(Source: ECI/ABP News)
ਵਾਹ ਸਰਕਾਰੇ...! ਵਰ੍ਹਦੇ ਮੀਂਹ ਵਿੱਚ ਬਣਾਈ ਜਾ ਰਹੀ ਸੜਕ, ਕਾਂਗਰਸ ਨੇ ਸਾਧਿਆ ਨਿਸ਼ਾਨਾ-ਕਿਹਾ-ਸਰਕਾਰ ਦੀ ਨਵੀਂ ਕਾਢ
Congress Targets BJP: ਕਾਂਗਰਸ ਨੇ ਭਾਰੀ ਮੀਂਹ 'ਚ ਤਾਰਕੋਲ ਵਿਛਾ ਕੇ ਸੜਕ ਬਣਾਉਣ ਦਾ ਵੀਡੀਓ ਸ਼ੇਅਰ ਕਰਕੇ ਭਾਜਪਾ 'ਤੇ ਹਮਲਾ ਬੋਲਿਆ ਅਤੇ ਲਿਖਿਆ- 'ਨਰਿੰਦਰ ਮੋਦੀ ਦੇ ਨਾਂਅ 'ਤੇ ਇਸ ਤਕਨੀਕ ਦਾ ਪੇਟੈਂਟ ਕੀਤਾ ਜਾਵੇਗਾ।'
Haryana News: ਹਰਿਆਣਾ 'ਚ ਭਾਰੀ ਮੀਂਹ ਦੌਰਾਨ ਸੜਕ ਨਿਰਮਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਕਾਂਗਰਸ ਨੇ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਰਾਹੀਂ ਕਾਂਗਰਸ ਨੇ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ 'ਤੇ ਸ਼ਬਦੀ ਹਮਲੇ ਕੀਤੇ। ਕਾਂਗਰਸ ਨੇ ਵਿਅੰਗਮਈ ਢੰਗ ਨਾਲ ਲਿਖਿਆ, "ਹਰਿਆਣਾ ਦੀ ਭਾਜਪਾ ਸਰਕਾਰ ਨੇ ਨਵੀਂ ਤਕਨੀਕ ਦੀ ਕਾਢ ਕੱਢੀ ਹੈ। ਜਿਸ ਨਾਲ ਮੀਂਹ ਵਿੱਚ ਸੜਕਾਂ ਬਣ ਜਾਂਦੀਆਂ ਹਨ।"
ਕਾਂਗਰਸ ਵਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਚ ਅੱਗੇ ਲਿਖਿਆ ਗਿਆ, ''ਇਸ ਟੈਕਨਾਲੋਜੀ ਨੂੰ ਨਰਿੰਦਰ ਮੋਦੀ ਦੇ ਨਾਂ 'ਤੇ ਪੇਟੈਂਟ ਕੀਤਾ ਜਾਵੇਗਾ। ਤਕਨੀਕ ਦਾ ਨਾਂ ਹੋਵੇਗਾ- ਮੀਂਹ 'ਚ ਸੜਕਾਂ ਬਣਾਓ, ਭ੍ਰਿਸ਼ਟਾਚਾਰ ਤੋਂ ਪੈਸਾ ਕਮਾਓ।
View this post on Instagram
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ, ਹਰਿਆਣਾ ਦੇ ਕਰਨਾਲ ਵਿੱਚ ਨਮਸਤੇ ਚੌਕ ਤੋਂ ਮੀਰਾ ਘਾਟੀ ਤੱਕ ਸੜਕ ਕਾਫੀ ਸਮੇਂ ਤੋਂ ਟੁੱਟੀ ਹੋਈ ਸੀ। ਇੱਥੇ ਕਈ ਵੱਡੇ ਟੋਏ ਪਏ ਹੋਏ ਸਨ, ਬਰਸਾਤ ਹੁੰਦੇ ਹੀ ਇੱਥੋਂ ਦੀ ਹਾਲਤ ਖ਼ਰਾਬ ਹੋ ਗਈ। ਸ਼ਨੀਵਾਰ ਦੁਪਹਿਰ ਨੂੰ ਵੀ ਇੱਥੇ ਮੀਂਹ ਪਿਆ ਅਤੇ ਇਸ ਦੌਰਾਨ ਸੜਕ ਦਾ ਨਿਰਮਾਣ ਜਾਰੀ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਹ ਕੰਮ ਕਰੀਬ ਡੇਢ ਕਰੋੜ ਰੁਪਏ ਦੇ ਟੈਂਡਰ 'ਤੇ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਨੇ ਦੱਸਿਆ ਕਿ ਮੀਂਹ ਦੌਰਾਨ ਜਿੱਥੇ ਕਿਤੇ ਵੀ ਤਾਰਕੋਲ ਵਿਛਾਇਆ ਗਿਆ ਸੀ, ਉਸ ਨੂੰ ਹਟਾ ਦਿੱਤਾ ਗਿਆ ਹੈ। ਸੋਮਵਾਰ ਨੂੰ ਦੁਬਾਰਾ ਚੈਕਿੰਗ ਕੀਤੀ ਜਾਵੇਗੀ। ਜੇਕਰ ਕੋਈ ਖਾਮੀ ਪਾਈ ਗਈ ਤਾਂ ਜਾਂਚ ਵੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਹਿਸਾਰ 'ਚ 28 ਕਰੋੜ ਰੁਪਏ ਦੀ ਸੜਕ ਬਣਾਈ ਜਾ ਰਹੀ ਹੈ, ਜਿਸ 'ਤੇ ਬਰਸਾਤ ਦੌਰਾਨ ਤਾਰਕੋਲ ਵਿਛਾਈ ਗਈ ਹੈ। ਇਸ ਸੜਕ ਨੂੰ ਸਿਰਸਾ ਨੈਸ਼ਨਲ ਹਾਈਵੇ ਨਾਲ ਜੋੜਿਆ ਜਾਣਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਰਾਹਗੀਰ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)