪੀਲ ਕੀਤੀ ਹੈ।
ਅਜਿਹੇ ‘ਚ ਉਮਾ ਭਾਰਤੀ ਨੇ ਇੱਕ ਤੋਂ ਬਾਅਦ ਇੱਕ ਅੱਠ ਟਵੀਟ ਕੀਤੇ ਹਨ। ਇਨ੍ਹਾਂ ‘ਚ ਉਸ ਨੇ ਪਹਿਲਾਂ ਤਾਂ ਸਾਹਮਣੇ ਆਏ ਨਤੀਜਿਆਂ ‘ਤੇ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਹੈ ਕਿ ਮੋਦੀ ਲਹਿਰ ਆਉਣ ਤੋਂ ਪਹਿਲਾਂ ਅਸੀਂ ਹਰਿਆਣਾ ‘ਚ ਦੋ ਵਿਧਾਨ ਸਭਾ ਸੀਟਾਂ ਜਿੱਤਣ ‘ਤੇ ਵੀ ਖੁਸ਼ ਹੋ ਜਾਂਦੇ ਸੀ। ਹੁਣ ਸਭ ਤੋਂ ਵੱਡੀ ਪਾਰਟੀ ਬਣਕੇ ਆਉਣਾ ਆਮ ਗੱਲ ਨਹੀਂ।
ਉਮਾ ਭਾਰਤੀ ਨੇ ਕਿਹਾ, “ਅਸੀਂ ਹਰਿਆਣਾ ‘ਚ ਸਰਕਾਰ ਬਣਾ ਸਕਦੇ ਹਾਂ। ਇਹ ਚੰਗੀ ਖ਼ਬਰ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਗੋਪਾਲ ਕਾਂਡਾ ਨਾਂ ਦੇ ਆਜ਼ਾਦ ਉਮੀਦਵਾਰ ਦਾ ਸਮਰੱਥਨ ਵੀ ਸਾਨੂੰ ਮਿਲ ਰਿਹਾ ਹੈ। ਇਸੇ ‘ਤੇ ਮੈਂ ਕੁਝ ਕਹਿਣਾ ਹੈ। ਉਨ੍ਹਾਂ ਕਿਹਾ, “ਜੇਕਰ ਗੋਪਾਲ ਕਾਂਡਾ ਉਹੀ ਵਿਅਕਤੀ ਹੈ ਜਿਸ ਕਰਕੇ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਦੀ ਮਾਂ ਨੇ ਵੀ ਨਿਆ ਨਾ ਮਿਲਣ ਕਰਕੇ ਖੁਦਕੁਸ਼ੀ ਕੀਤੀ ਸੀ, ਮਾਮਲਾ ਅਜੇ ਕੋਰਟ ‘ਚ ਹੈ ਤੇ ਇਹ ਵਿਅਕਤੀ ਜ਼ਮਾਨਤ ‘ਤੇ ਬਾਹਰ ਹੈ। ਗੋਪਾਲ ਕਾਂਡਾ ਬੇਕਸੂਰ ਹੈ ਜਾਂ ਅਪਰਾਧੀ ਇਹ ਤਾਂ ਕਾਨੂੰਨ ਤੇ ਸਬੂਤਾਂ ਦੇ ਆਧਾਰ ‘ਤੇ ਤੈਅ ਹੋਵੇਗਾ ਪਰ ਉਸ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ। ਚੋਣ ਜਿੱਤਣ ਦੇ ਵਧੇਰੇ ਫੈਕਟਰ ਹੁੰਦੇ ਹਨ।"6. गोपाल कांडा बेक़सूर है या अपराधी, यह तो क़ानून साक्ष्यों के आधार पर तय करेगा, किंतु उसका चुनाव जीतना उसे अपराधों से बरी नहीं करता। चुनाव जीतने के बहुत सारे फैक्टर होते हैं।
— Uma Bharti (@umasribharti) October 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement