(Source: ECI/ABP News)
Dubai Heavy Rain: ਦੁਬਈ 'ਚ ਭਾਰੀ ਮੀਂਹ, ਤੂਫਾਨ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰਨਵੇ 'ਚ ਭਰਿਆ ਪਾਣੀ, 28 ਭਾਰਤੀ ਉਡਾਣਾਂ ਰੱਦ
Dubai Heavy Rain: ਸੰਯੁਕਤ ਅਰਬ ਅਮੀਰਾਤ (UAE) 'ਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਿਕਾਰਡ ਮੀਂਹ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ।
![Dubai Heavy Rain: ਦੁਬਈ 'ਚ ਭਾਰੀ ਮੀਂਹ, ਤੂਫਾਨ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰਨਵੇ 'ਚ ਭਰਿਆ ਪਾਣੀ, 28 ਭਾਰਤੀ ਉਡਾਣਾਂ ਰੱਦ Heavy rain in Dubai, life badly affected by storm, water filled runway, 28 Indian flights cancelled Dubai Heavy Rain: ਦੁਬਈ 'ਚ ਭਾਰੀ ਮੀਂਹ, ਤੂਫਾਨ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰਨਵੇ 'ਚ ਭਰਿਆ ਪਾਣੀ, 28 ਭਾਰਤੀ ਉਡਾਣਾਂ ਰੱਦ](https://feeds.abplive.com/onecms/images/uploaded-images/2024/04/17/255e9c2b635304e184a5dcacc5cfeeb01713346827140700_original.jpg?impolicy=abp_cdn&imwidth=1200&height=675)
Dubai Heavy Rain, 28 Indian flights cancelled: ਸੰਯੁਕਤ ਅਰਬ ਅਮੀਰਾਤ (UAE) 'ਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਿਕਾਰਡ ਮੀਂਹ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਦੁਬਈ ਹਵਾਈ ਅੱਡੇ 'ਤੇ ਨਾ ਪਹੁੰਚਣ, ਜੋ ਕਿ ਅੰਤਰਰਾਸ਼ਟਰੀ ਆਵਾਜਾਈ ਦੁਆਰਾ ਦੁਨੀਆ ਦੇ ਸਭ ਤੋਂ ਵਿਅਸਤ ਹਨ, ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ। ਦੁਬਈ ਏਅਰਪੋਰਟ ਦੇ ਬੁਲਾਰੇ ਨੇ ਕਿਹਾ, "ਫਲਾਈਟ ਵਿੱਚ ਦੇਰੀ ਅਤੇ ਡਾਇਵਰਸ਼ਨ ਜਾਰੀ ਹੈ। ਅਸੀਂ ਬੇਹੱਦ ਚੁਣੌਤੀਪੂਰਨ ਹਾਲਾਤਾਂ ਵਿੱਚ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ।"
ਐਮੀਰੇਟਸ ਏਅਰਲਾਈਨਜ਼ ਨੇ ਖਰਾਬ ਮੌਸਮ, ਸੜਕਾਂ ਦੀ ਸਥਿਤੀ ਅਤੇ ਸੰਚਾਲਨ ਚੁਣੌਤੀਆਂ ਕਾਰਨ ਦੁਬਈ ਤੋਂ ਕਈ ਉਡਾਣਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। 500 ਤੋਂ ਵੱਧ ਉਡਾਣਾਂ (ਇਨਬਾਉਂਡ ਅਤੇ ਆਊਟਬਾਉਂਡ) ਨੂੰ ਮੋੜਿਆ, ਦੇਰੀ ਜਾਂ ਰੱਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਹੋਰ ਮੀਂਹ ਅਤੇ ਹਨੇਰੀ ਦੀ ਭਵਿੱਖਬਾਣੀ ਕੀਤੀ ਹੈ।
ਅਧਿਕਾਰੀਆਂ ਨੇ ਦੁਬਈ ਲਈ ਲਗਭਗ 15 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ ਭਾਰਤ ਲਈ 13 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸੜਕ 'ਤੇ ਵਾਹਨਾਂ ਦੀ ਲੱਗੀ ਕਤਾਰ
ਹੜ੍ਹਾਂ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਲੋਕਾਂ ਨੂੰ ਕਾਰ ਰਾਹੀਂ ਘਰ ਜਾਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਗੋਡੇ-ਗੋਡੇ ਪਾਣੀ 'ਚੋਂ ਆਪਣੀਆਂ ਕਾਰਾਂ ਨੂੰ ਧੱਕੇ ਮਾਰਦੇ ਨਜ਼ਰ ਆ ਰਹੇ ਹਨ। ਕਈ ਵੀਡੀਓਜ਼ 'ਚ ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਕਾਰਾਂ ਇਸ 'ਚ ਤੈਰਦੀਆਂ ਨਜ਼ਰ ਆ ਰਹੀਆਂ ਹਨ। ਇੱਕ ਕਲਿੱਪ ਵਿੱਚ, ਇੱਕ ਰੋਲਸ ਰਾਇਸ ਸੜਕ ਦੇ ਪਾਣੀ ਦੇ ਵਿਚਕਾਰ ਖੜੀ ਦਿਖਾਈ ਗਈ ਹੈ। ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਨੇ ਐਕਸ 'ਤੇ ਲਿਖਿਆ, ਰੋਲਸ ਰਾਇਸ ਨੂੰ ਮੇਰੀ ਸੰਵੇਦਨਾ। ਮੈਨੂੰ ਦੁਬਈ ਵਿੱਚ ਇਸਦੀ ਉਮੀਦ ਨਹੀਂ ਸੀ।
ਮੈਟਰੋ ਸਟੇਸ਼ਨ ਵੀ ਪਾਣੀ ਨਾਲ ਭਰ ਗਏ
ਪ੍ਰਮੁੱਖ ਸ਼ਾਪਿੰਗ ਸੈਂਟਰ ਦੁਬਈ ਮਾਲ ਅਤੇ ਮਾਲ ਆਫ ਅਮੀਰਾਤ ਦੋਵੇਂ ਪਾਣੀ ਦੇ ਨਾਲ ਭਰ ਗਏ ਸਨ। ਮੈਟਰੋ ਸਟੇਸ਼ਨਾਂ 'ਤੇ ਵੀ ਪਾਣੀ ਭਰ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਟਰੇਨਾਂ ਫਿਲਹਾਲ ਕੁੱਝ ਰੂਟਾਂ 'ਤੇ ਚੱਲ ਰਹੀਆਂ ਹਨ ਕਿਉਂਕਿ ਰੈੱਡ ਅਤੇ ਗ੍ਰੀਨ ਲਾਈਨ 'ਤੇ ਸਟੇਸ਼ਨਾਂ 'ਤੇ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ।
ਸਕੂਲ ਬੰਦ
ਖਰਾਬ ਮੌਸਮ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ। ਅੱਜ ਗੜ੍ਹੇਮਾਰੀ ਸਮੇਤ ਤੂਫ਼ਾਨ ਦੀ ਸੰਭਾਵਨਾ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੇਸ਼ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ 'ਬਹੁਤ ਜ਼ਿਆਦਾ ਸਾਵਧਾਨ' ਰਹਿਣ ਲਈ ਕਿਹਾ ਗਿਆ ਹੈ। ਦੇਸ਼ ਵਿੱਚ ਅਸਧਾਰਨ ਗੰਭੀਰਤਾ ਦੀਆਂ ਖਤਰਨਾਕ ਮੌਸਮੀ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਅਲਰਟ ਅੱਜ ਸ਼ਾਮ 6 ਵਜੇ ਤੱਕ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਓਮਾਨ ਵਿੱਚ ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)