ਭਾਰਤ 'ਚ ਦਿੱਤੀ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ? ਅੰਕੜਿਆਂ ਦਾ ਇਸ਼ਾਰਾ
7 ਜੁਲਾਈ ਨੂੰ 55 ਦਿਨਾਂ ਬਾਅਦ ਭਾਰਤ 'ਚ ਕੋਰੋਨਾ ਕੇਸਾਂ 'ਚ ਇਜ਼ਾਫਾ ਦੇਖਣ ਨੂੰ ਮਿਲਿਆ। ਇਸ ਦਿਨ 784 ਐਕਟਿਵ ਕੇਸਾਂ 'ਚ ਵਾਧਾ ਹੋਇਆ।
ਨਵੀਂ ਦਿੱਲੀ> ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਾਨਾਮ ਨੇ ਇਸ ਹਫ਼ਤੇ ਕਿਹਾ ਸੀ ਵਿਸ਼ਵ ਕੋਰੋਨਾ ਵਾਇਰਸ ਦੀ ਤੀਜੀ ਲਹਿਰ 'ਚ ਦਾਖਲ ਹੋ ਚੁੱਕਾ ਹੈ। ਕਈ ਖੋਜਾਂ ਦੇ ਮੁਤਾਬਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਮੁਤਾਬਕ ਕੋਰੋਨਾ ਦੀ ਤੀਜੀ ਲਹਿਰ ਭਾਰਤ ਨੂੰ ਅਗਸਤ ਦੇ ਆਖੀਰ 'ਚ ਹਿੱਟ ਕਰ ਸਕਦੀ ਹੈ। ਪਰ ਜੇਕਰ ਗਹਿਰਾਈ ਨਾਲ ਦੇਖੀਏ ਤਾਂ ਕੋਵਿਡ ਡਾਟਾ ਦਰਸਾਉਂਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਪਹਿਲਾਂ ਹੀ ਭਾਰਤ 'ਚ ਦਾਖਲ ਹੋ ਚੁੱਕੀ ਹੈ।
7 ਜੁਲਾਈ ਨੂੰ 55 ਦਿਨਾਂ ਬਾਅਦ ਭਾਰਤ 'ਚ ਕੋਰੋਨਾ ਕੇਸਾਂ 'ਚ ਇਜ਼ਾਫਾ ਦੇਖਣ ਨੂੰ ਮਿਲਿਆ। ਇਸ ਦਿਨ 784 ਐਕਟਿਵ ਕੇਸਾਂ 'ਚ ਵਾਧਾ ਹੋਇਆ। ਦੂਜਾ ਵਾਧਾ ਸਿਰਫ਼ ਇਕ ਹਫ਼ਤੇ ਦੇ ਅੰਦਰ ਹੋਇਆ। ਜਦੋਂ 14 ਜੁਲਾਈ ਨੂੰ ਐਕਟਿਵ ਮਾਮਲਿਆਂ 'ਚ 2,095 ਦਾ ਵਾਧਾ ਹੋਇਆ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਅਜੇ ਵੀ 73 ਜ਼ਿਲ੍ਹਿਆਂ 'ਚ ਸਾਕਾਰਾਤਮਕ ਦਰ 10 ਫੀਸਦ ਤੋਂ ਜ਼ਿਆਦਾ ਹੈ। ਯਾਨੀ ਜਾਂਚ ਕਰਵਾ ਰਹੇ ਪ੍ਰਤੀ 100 ਲੋਕਾਂ ਚੋਂ 10 'ਚ ਇਨਫੈਕਸ਼ਨ ਦੀ ਪੁਸ਼ਟੀ ਹੋ ਰਹੀ ਹੈ। ਇਨ੍ਹਾਂ 'ਚੋਂ 47 ਜ਼ਿਲ੍ਹੇ ਉੱਤਰ-ਪੂਰਬ 'ਚ ਹਨ। ਨੀਤੀ ਆਯੋਗ ਦੇ ਡਾਕਟਰ ਵੀਕੇ ਪੌਲ ਨੇ ਕਿਹਾ ਸੀ ਕਿ ਮਾਮਲਿਆਂ ਦੀ ਗਿਰਾਵਟ 'ਚ ਕਮੀ ਹੋਣਾ ਚੇਤਾਵਨੀ ਭਰਿਆ ਸੰਕੇਤ ਹੈ।
ਕੀ ਕਹਿੰਦੇ ਹਨ ਅੰਕੜੇ
27 ਮਈ ਨੂੰ ਪੂਰੇ ਹੋਏ ਹਫ਼ਤੇ 'ਚ ਐਕਟਿਵ ਕੇਸਲੋਡ 22.61 ਫੀਸਦ ਦੀ ਕਮੀ ਆਈ। 28 ਮਈ ਤੋਂ 3 ਜੂਨ ਤੇ 4 ਜੂਨ ਤੋਂ 10 ਜੂਨ ਦੇ ਵਿਚ ਅਗਲੇ ਦੋ ਹਫ਼ਤਿਆਂ 'ਚ ਇਹ ਅੰਕੜਾ 30.18 ਫੀਸਦ ਤੇ 31.44 ਫੀਸਦ ਸੀ। ਪਰ ਇਸ ਤੋਂ ਬਾਅਦ ਐਕਟਿਵ ਕੇਸ ਘੱਟ ਹੋਣ ਦੀ ਦਰ 'ਚ ਹਰ ਹਫ਼ਤੇ ਗਿਰਾਵਟ ਆ ਰਹੀ ਹੈ।
24 ਜੂਨ ਨੂੰ ਖਤਮ ਹੋਏ ਹਫ਼ਤੇ 'ਚ ਕੋਵਿਡ-19 ਦੇ ਐਕਟਿਵ ਕੇਸ 'ਚ 23.26 ਫੀਸਦ ਦੀ ਕਮੀ ਆਈ ਜੋ 1 ਜੁਲਾਈ ਨੂੰ ਖਤਮ ਹੋਏ ਹਫ਼ਤੇ 'ਚ ਡਿੱਗ ਕੇ 16.84 ਫੀਸਦ ਤੇ ਪਹੁੰਚ ਗਈ। 8 ਜੁਲਾਈ ਨੂੰ ਖਤਮ ਹੋਏ ਹਫ਼ਤੇ 'ਚ ਇਹ ਦਰ 10 ਫੀਸਦ ਤੇ 15 ਜੁਲਾਈ ਨੂੰ ਪੂਰੇ ਹੋਏ ਪਿਛਲੇ ਹਫ਼ਤੇ 'ਚ ਇਹ ਅੰਕੜਾ 6.17 ਫੀਸਦ 'ਤੇ ਆ ਗਿਆ ਸੀ। ਫਿਲਹਾਲ ਦੇਸ਼ 'ਚ ਐਕਟਿਵ ਕੇਸਾਂ ਦੀ ਸੰਖਿਆਂ 4 ਲੱਖ, 30 ਹਜ਼ਾਰ, 422 ਹੈ।