(Source: ECI/ABP News)
ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ! ਕਰਨਾਲ ਲਾਠੀਚਾਰਜ ਤੇ ਝੜਪਾਂ ਮਗਰੋਂ 130 ਕਿਸਾਨਾਂ ਵਿਰੁੱਧ ਕੇਸ ਦਰਜ
ਕਰਨਾਲ ਵਿੱਚ ਸਨਿੱਚਰਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਗਰੋਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 130 ਕਿਸਾਨਾਂ ਖਿਲਾਫ ਸੜਕ ਜਾਮ ਕਰਨ ਤੇ ਪਥਰਾਅ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।
![ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ! ਕਰਨਾਲ ਲਾਠੀਚਾਰਜ ਤੇ ਝੜਪਾਂ ਮਗਰੋਂ 130 ਕਿਸਾਨਾਂ ਵਿਰੁੱਧ ਕੇਸ ਦਰਜ Haryana government's big action, Case registered against 130 farmers after clashes over Karnal baton charge ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ! ਕਰਨਾਲ ਲਾਠੀਚਾਰਜ ਤੇ ਝੜਪਾਂ ਮਗਰੋਂ 130 ਕਿਸਾਨਾਂ ਵਿਰੁੱਧ ਕੇਸ ਦਰਜ](https://feeds.abplive.com/onecms/images/uploaded-images/2021/08/29/2d492627e200bac310fe6491e9b42872_original.jpg?impolicy=abp_cdn&imwidth=1200&height=675)
ਕਰਨਾਲ: ਕਰਨਾਲ ਵਿੱਚ ਸਨਿੱਚਰਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਗਰੋਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 130 ਕਿਸਾਨਾਂ ਖਿਲਾਫ ਸੜਕ ਜਾਮ ਕਰਨ ਤੇ ਪਥਰਾਅ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ ਹਨ। ਇਸ ਦੇ ਨਾਲ ਹੀ ਨੂਹ ਵਿੱਚ ਮਹਾਪੰਚਾਇਤ ਵੀ ਸੱਦੀ ਗਈ ਹੈ।
ਸਨਿੱਚਰਵਾਰ ਨੂੰ ਕਰਨਾਲ ਦੇ ਬਸਤਾੜਾ ਟੋਲ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਤੇ ਇੱਥੋਂ ਦੇ ਸਟੇਜ ਨੂੰ ਹਟਾ ਦਿੱਤਾ ਗਿਆ। ਐਤਵਾਰ ਸਵੇਰੇ ਕਿਸਾਨਾਂ ਨੇ ਮੁੜ ਕਬਜ਼ਾ ਕਰ ਲਿਆ। ਇੱਥੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਹਨਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ। ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਮੁਫਤ ਕਰਵਾਏ ਹੋਏ ਹਨ। ਇਸੇ ਲੜੀ ਵਿੱਚ, ਕਿਸਾਨਾਂ ਨੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ 'ਤੇ ਇਕੱਠ ਕੀਤਾ ਹੋਇਆ ਹੈ।
ਕਿਸਾਨ ਮੋਰਚਾ ਨੇ ਐਸਡੀਐਮ ਆਯੂਸ਼ ਸਿਨ੍ਹਾ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਦਰਅਸਲ, ਆਯੂਸ਼ ਸਿਨ੍ਹਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਜੇਕਰ ਕੋਈ ਕਿਸਾਨ ਬੈਰੀਕੇਡ ਦੇ ਸਾਹਮਣੇ ਆ ਜਾਂਦਾ ਹੈ, ਤਾਂ ਉਸ ਦਾ ਸਿਰ ਪਾੜ ਦਿਓ। ਵੀਡੀਓ ਵਿੱਚ, ਆਯੂਸ਼ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਜੇ ਕੋਈ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਬੱਸ ਉਨ੍ਹਾਂ ਦੇ ਡਾਂਗਾਂ ਮਾਰੋ।
ਮੈਂ ਸਪਸ਼ਟ ਆਦੇਸ਼ ਦਿੰਦਾ ਹਾਂ, ਉਨ੍ਹਾਂ ਦਾ ਸਿਰ ਪਾੜਨ ਲਈ। ਕੋਈ ਸ਼ੱਕ ਨਹੀਂ, ਕਿਸੇ ਦਿਸ਼ਾ ਦੀ ਜ਼ਰੂਰਤ ਨਹੀਂ। ਇਸ ਬਲਾਕ ਨੂੰ ਕਿਸੇ ਵੀ ਹਾਲਤ ਵਿੱਚ ਟੁੱਟਣ ਨਹੀਂ ਦਿੱਤਾ ਜਾਵੇਗਾ। ਪਿੱਛੇ ਹੋਰ ਫੋਰਸ ਲੱਗੀ ਹੋਈ ਹੈ। ਇੱਥੇ ਤੁਹਾਨੂੰ ਸ਼ੁਰੂਆਤ ਵਿੱਚ ਰੱਖਿਆ ਗਿਆ ਹੈ। ਹੈਲਮੇਟ ਪਹਿਨੋ ਇੱਥੋਂ ਤੱਕ ਕਿ ਇੱਕ ਵੀ ਵਿਅਕਤੀ ਨੂੰ ਨਾ ਜਾਣ ਦੇਵੋ ਤੇ ਜੇ ਉਹ ਜਾਂਦਾ ਹੈ, ਤਾਂ ਉਸ ਦਾ ਸਿਰ ਪਾਟਣਾ ਚਾਹੀਦਾ ਹੈ।
ਰਾਕੇਸ਼ ਟਿਕੈਤ ਨੇ ਅਧਿਕਾਰੀ ਨੂੰ ਦੱਸਿਆ ਤਾਲਿਬਾਨੀ ਕਮਾਂਡਰ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ ਬਾਰੇ ਕਿਹਾ ਹੈ ਕਿ ਦੇਸ਼ ਵਿੱਚ ਸਰਕਾਰੀ ਤਾਲਿਬਾਨੀਆਂ ਦਾ ਕਬਜ਼ਾ ਹੋ ਚੁੱਕਾ ਹੈ। ਉਨ੍ਹਾਂ ਦੇ ਕਮਾਂਡਰ ਦੇਸ਼ ਵਿੱਚ ਮੌਜੂਦ ਹਨ। ਇਨ੍ਹਾਂ ਕਮਾਂਡਰਾਂ ਦੀ ਪਛਾਣ ਹੋਣੀ ਚਾਹੀਦੀ ਹੈ। ਇੱਕ ਕਮਾਂਡਰ ਹੈ ਜਿਸ ਨੇ ਸਿਰ ਪਾੜਨ ਦਾ ਹੁਕਮ ਦਿੱਤਾ।
ਕਿਸਾਨ ਸਨਿੱਚਰਵਾਰ ਨੂੰ ਕਰਨਾਲ ਵਿੱਚ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਸਨ। ਪੁਲਿਸ ਅਤੇ ਜਵਾਨਾਂ ਨੇ ਬਸਤਾੜਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੂੰ ਰੋਕਿਆ। ਇਸ ਤੋਂ ਬਾਅਦ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਪੁਲਿਸ ਨੇ ਕਿਹਾ ਸੀ ਕਿ ਖੇਤਰ ਵਿੱਚ ਧਾਰਾ 144 ਲਾਗੂ ਕੀਤੀ ਗਈ ਸੀ ਤੇ ਕਿਸਾਨਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)