ਡੱਬੇ ਸਣੇ ਮਠਿਆਈ ਤੋਲਣ ਵਾਲੇ ਦੁਕਾਨਦਾਰਾਂ ਦੀ ਖ਼ੈਰ ਨਹੀਂ, ਹੁਣ 5 ਹਜ਼ਾਰ ਜ਼ੁਰਮਾਨਾ
ਏਬੀਪੀ ਸਾਂਝਾ
Updated at:
18 Oct 2018 01:00 PM (IST)
NEXT
PREV
ਚੰਡੀਗੜ੍ਹ: ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਮਾਪ-ਤੋਲ ਮਹਿਕਮਾ ਹਰਕਤ ਵਿੱਚ ਆ ਗਿਆ ਹੈ। ਹੁਣ ਜੇ ਕਿਸੇ ਹਲਵਾਈ ਨੇ ਡੱਬੇ ਸਮੇਤ ਮਠਿਆਈ ਤੋਲੀ ਤਾਂ ਉਸ ਨੂੰ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਾਲ ਮਠਿਆਈ ਖਰੀਦਣ ਵਾਲੇ ਗਾਹਕ ਨੂੰ ਫਾਇਦਾ ਹੋਏਗਾ। ਹਾਲਾਂਕਿ ਦੁਕਾਨਦਾਰਾਂ ਨੂੰ ਡੱਬੇ ਦੇ ਵਾਧੂ ਪੈਸੇ ਵਸੂਲਣ ਦਾ ਅਦਿਕਾਰ ਦਿੱਤਾ ਗਿਆ ਹੈ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਕਰੋੜਾਂ ਰੁਪਏ ਦੀ ਮਠਿਆਈ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਹ ਅਕਸਰ ਦੇਖਿਆ ਜਾਂਦਾ ਹੈ ਕਿ ਮਠਿਆਈ ਵੇਚਣ ਵਾਲੇ ਡੱਬੇ ਦੇ ਵਜ਼ਨ ਸਣੇ ਮਠਿਆਈ ਤੋਲਦੇ ਹਨ। ਡੱਬਿਆਂ ਦਾ ਵਜ਼ਨ 130 ਤੋਂ 200 ਗ੍ਰਾਮ ਤਕ ਹੁੰਦਾ ਹੈ। ਇਸ ਤਰੀਕੇ ਨਾਲ ਕਿੱਲੋ ਵਿੱਚੋਂ ਗਾਹਕ ਦੇ ਪੱਲੇ ਸਿਰਫ 750 ਤੋਂ 800 ਗ੍ਰਾਮ ਮਠਿਆਈ ਹੀ ਰਹਿ ਜਾਂਦੀ ਹੈ। ਜੇ ਮਠਿਆਈ ਦੀ ਕੀਮਤ 600 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਤਾਂ ਗਾਹਕ ਨੂੰ 160 ਰੁਪਏ ਦੀ ਸਿੱਧੀ ਸੰਨ੍ਹ ਲਾਈ ਜਾਂਦੀ ਹੈ।
ਮਾਪ ਤੋਲ ਮਹਿਕਮੇ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਜੇ ਕੋਈ ਵੀ ਮਠਿਆਈ ਵਿਕਰੇਤਾ ਡੱਬੇ ਸਣੇ ਮਠਿਆਈ ਤੋਲਦਾ ਫੜ੍ਹਿਆ ਗਿਆ ਹੈ, ਤਾਂ ਉਸ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ ’ਤੇ ਮਠਿਆਈ ਵਿਕਰੇਤਾ ਪਹਿਲਾਂ ਡੱਬੇ ਨੂੰ ਤੋਲਣ ਤੋਂ ਬਾਅਦ ਵਿੱਚ ਉਸ ਵਿੱਚ ਮਠਿਆਈ ਤੋਲ ਸਕਦੇ ਹਨ। ਦੇਖਣ ਵਿੱਚ ਆ ਰਿਹਾ ਹੈ ਕਿ ਦੁਕਾਨਦਾਰ 120 ਤੋਂ 200 ਗਰਾਮ ਤਕ ਦੇ ਡੱਬੇ ਇਸਤੇਮਾਲ ਕਰਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਫੜੇ ਜਾਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।

- - - - - - - - - Advertisement - - - - - - - - -