ਪੜਚੋਲ ਕਰੋ
Advertisement
ਹੁਣ ਵੱਡੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦਾ ਪੁਲਿਸ ਲਾਈਨ ਵਿੱਚ ਤਬਾਦਲਾ, ਜਦੋਂ ਤੱਕ ਮੁਲਾਜ਼ਮ ਫਿੱਟ ਨਹੀਂ ਹੁੰਦੇ, ਓਦੋਂ ਤੱਕ ਕਰਵਾਈ ਜਾਵੇਗੀ ਕਸਰਤ
Haryana Police: ਹੁਣ ਹਰਿਆਣਾ ਪੁਲਿਸ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਹੈ। ਹਰਿਆਣਾ 'ਚ ਹੁਣ ਮੋਟੇ ਤੇ ਅਨਫਿੱਟ ਪੁਲਿਸ ਮੁਲਾਜ਼ਮ ਨਹੀਂ ਦਿਖਾਈ ਦੇਣਗੇ। ਮੋਟੇ ਤੇ ਅਨਫਿੱਟ ਸਾਰੇ ਪੁਲਿਸ ਮੁਲਾਜ਼ਮਾਂ ਦਾ ਹੁਣ ਪੁਲਿਸ ਲਾਈਨ ਵਿੱਚ ਤਬਾਦਲਾ ਕੀਤਾ
ਸ਼ੰਕਰ ਦਾਸ ਦੀ ਰਿਪੋਰਟ
Haryana Police: ਹੁਣ ਹਰਿਆਣਾ ਪੁਲਿਸ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਹੈ। ਹਰਿਆਣਾ 'ਚ ਹੁਣ ਮੋਟੇ ਤੇ ਅਨਫਿੱਟ ਪੁਲਿਸ ਮੁਲਾਜ਼ਮ ਨਹੀਂ ਦਿਖਾਈ ਦੇਣਗੇ। ਮੋਟੇ ਤੇ ਅਨਫਿੱਟ ਸਾਰੇ ਪੁਲਿਸ ਮੁਲਾਜ਼ਮਾਂ ਦਾ ਹੁਣ ਪੁਲਿਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇਗਾ। ਇਹ ਹੁਕਮ ਕਿਸੇ ਹੋਰ ਨੇ ਨਹੀਂ ਸਗੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਤਾ ਹੈ।
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਸ ਸਬੰਧ ਵਿੱਚ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦਾ ਭਾਰ ਵਧਿਆ ਹੈ ਤੇ ਸਮੇਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ, ਉਨ੍ਹਾਂ ਦਾ ਪੁਲੀਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇ।
Keeping in mind the fitness of Police officers and personnel, Haryana Health Minister Anil Vij issues an order - overweight Police personnel be transferred to Police lines. They can join back the duty once again after they gain fitness through exercise.
— ANI (@ANI) May 19, 2023
(File photo) pic.twitter.com/j0tV5PULIB
ਇਨ੍ਹਾਂ ਮੁਲਾਜ਼ਮਾਂ ਨੂੰ ਕਸਰਤ ਰਾਹੀਂ ਫਿੱਟ ਕੀਤਾ ਜਾ ਸਕਦਾ ਹੈ ਤਾਂ ਹੀ ਉਨ੍ਹਾਂ ਨੂੰ ਡਿਊਟੀ ’ਤੇ ਲਾਇਆ ਜਾ ਸਕਦਾ ਹੈ। ਪਹਿਲਾਂ ਇਹ ਪੁਲਿਸ ਮੁਲਾਜ਼ਮ ਫਿੱਟ ਹੋਣਗੇ, ਉਸ ਤੋਂ ਬਾਅਦ ਕੰਮ 'ਤੇ ਪਰਤ ਸਕਦੇ ਹਨ। ਗ੍ਰਹਿ ਮੰਤਰੀ ਦੇ ਇਸ ਹੁਕਮ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਹਰਿਆਣਾ ਪੁਲਿਸ ਵਿੱਚ ਤਾਇਨਾਤ ਇੱਕ ਵੀ ਪੁਲਿਸ ਮੁਲਾਜ਼ਮ ਅਨਫਿੱਟ ਨਹੀਂ ਨਜ਼ਰ ਆਵੇਗਾ।
ਵਿਜ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਦਿੱਤੇ ਲਿਖਤੀ ਨਿਰਦੇਸ਼ ਵਿਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਪੁਲਿਸ ਵਿਭਾਗ ਵਿਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਭਾਰ ਵੱਧ ਗਿਆ ਹੈ ਅਤੇ ਸਮਾਂ ਬੀਤਣ ਨਾਲ ਉਨ੍ਹਾਂ ਦਾ ਭਾਰ ਹੋਰ ਵੱਧ ਰਿਹਾ ਹੈ। ਇਸ ਕਾਰਨ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਹੀਂ ਕਰ ਪਾ ਰਹੇ ਹਨ। ਅਜਿਹੇ 'ਚ ਪੁਲਸ ਵਾਲਿਆਂ ਦਾ ਫਿੱਟ ਹੋਣਾ ਜ਼ਰੂਰੀ ਹੋ ਗਿਆ ਹੈ।
ਅਨਿਲ ਵਿੱਜ ਨੇ ਆਪਣੀਆਂ ਹਦਾਇਤਾਂ ਵਿੱਚ ਇਹ ਵੀ ਲਿਖਿਆ ਹੈ ਕਿ ਮੈਂ ਚਾਹਾਂਗਾ ਕਿ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੀ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਜਿਨ੍ਹਾਂ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦਾ ਭਾਰ ਜ਼ਿਆਦਾ ਹੋ ਗਿਆ ਹੈ, ਉਨ੍ਹਾਂ ਦਾ ਤਬਾਦਲਾ ਪੁਲਿਸ ਲਾਈਨ ਵਿੱਚ ਕੀਤਾ ਜਾਵੇ ਅਤੇ ਜਦੋਂ ਤੱਕ ਉਹ ਫਿੱਟ ਨਾ ਹੋਣ ਉਨ੍ਹਾਂ ਨੂੰ ਕਸਰਤ ਕਰਵਾਈ ਜਾਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਦੇਸ਼
Advertisement