ਪੜਚੋਲ ਕਰੋ
Advertisement
ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਬਜ਼ੁਰਗਾਂ ਨੂੰ ਮਿਲੇਗੀ ਛੋਟ, ਦਿਖਾਉਣਾ ਹੋਵੇਗਾ ਇਹ ਅਹਿਮ ਦਸਤਾਵੇਜ਼
Haryana News : ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿਚ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪਛਾਣ ਪੱਤਰ ਦਿਖਾ ਕੇ ਹੀ ਕਿਰਾਏ ਵਿਚ ਰਿਆਇਤ ਮਿਲੇਗੀ। ਦਰਅਸਲ 1 ਅਪ੍ਰੈਲ ਤੋਂ ਸੂਬੇ 'ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਅੱਧਾ ਕਿਰਾਇਆ ਮੁਆਫ ਕਰ ਦਿੱਤਾ ਗਿਆ
Haryana News : ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿਚ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪਛਾਣ ਪੱਤਰ ਦਿਖਾ ਕੇ ਹੀ ਕਿਰਾਏ ਵਿਚ ਰਿਆਇਤ ਮਿਲੇਗੀ। ਦਰਅਸਲ 1 ਅਪ੍ਰੈਲ ਤੋਂ ਸੂਬੇ 'ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਅੱਧਾ ਕਿਰਾਇਆ ਮੁਆਫ ਕਰ ਦਿੱਤਾ ਗਿਆ ਹੈ। ਇਸ ਸਹੂਲਤ ਦਾ ਲਾਭ ਲੈਣ ਲਈ 60 ਤੋਂ 65 ਸਾਲ ਦੇ ਬਜ਼ੁਰਗਾਂ ਲਈ ਬੱਸ ਪਾਸ ਬਣਵਾਉਣਾ ਜ਼ਰੂਰੀ ਹੈ। ਦੱਸ ਦੇਈਏ ਕਿ ਇਹ ਬੱਸ ਪਾਸ ਕੰਡਕਟਰ ਨੂੰ ਦਿਖਾਉਣਾ ਹੋਵੇਗਾ ਤਾਂ ਹੀ ਬਜ਼ੁਰਗ ਯਾਤਰੀ ਨੂੰ ਰਿਆਇਤ 'ਤੇ ਟਿਕਟ ਦਿੱਤੀ ਜਾਵੇਗੀ। ਦੂਜੇ ਪਾਸੇ ਬਜ਼ੁਰਗ ਯਾਤਰੀ ਜੋ ਪਹਿਲਾਂ ਹੀ ਇਸ ਸਹੂਲਤ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਇਹ ਪਾਸ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਸਿਰਫ਼ ਆਧਾਰ ਕਾਰਡ ਜਾਂ ਸਮਾਜ ਭਲਾਈ ਵਿਭਾਗ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਔਰਤਾਂ ਨੂੰ ਵੀ ਰੋਡਵੇਜ਼ ਪਾਸ ਬਣਾਉਣ ਦੀ ਲੋੜ ਨਹੀਂ ਹੈ।
ਦਰਅਸਲ, ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ 65 ਸਾਲ ਦੀ ਉਮਰ ਦੇ ਪੁਰਸ਼ਾਂ ਅਤੇ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਅੱਧੇ ਕਿਰਾਏ ਦੀ ਸਹੂਲਤ ਦਿੱਤੀ ਜਾ ਰਹੀ ਸੀ। ਇਸ ਦੇ ਨਾਲ ਹੀ ਸਰਕਾਰ ਨੇ 1 ਅਪ੍ਰੈਲ ਤੋਂ ਪੁਰਸ਼ਾਂ ਦੀ ਉਮਰ 65 ਤੋਂ 60 ਸਾਲ ਕਰ ਦਿੱਤੀ ਸੀ। ਅਜਿਹੇ 'ਚ ਵਿਭਾਗ ਵੱਲੋਂ ਜਾਰੀ ਹੁਕਮਾਂ 'ਚ ਪਹਿਲਾਂ ਤੋਂ ਹੀ ਇਸ ਸਹੂਲਤ ਦਾ ਲਾਭ ਲੈਣ ਵਾਲੇ ਲੋਕਾਂ ਲਈ ਹਦਾਇਤਾਂ ਸਪੱਸ਼ਟ ਨਹੀਂ ਕੀਤੀਆਂ ਗਈਆਂ ਸਨ, ਜਿਸ ਕਾਰਨ ਬੱਸਾਂ 'ਚ ਕੰਡਕਟਰਾਂ ਅਤੇ ਬਜ਼ੁਰਗਾਂ ਵਿਚਾਲੇ ਰੋਜ਼ਾਨਾ ਹੀ ਬਹਿਸਬਾਜ਼ੀ ਅਤੇ ਝਗੜੇ ਹੁੰਦੇ ਰਹਿੰਦੇ ਹਨ। ਟਿਕਟ ਲੈਣ ਸਮੇਂ ਬਜ਼ੁਰਗ ਆਪਣਾ ਆਧਾਰ ਕਾਰਡ ਜਾਂ ਕਾਰਡ ਸਮਾਜ ਭਲਾਈ ਵਿਭਾਗ ਨੂੰ ਦਿਖਾਉਂਦੇ ਹਨ ਤਾਂ ਕੰਡਕਟਰ ਕਹਿੰਦਾ ਹੈ ਕਿ ਹੁਣ ਇਹ ਨਹੀਂ ਚੱਲੇਗਾ, ਰੋਡਵੇਜ਼ ਪਾਸ ਬਣਵਾ ਲਓ। ਇਸ ’ਤੇ ਬਜ਼ੁਰਗ ਆਪਣੀ ਉਮਰ ਅਤੇ ਕਾਗਜ਼ੀ ਕਾਰਵਾਈ ਦੀ ਮਜਬੂਰੀ ਦੱਸ ਕੇ ਪਾਸ ਨਾ ਬਣਵਾਉਣ ਅਤੇ ਸਿਰਫ਼ ਆਧਾਰ ਕਾਰਡ ਦਿਖਾਉਣ ਦੀ ਗੱਲ ਕਰਦੇ ਸਨ।
ਇਹ ਵੀ ਪੜ੍ਹੋ : Income Tax Return: ਸਰਕਾਰ ਨੇ ਕੀਤਾ ਐਲਾਨ, ਜੇ ਟੈਕਸ ਭਰਨਾ ਹੈ ਤਾਂ ਇਹ Document ਹੋਣਾ ਜ਼ਰੂਰੀ, ਨਹੀਂ ਤਾਂ ਨਹੀਂ ਭਰ ਸਕੋਗੇ ITR
ਹੁਕਮ 'ਚ ਕੀ ਕਿਹਾ ਗਿਆ?
ਇਸ ਦੌਰਾਨ ਇਹੀ ਗੱਲਾਂ ਔਰਤਾਂ ਨਾਲ ਵੀ ਹੋਣ ਲੱਗੀਆਂ ਹਨ। ਜਦੋਂਕਿ ਔਰਤਾਂ ਦੇ ਸੰਦਰਭ ਵਿੱਚ ਅਜਿਹੀਆਂ ਕੋਈ ਹਦਾਇਤਾਂ ਨਹੀਂ ਸਨ, ਕਿਉਂਕਿ ਔਰਤਾਂ ਨੂੰ ਇਹ ਸਹੂਲਤ ਪਹਿਲਾਂ ਹੀ 60 ਸਾਲ ਦੀ ਉਮਰ ਤੋਂ ਦਿੱਤੀ ਜਾ ਰਹੀ ਹੈ। ਅਜਿਹੇ 'ਚ ਬਜ਼ੁਰਗਾਂ ਦੇ ਪਾਸਾਂ ਨੂੰ ਲੈ ਕੇ ਵਧਦੇ ਵਿਵਾਦਾਂ ਨੂੰ ਦੂਰ ਕਰਨ ਲਈ ਵਿਭਾਗ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਜਿਹੜੇ ਲੋਕ ਨਵੇਂ ਲਾਭ ਲੈਣ ਦੇ ਯੋਗ ਹਨ, ਯਾਨੀ ( 60 ਤੋਂ 65 ਸਾਲ ਦੇ ਪੁਰਸ਼ਾਂ ਨੂੰ ਹੀ ਰੋਡਵੇਜ਼ ਪਾਸ ਲੈਣਾ ਹੋਵੇਗਾ) ,ਪਹਿਲਾਂ ਤੋਂ ਜੋ ਲਾਭ ਪਾਤਰ ਹਨ,ਉਨ੍ਹਾਂ ਲਈ ਪਹਿਲਾਂ ਵਾਲੇ ਪਛਾਣ ਪੱਤਰ ,ਆਧਾਰ ਕਾਰਡ ਜਾਂ ਸਮਾਜ ਭਲਾਈ ਵਿਭਾਗ ਦਾ ਪਛਾਣ ਪੱਤਰ ਹੀ ਯੋਗ ਹੋਵੇਗਾ। ਇਸ ਸਮੇਂ ਰਾਜਬੀਰ ਜਨੌਲਾ (ਮੁੱਖ ਇੰਸਪੈਕਟਰ, ਰੋਡਵੇਜ਼, ਗੁਰੂਗ੍ਰਾਮ) ਨੇ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਬਜ਼ੁਰਗਾਂ ਲਈ ਪਾਸ ਬਣਵਾਉਣ ਦੀ ਕੋਈ ਲੋੜ ਨਹੀਂ ਹੈ। ਹੁਣ ਉਹ ਆਪਣੇ ਪਛਾਣ ਪੱਤਰ ਨਾਲ ਹੀ ਟਿਕਟ ਵਿੱਚ ਛੋਟ ਲੈ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement