ਫ਼ਤਿਹਪੁਰ: ਜ਼ਿਲ੍ਹੇ ਦੇ ਕਿਸ਼ਨਪੁਰ ਥਾਣੇ ਦੀ ਵਿਜੈਪੁਰ ਪੁਲਿਸ ਚੌਕੀ ਵਿੱਚ ਤੈਨਾਤ ਥਾਣੇਦਾਰ ਨੇ ਸ਼ਨੀਵਾਰ ਰਾਤ ਆਪਣੇ ਹੀ ਸਾਥੀ ਮੁਲਾਜ਼ਮ ਹੈੱਡ ਕਾਂਸਟੇਬਲ ਦਰਗੇਸ਼ ਤਿਵਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਚੌਕੀ ਵਿੱਚ ਤੈਨਾਤ ਹੋਰ ਸਿਪਾਹੀ ਮੌਕੇ ’ਤੋਂ ਭੱਜ ਨਿਕਲੇ। ਮੁਲਜ਼ਮ ਥਾਣੇਦਾਰ ਲਸ਼ਮੀਕਾਂਤ ਸੇਂਗਰ ਬੇਧੜਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੇਰ ਰਾਤ ਬਾਅਦ ਚੌਕੀ ਪੁੱਜੇ ਮ੍ਰਿਤਕ ਕਾਂਸਟੇਬਲ ਦੇ ਪਰਿਵਾਰਿਕ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ।
ਪੁਲਿਸ ਮੁਲਾਜ਼ਮਾਂ ਮੁਤਾਬਕ ਚੌਕੀ ਵਿੱਚ ਇੱਕ ਸ਼ਿਕਾਇਤਕਰਤਾ ਆਇਆ ਸੀ ਜਿਸ ਨੇ ਮ੍ਰਿਤਕ ਕਾਂਸਟੇਬਲ ਨਾਲ ਕਾਫ਼ੀ ਬਦਤਮੀਜ਼ੀ ਕੀਤੀ ਸੀ, ਜਿਸ ਨਾਲ ਥਾਣੇਦਾਰ ਅਤੇ ਕਾਂਸਟੇਬਲ ਦਾ ਝਗੜਾ ਹੋ ਗਿਆ ਸੀ। ਇਸੇ ਝਗੜੇ ਦੌਰਾਨ ਥਾਣੇਦਾਰ ਨੇ ਕਾਂਸਟੇਬਲ ਦਰਗੇਸ਼ ਤਿਵਾਰੀ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਸਿਪਾਹੀ ਦੇ ਕਤਲ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਤੇ ਪੁਲਿਸ ’ਚ ਕਾਫ਼ੀ ਬਹਿਸ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਚੁੱਪ ਕਰਾ ਦਿੱਤਾ। ਮ੍ਰਿਤਕ ਕਾਂਸਟੇਬਲ ਪਿਛਲੇ ਡੇਢ ਸਾਲ ਤੋਂ ਚੌਕੀ ਵਿੱਚ ਤੈਨਾਤ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਦਾ ਦਾਅਵਾ ਕਰ ਰਹੀ ਹੈ।