ਪੜਚੋਲ ਕਰੋ
Advertisement
ਕੀ ਕੋਵਿਡ ਵੈਕਸੀਨ ਨਾਮਰਦ ਬਣਾ ਦਿੰਦੀ? ਕੇਂਦਰੀ ਸਿਹਤ ਮੰਤਰੀ ਦਾ ਪੜ੍ਹੋ ਬਿਆਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੋਰੋਨਾ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਦਿਨ ਦੇਸ਼ ਵਿਚ ਪਹਿਲਾਂ ਕੋਰੋਨਾ ਟੀਕਾ ਲਗਾਈ ਜਾਵੇਗੀ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਕੋਰੋਨਾ ਟੀਕੇ ਬਾਰੇ ਕਈ ਭੁਲੇਖੇ ਦੂਰ ਕੀਤੇ।
ਨਵੀਂ ਦਿੱਲੀ: ਭਲਕੇ 16 ਜਨਵਰੀ ਤੋਂ ਦੇਸ਼ ’ਚ ਕੋਰੋਨਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਆਮ ਲੋਕਾਂ ਦੇ ਮਨਾਂ ’ਚ ਜਿੱਥੇ ਕੁਝ ਸੁਆਲ ਹਨ, ਉੱਥੇ ਇਸ ਬਾਰੇ ਕੁਝ ਅਫ਼ਵਾਹਾਂ ਵੀ ਫੈਲ ਰਹੀਆਂ ਹਨ। ਸਰਕਾਰ ਹਰ ਤਰ੍ਹਾਂ ਦੇ ਸਵਾਲ ਤੇ ਅਫ਼ਵਾਹ ਦਾ ਜਵਾਬ ਦੇਣ ਦਾ ਜਤਨ ਕਰ ਰਹੀ ਹੈ। ਅਜਿਹੀ ਇੱਕ ਅਫ਼ਵਾਹ ਫੈਲ ਰਹੀ ਹੈ ਕਿ ਇਹ ਵੈਕਸੀਨ ਮਰਦਾਂ ਨੂੰ ਨਾਮਰਦ ਤੇ ਔਰਤਾਂ ਨੂੰ ਬਾਂਝ ਬਣਾ ਸਕਦੀ ਹੈ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਅਜਿਹੀ ਕਿਸੇ ਵੀ ਅਫ਼ਵਾਹ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਅਧਿਕਾਰਤ ਬਿਆਨਾਂ ਤੇ ਜਾਣਕਾਰੀ ਉੱਤੇ ਹੀ ਯਕੀਨ ਕਰਨ। ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰੋ। ਉਨ੍ਹਾਂ ਨਾਮਰਦੀ ਵਾਲੇ ਸੁਆਲ ਨੂੰ ਮੁੱਢੋਂ ਰੱਦ ਕੀਤਾ ਹੈ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਕਾਰਣ ਮਰਦਾਂ ਜਾਂ ਔਰਤਾਂ ’ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਵੇਗੀ। ਟੀਕਾ ਲੱਗਣ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਹਲਕੇ ਬੁਖ਼ਾਰ, ਟੀਕੇ ਵਾਲੀ ਥਾਂ ਉੱਤੇ ਦਰਦ ਤੇ ਸਰੀਰ ਵਿੱਚ ਦਰਦ ਜਿਹੇ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ। ਇਹ ਵੀ ਪੜ੍ਹੋ: Punjab Patwari Recruitment 2021: ਪੰਜਾਬ 'ਚ ਪਟਵਾਰੀਆਂ ਦੀ ਭਰਤੀ, ਪ੍ਰੀਖਿਆ ਬਾਰੇ ਪੂਰੀ ਜਾਣਕਾਰੀ ਆਈ ਸਾਹਮਣੇ ਭਲਕੇ 16 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰ ਸਕਦੇ ਹਨ। ਉਹ ਟੀਕਾ ਲਵਾਉਣ ਵਾਲੇ ਕੁਝ ਵਿਅਕਤੀਆਂ ਨਾਲ ਗੱਲਬਾਤ ਵੀ ਕਰ ਸਕਦੇ ਹਨ। ਉਹ ਕੋ-ਵਿਨ (ਕੋਵਿਡ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਐਪ ਵੀ ਲਾਂਚ ਕਰ ਸਕਦੇ ਹਨ। ਪਹਿਲੇ ਗੇੜ ’ਚ ਤਿੰਨ ਕਰੋੜ ਲੋਕਾਂ ਦੇ ਟੀਕਾਕਰਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਰਾਜ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਵੈਕਸੀਨAfter being administered #COVID19Vaccine, some individuals may have side effects like mild fever, pain at injection site & bodyache. This is similar to the side effects that occur post some other vaccines. These are expected to go away on their own after some time. #StaySafe pic.twitter.com/VCnJzXu70S
— Dr Harsh Vardhan (@drharshvardhan) January 14, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement